Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing *ਪੰਜਾਬ ਦੀ 16ਵੀਂ ਵਿਧਾਨਸਭਾ ‘ਚ ਵਿਧਾਇਕ ਰੌੜੀ ਨੂੰ ਡਿਪਟੀ ਸਪੀਕਰ ਲਗਾਕੇ ਮਾਨ ਸਰਕਾਰ ਨੇ ਦੋਆਬੇ ਨੂੰ ਦਿੱਤਾ ਵੱਡਾ ਮਾਣ ਸਤਿਕਾਰ : ਸਤਨਾਮ ਸਿੰਘ ਜਲਵਾਹਾ*

*ਪੰਜਾਬ ਦੀ 16ਵੀਂ ਵਿਧਾਨਸਭਾ ‘ਚ ਵਿਧਾਇਕ ਰੌੜੀ ਨੂੰ ਡਿਪਟੀ ਸਪੀਕਰ ਲਗਾਕੇ ਮਾਨ ਸਰਕਾਰ ਨੇ ਦੋਆਬੇ ਨੂੰ ਦਿੱਤਾ ਵੱਡਾ ਮਾਣ ਸਤਿਕਾਰ : ਸਤਨਾਮ ਸਿੰਘ ਜਲਵਾਹਾ*

*ਪੰਜਾਬ ਦੀ 16ਵੀਂ ਵਿਧਾਨਸਭਾ ‘ਚ ਵਿਧਾਇਕ ਰੌੜੀ ਨੂੰ ਡਿਪਟੀ ਸਪੀਕਰ ਲਗਾਕੇ ਮਾਨ ਸਰਕਾਰ ਨੇ ਦੋਆਬੇ ਨੂੰ ਦਿੱਤਾ ਵੱਡਾ ਮਾਣ ਸਤਿਕਾਰ : ਸਤਨਾਮ ਸਿੰਘ ਜਲਵਾਹਾ*

ਨਵਾਂਸ਼ਹਿਰ 30 ਜੂਨ ( ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਦੀ ਮਾਨ ਸਰਕਾਰ ਵੱਲੋਂ ਅੱਜ ਸੈਸ਼ਨ ਦੇ ਆਖਰੀ ਦਿਨ ਗੜਸ਼ੰਕਰ ਤੋਂ ਐਮਐਲਏ ਸ. ਜੈ ਕਿਸ਼ਨ ਸਿੰਘ ਰੌੜੀ ਜੀ ਨੂੰ 16 ਵੀਂ ਵਿਧਾਨਸਭਾ ਦਾ ਡਿਪਟੀ ਸਪੀਕਰ ਲਗਾਕੇ ਸਮੁੱਚੇ ਦੋਆਬੇ ਨੂੰ ਵੱਡਾ ਮਾਣ ਸਤਿਕਾਰ ਬਖਸ਼ਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਵਾਈਸ ਪ੍ਰਧਾਨ ਅਤੇ ਪੰਜਾਬ ਦੇ ਬੁਲਾਰੇ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਕਿ ਵਿਧਾਇਕ ਜੈ ਸਿੰਘ ਰੌੜੀ ਗਰਾਊਂਡ ਲੈਵਲ ਤੋਂ ਉਠਕੇ ਇੱਕ ਸਰਕਲ ਪ੍ਰਧਾਨ ਦੀ ਜੁੰਮੇਵਾਰੀ ਨਿਭਾਉਂਦੇ ਹੋਏ ਪਹਿਲਾਂ ਦੋ ਵਾਰ ਐਮਐਲਏ ਬਣੇ ਅਤੇ ਅੱਜ ਉਨ੍ਹਾਂ ਨੂੰ ਮਾਨ ਸਰਕਾਰ ਵੱਲੋਂ ਪੰਜਾਬ ਵਿਧਾਨਸਭਾ ਦੇ ਮਾਣਯੋਗ ਡਿਪਟੀ ਸਪੀਕਰ ਲਗਾਕੇ ਜੋ ਮਾਣ ਸਤਿਕਾਰ ਬਖਸ਼ਿਆ ਹੈ ਉਸਦੇ ਨਾਲ ਸਮੁੱਚੇ ਦੋਆਬੇ ਦੇ ਲੋਕਾਂ ਦਾ ਮਾਣ ਵਧਿਆ ਹੈ। ਸਤਨਾਮ ਸਿੰਘ ਜਲਵਾਹਾ ਵੱਲੋਂ ਅੱਜ ਡਿਪਟੀ ਸਪੀਕਰ ਲੱਗਣ ਉਤੇ ਜਿਥੇ ਵਿਧਾਇਕ ਜੈ ਸਿੰਘ ਰੌੜੀ ਨੂੰ ਮੁਬਾਰਕਬਾਦ ਦਿੱਤੀ ਉਥੇ ਉਨ੍ਹਾਂ ਨੇ ਹਲਕਾ ਗੜਸ਼ੰਕਰ ਦੇ ਸਾਰੇ ਵਲੰਟੀਅਰਾਂ ਆਹੁਦੇਦਾਰਾਂ ਅਤੇ ਵੋਟਰਾਂ ਨੂੰ ਵੀ ਵਧਾਈ ਦਿੰਦੇ ਹੋਏ ਕਿਹਾ ਹੈ ਕਿ ਇਸ ਨਾਲ ਸਮੁੱਚੇ ਹਲਕਾ ਵਾਸੀਆਂ ਦਾ ਸਤਿਕਾਰ ਵਧਿਆ ਹੈ। ਜਲਵਾਹਾ ਨੇ ਕਿਹਾ ਕਿ ਇਹ ਸਿਰਫ ਆਮ ਆਦਮੀ ਪਾਰਟੀ ਵਿੱਚ ਹੀ ਸੰਭਵ ਹੋ ਸਕਿਆ ਹੈ ਕਿ ਆਮ ਘਰਾਂ ਦੇ ਨੌਜਵਾਨ ਅੱਜ ਪੰਜਾਬ ਦੇ ਪਵਿੱਤਰ ਸਦਨ ਦੀ ਨੁਮਾਇੰਦਗੀ ਕਰ ਰਹੇ ਹਨ। ਜਲਵਾਹਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨ ਸਰਕਾਰ ਵੱਲੋਂ ਸ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਪੰਜਾਬ ਵਿਧਾਨਸਭਾ ਦਾ ਸਪੀਕਰ ਲਗਾਕੇ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਇੱਕ ਆਮ ਆਦਮੀ ਨੂੰ ਇਹ ਵੱਡਾ ਸਤਿਕਾਰ ਬਖਸ਼ਿਆ ਹੈ ਉਥੇ ਹੀ ਹੁਣ ਇੱਕ ਫੋਟੋਗ੍ਰਾਫਰ ਦੀ ਦੁਕਾਨ ਕਰਨ ਵਾਲੇ ਇੱਕ ਆਮ ਘਰ ਦੇ ਨੌਜਵਾਨ ਨੂੰ ਅੱਜ ਵੱਡਾ ਮਾਣ ਸਤਿਕਾਰ ਬਖਸ਼ਿਆ ਹੈ। ਜਲਵਾਹਾ ਨੇ ਕਿਹਾ ਕਿ ਵਿਧਾਇਕ ਜੈ ਸਿੰਘ ਰੌੜੀ ਜੀ ਨੇ ਇੱਕ ਗਰਾਊਂਡ ਲੈਵਲ ਦੇ ਵਲੰਟੀਅਰ ਤੋਂ ਰਾਜਨੀਤਕ ਸਫ਼ਰ ਸ਼ੁਰੂ ਕਰਕੇ ਅੱਜ ਆਪਣੀ ਸੂਝਬੂਝ ਅਤੇ ਉੱਚੀ ਸੋਚ ਸਦਕਾ ਹਰੇਕ ਦੇ ਦਿਲ ਵਿਚ ਜਗਾ ਬਣਾਈ ਹੈ, ਵਿਧਾਇਕ ਜੈ ਸਿੰਘ ਰੌੜੀ ਨੂੰ ਇਹ ਮੁਕਾਮ ਉਨ੍ਹਾਂ ਦੀ ਸਖ਼ਤ ਮਿਹਨਤ ਚੰਗੇ ਬੁਲਾਰੇ ਅਤੇ ਹਰ ਇੱਕ ਨਾਲ ਖੁਸ਼ ਦਿੱਲੀ ਨਾਲ ਪੇਸ਼ ਆਉਣ ਸਦਕਾ ਹੀ ਮਿਲਿਆ ਹੈ। ਵਿਧਾਇਕ ਰੌੜੀ ਨੂੰ ਹਲਕਾ ਨਵਾਂਸ਼ਹਿਰ ਦੀ ਸਮੁੱਚੀ ਟੀਮ ਵਲੋਂ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਗਈਆਂ।