Prime Punjab Times

Latest news
ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਰਹੇਗੀ ਛੁੱਟੀ.. ਪੰਜਾਬ ਦੇ ਜੇਲ੍ਹਾਂ, ਪ੍ਰਵਾਸੀ  ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ’ਚ ਲਹਿਰਾਇਆ ਤਿਰੰਗਾ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਤਿਨ ਨੰਨੂ ਗੁਪਤਾ ਦੇ ਗੜ੍ਹਦੀਵਾਲਾ ਪਹੁੰਚਣ ਤੇ ਭਰਵਾਂ ਸਵਾਗਤ  ਜਨਮ ਦਿਨ ਨੂੰ ਸੇਵਾ ਤੇ ਸਾਂਝ ਦੀ ਖੁਸ਼ਬੂ ਨਾਲ ਯਾਦਗਾਰ ਬਣਾਇਆ ਪੱਤਰਕਾਰ ਅਭੀ ਸ਼ਰਮਾ ਨੇ ਸੁਤੰਤਰਤਾ ਦਿਵਸ ਸਮਾਗਮਾਂ ਦੇ ਮੱਦੇਨਜ਼ਰ 15 ਅਗਸਤ ਨੂੰ ਬਿਨਾਂ ਮਨਜ਼ੂਰੀ ਡਰੋਨ ਉਡਾਉਣ 'ਤੇ ਪਾਬੰਦੀ DAV ਪਬਲਿਕ ਸਕੂਲ ਦੇ ਖਿਡਾਰੀਆਂ ਨੇ ਕਲੱਸਟਰ ਲੈਵਲ ਸਪੋਰਟਸ ਟੂਰਨਾਮੈਂਟ ਅਤੇ ਐਥਲੈਟਿਕਸ-ਮੀਟ 2026-27 ਵਿੱਚ ਸ਼ਾਨਦਾਰ ਜਿੱ... ਖ਼ਾਲਸਾ ਕਾਲਜ ਵਿਖੇ 'ਪਾਰਟੀਸ਼ਨ ਹੋਰਰ ਰਿਮੈਂਬਰੈਂਸ ਡੇ' ਮਨਾਇਆ ਗਿਆ ਸਿਹਤਮੰਦ ਜਵਾਨੀ ਦੇ ਹੱਥਾਂ ‘ਚ ਦੇਸ਼ ਦਾ ਭਵਿੱਖ :ਪ੍ਰੀਤ ਕੋਹਲੀ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮ ਦੀ ਪੁਲਿਸ ਲਾਈਨ ਗਰਾਊਂਡ ‘ਚ ਹੋਈ ਫੁੱਲ ਡਰੈੱਸ ਰਿਹਰਸਲ *44ਵੇਂ ਮਾਤਾ ਚਿੰਤਪੂਰਨੀ ਮੇਲੇ 'ਚ ਲੰਗਰ ਦੀਆਂ ਤਿਆਰੀਆਂ ਮੁਕੰਮਲ,ਡਿਊਟੀਆਂ ਸੰਬੰਧੀ ਬੈਠਕ ਸੰਪੰਨ*
ADVERTISEMENT
You are currently viewing ਅਬਾਦੀ ਕੰਟਰੋਲ ਕਰਨ ਲਈ ਦਪੰਤੀ ਸੰਪਰਕ ਪਖਵਾੜਾ ਸ਼ੁਰੂ

ਅਬਾਦੀ ਕੰਟਰੋਲ ਕਰਨ ਲਈ ਦਪੰਤੀ ਸੰਪਰਕ ਪਖਵਾੜਾ ਸ਼ੁਰੂ

ਅਬਾਦੀ ਕੰਟਰੋਲ ਕਰਨ ਲਈ ਦਪੰਤੀ ਸੰਪਰਕ ਪਖਵਾੜਾ ਸ਼ੁਰੂ

ਗੜ੍ਹਦੀਵਾਲਾ 28 ਜੂਨ (ਚੌਧਰੀ ) : ਪਰਿਵਾਰ ਨਿਯੋਜਨ ਦਾ ਅਪਣਾਉ ਉਪਾਅ ਲਿਖੋ ਤਰੱਕੀ ਦਾ ਨਵਾਂ ਅਧਿਆਏ ਵਿਸ਼ੇ ਨੂੰ ਸਮਰਪਿਤ ਵਿਸ਼ਵ ਅਬਾਦੀ ਦਿਵਸ ਨੂੰ ਦੋ ਹਿਸਿਆਂ ਵਿੱਚ ਵੰਡ ਕੇ ਮਾਨਇਆ ਜਾ ਰਿਹਾ ਹੈ।ਜਾਣਕਾਰੀ ਸਾਂਝੀ ਕਰਦਿਆਂ ਸੀਨੀਅਰ ਮੈਡੀਕਲ ਅਫਸਰ ਡਾ.ਮਨੋਹਰ ਲਾਲ ਨੇ ਦੱਸਿਆ ਕਿ ਵੱਧ ਰਹੀ ਅਬਾਦੀ ਨੂੰ ਕੰਟਰੋਲ ਕਰਨ ਲਈ ਜਿਥੇ ਪਰਿਵਾਰ ਨਿਯੋਜਨ ਦੇ ਤਰੀਕਿਆ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਉਥੇ ਨਵ ਜੋੜਿਆ ਨੂੰ ਜਾਗਰੂਕ ਕਰਨ ਤੇ ਅਬਾਦੀ ਕੰਟਰੋਲ ਲਈ ਕੱਚੇ ਤੇ ਪੱਕੇ ਸਾਧਨ ਅਪਨਾਉਣ ਲਈ ਪ੍ਰੇਰਿਤ ਕਰਨਾ ਅਤਿ ਜ਼ਰੂਰੀ ਹੈ। ਦੋ ਹਿਸਿਆਂ ਵਿਚ ਮਨਾਏ ਜਾ ਰਹੇ ਅਬਾਦੀ ਦਿਵਸ ਦੇ ਪਹਿਲੇ ਪੜਾਅ ਤਹਿਤ 27 ਜੂਨ ਤੋਂ 10 ਜੁਲਾਈ ਤੱਕ ਦਪੰਤੀ ਸੰਪਰਕ ਪੰਦਰਵਾੜਾ ਮਨਾਇਆ ਜਾਵੇਗਾ। ਦੂਜੇ ਪੜਾਅ ਵਿਚ 11 ਤੋਂ 24 ਜੁਲਾਈ ਤੱਕ ਅਬਾਦੀ ਪੰਦਰਵਾੜੇ ਤਹਿਤ ਨਲਬੰਦੀ ਤੇ ਨਸਬੰਦੀ ਆਪ੍ਰੇਸ਼ਨ ਕੀਤੇ ਜਾਣਗੇ। ਜਾਣਕਾਰੀ ਸਾਂਝੀ ਕਰਦਿਆਂ ਜਤਿੰਦਰ ਕੁਮਾਰ ਬੀ.ਈ.ਈ ਨੇ ਦੱਸਿਆ ਕਿ ਇਸ ਪੰਦਰਵਾੜੇ ਦੋਰਾਨ ਪਿੰਡਾਂ ਵਿਚ ਆਸ਼ਾ ਵਰਕਰਜ ਤੇ ਏਐਨਐਮ ਵਲੋਂ ਯੋਗ ਜੋੜਿਆ ਨਾਲ ਸੰਪਰਕ ਕਰਕੇ ਉਹਨਾਂ ਨੂੰ ਪਰਿਵਾਰ ਨਿਯੋਜਨ ਦੇ ਸਾਧਨ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸਿਹਤ ਸੰਸਥਾਂਵਾਂ, ਹੈਲਥ ਵੈਲਨੇਸ ਕੇਂਦਰਾਂ ਵਿਚ ਜਾਗਰੂਕਤਾ ਮੀਟਿੰਗਾਂ, ਸੈਮੀਨਾਰ, ਪੋਸਰਟਜ਼,ਕੈਂਪ ਤੇ ਫੋਕਸ ਗਰੁਪ ਡਿਸਕਸ਼ਨ ਰਾਹੀਂ ਵੀ ਯੋਗ ਜੜਿਆ ਨੂੰ ਪ੍ਰੇਰਿਤ ਕੀਤਾ ਜਾਵੇਗਾ। ਡਾ. ਜਤਿੰਦਰ ਭਾਟੀਆ, ਡਾ. ਸਮਤਾ, ਜਤਿੰਦਰ ਕੁਮਾਰ ਦੇ ਪੂਨਮਪ੍ਰੀਤ ਕੌਰ ਚੀਮਾ, ਪੁਨੀਤ ਕੁਮਾਰ, ਅਮਿਤ ਸ਼ਰਮਾ, ਉਮੇਸ਼ ਕੁਮਾਰ ਅਤੇ ਹੋਰ ਸ਼ਾਮਲ ਸਨ।

ਫੋਟੋ :ਦਪੰਤੀ ਸੰਪਰਕ ਪਖਵਾੜਾ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ.ਮਨੋਹਰ ਲਾਲ,ਹਾਜਰ ਸਟਾਫ।

error: copy content is like crime its probhihated