Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਅਸ਼ੋਕ ਭਗਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਹਰ ਸਾਲ ਕਈ ਜਰੂਰਤਮੰਦ ਜੋੜਿਆਂ ਦੇ ਵਿਆਹ ਕਰਵਾਉਣਾ ਇੱਕ ਵਡਮੁੱਲਾ ਉਪਰਾਲਾ : ਵਿਜੇ ਚੋਪੜਾ

ਅਸ਼ੋਕ ਭਗਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਹਰ ਸਾਲ ਕਈ ਜਰੂਰਤਮੰਦ ਜੋੜਿਆਂ ਦੇ ਵਿਆਹ ਕਰਵਾਉਣਾ ਇੱਕ ਵਡਮੁੱਲਾ ਉਪਰਾਲਾ : ਵਿਜੇ ਚੋਪੜਾ

ਅਸ਼ੋਕ ਭਗਤ ਅਤੇ ਉਨ੍ਹਾਂ ਦੀ ਟੀਮ ਵੱਲੋਂ ਹਰ ਸਾਲ ਕਈ ਜਰੂਰਤਮੰਦ ਜੋੜਿਆਂ ਦੇ ਵਿਆਹ ਕਰਵਾਉਣਾ ਇੱਕ ਵਡਮੁੱਲਾ ਉਪਰਾਲਾ : ਵਿਜੇ ਚੋਪੜਾ

ਬਟਾਲਾ (ਅਵਿਨਾਸ਼ ਸ਼ਰਮਾ ) : ਅੱਜ ਦੇ ਮਹਿੰਗਾਈ ਭਰੇ ਯੁੱਗ ‘ਚ ਜਿੱਥੇ ਇੱਕ ਬੱਚੀ ਦਾ ਵਿਆਹ ਕਰਨ ਲਈ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਥੇ ਹਰ ਸਾਲ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੇ ਜੋ ਵਿਆਹ ਸਤਿਗੁਰੂ ਕਬੀਰ ਸਭਾ ਧਰਮਕੋਟ ਬੱਗਾ ਵੱਲੋਂ ਕਰਵਾਏ ਜਾ ਰਹੇ ਹਨ ਉਹ ਸ਼ਲਾਘਾਯੋਗ ਕਦਮ ਹੈ ਜਿਸ ਲਈ ਸਭਾ ਦੇ ਪ੍ਰਧਾਨ ਅਸ਼ੋਕ ਭਗਤ ਵਧਾਈ ਦੇ ਪਾਤਰ ਹਨ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਤਿਗੁਰੂ ਕਬੀਰ ਸਭਾ ਕਬੀਰ ਭਵਨ ਧਰਮਕੋਟ ਬੱਗਾ ਵੱਲੋਂ ਕਰਵਾਏ ਗਏ 34ਵੇਂ ਸਮੂਹਿਕ ਵਿਆਹ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇੇ ਪੰਜਾਬੀ ਕੇਸਰੀ ਗਰੁੱਪ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਸੰਬੋਧਨ ਕਰਦਿਆਂ ਕੀਤਾ। ਸ਼੍ਰੀ ਚੋਪੜਾ ਨੇ ਕਿਹਾ ਕਿ ਜਦੋਂ ਤੋਂ ਉਹ ਇਸ ਸਭਾ ਦੇ ਪ੍ਰੋਗਰਾਮ ਵਿੱਚ ਆ ਰਹੇ ਹਨ ਉਸ ਤੋਂ ਬਾਅਦ ਹਮੇਸ਼ਾਂ ਸਭਾ ਵਿੱਚ ਉਨਾਂ ਨੇ ਤਰੱਕੀ ਹੀ ਦੇਖੀ ਹੈ ਜੋ ਕਿ ਅਸ਼ੋਕ ਭਗਤ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ। ਉਨਾਂ ਕਿਹਾ ਕਿ ਅੱਜ ਲਗਭਗ ਇੱਕ ਬੱਚੀ ਦੇ ਵਿਆਹ ਦੀਆਂ ਤਿਆਰੀਆਂ ਲਈ ਕਾਫੀ ਸਮਾਂ ਲੱਗ ਜਾਂਦਾ ਹੈ ਪਰ ਅਸ਼ੋਕ ਭਗਤ ਵੱਲੋਂ ਹਰ ਸਾਲ ਕਈ ਜਰੂਰਤਮੰਦ ਜੋੜਿਆਂ ਦੇ ਵਿਆਹ ਕਰਵਾਉਣਾ ਇੱਕ ਵਡਮੁੱਲਾ ਉਪਰਾਲਾ ਹੈ। ਸ਼੍ਰੀ ਚੋਪੜਾ ਨੇ 11 ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਉਹ ਇੱਕਜੁਟ ਹੋ ਕੇ ਆਪਣਾ ਪਰਿਵਾਰ ਚਲਾਉਣ ਤਾਂ ਜੋ ਸਮੁੱਚੀਆਂ ਖੁਸ਼ੀਆਂ ਉਨਾਂ ਦੀ ਝੋਲੀ ਵਿੱਚ ਆਉਣ। ਇਸ ਮੌਕੇ ਵਿਸ਼ੇਸ ਤੌਰ ’ਤੇ ਪਹੰਚੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਕਿਹਾ ਕਿ ਸਤਿਗੁਰੂ ਕਬੀਰ ਸਭਾ ਵੱਲੋਂ ਹਰ ਸਾਲ ਇਹ ਸਮੂਹਿਕ ਵਿਆਹ ਕਰਵਾਏ ਜਾਂਦੇ ਹਨ ਇਸ ਨਾਲ ਕਈ ਪਰਿਵਾਰਾਂ ਦਾ ਭਲਾ ਹੁੰਦਾ ਹੈ ਅਤੇ ਨਵੇਂ ਜੋੜੇ ਵਿਆਹ ਬੰਧਨ ‘ਚ ਬੰਧ ਕੇ ਆਪਣੇ ਜੀਵਨ ਦੀ ਨਵੇਂ ਸਿਰੇ ਤੋਂ ਸ਼ੁਰੂਆਤ ਕਰਦੇ ਹਨ। ਉਨਾਂ ਸਭਾ ਦੇ ਅਸ਼ੋਕ ਭਗਤ ਨੂੰ ਇਸ ਪ੍ਰੋਗਰਾਮ ਲਈ ਵਧਾਈ ਦਿੱਤੀ ਅਤੇ ਸਰਕਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਕੈਬਨਿਟ ਮੰਤਰੀ ਕਟਾਰੂਚੱਕ ਨੇ ਕਿਹਾ ਕਿ ਮੈਨੂੰ ਇਸ ਪ੍ਰੋਗਰਾਮ ਵਿੱਚ ਆ ਕੇ ਬੇਹੱਦ ਖੁਸ਼ੀ ਹੋਈ ਹੈ ਕਿਉਂਕਿ ਇੱਥੇ ਲੋੜਵੰਦ ਧੀਆਂ ਦਾ ਵਿਆਹ ਕਰਕੇ ਉਨਾਂ ਨੂੰ ਸਹੁਰੇ ਘਰ ਭੇਜਿਆ ਜਾ ਰਿਹਾ ਹੈ। ਇਸ ਮੌਕੇ ਆਈ ਸੰਗਤ ਦਾ ਧੰਨਵਾਦ ਕਰਦਿਆਂ ਸਤਿਗੁਰੂ ਕਬੀਰ ਸਭਾ ਦੇ ਸਰਪ੍ਰਸਤ ਅਸ਼ੋਕ ਭਗਤ ਨੇ ਕਿਹਾ ਕਿ ਇਹ 34ਵਾਂ ਸਮਾਗਮ ਹੈ ਅਤੇ ਅੱਜ ਤੱਕ ਸਭਾ ਵੱਲੋਂ ਕੁੱਲ 1526 ਜੋੜਿਆਂ ਦੇ ਸਮੂਹਿਕ ਆਨੰਦ ਕਾਰਜ ਸਤਿਗੁਰੂ ਕਬੀਰ ਭਵਨ ਵਿੱਚ ਕਰਵਾਏ ਜਾ ਚੁੱਕੇ ਹਨ। ਉਨਾਂ ਸ਼੍ਰੀ ਵਿਜੈ ਚੋਪੜਾ ਅਤੇ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਉਕਤ ਪ੍ਰੋਗਰਾਮ ‘ਚ ਪਹੁੰਚਣ ’ਤੇ ਧੰਨਵਾਦ ਕੀਤਾ। ਸਮਾਰੋਹ ਦੌਰਾਨ ਸਮੂੰਹ ਸੰਗਤਾਂ ਨੂੰ ਬਾਬਾ ਮਹਿਮਾ ਸਾਹਿਬ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਤਨਾਮ ਸਿੰਘ, ਭਾਈ ਰਾਮ ਸਿੰਘ ਅਤੇ ਭਾਈ ਕਸ਼ਮੀਰ ਸਿੰਘ ਵੱਲੋਂ ਕੀਰਤਨ ਕਰ ਕੇ ਨਿਹਾਲ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਮਾ. ਜੋਗਿੰਦਰ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਗਿਆਨ ਚੰਦ ਭਗਤ, ਡਾ. ਸਿਮਰਨ, ਵਰਿੰਦਰ ਸ਼ਰਮਾ, ਇਕਬਾਲ ਸਿੰਘ ਅਰਨੇਜਾ, ਬਲਬੀਰ ਸਿੰਘ ਪੰਨੂੰ ਹਲਕਾ ਇੰਚਾਰਜ ਫਤਿਹਗੜ ਚੂੜੀਆਂ, ਦਿਵਿਆ ਜੋਤੀ ਜਾਗਿ੍ਰਤੀ ਸੰਸਥਾਨ ਤੋਂ ਸਵਾਮੀ ਰਣਜੀਤਾ ਨੰਦ, ਰਾਜੂ ਹਰੀਪੁਰੀਆ ਲੇਖਕ ਤੇ ਗਾਇਕ ਡੀ.ਐਸ.ਪੀ. ਡੇਰਾ ਬਾਬਾ ਨਾਨਕ ਲਖਵਿੰਦਰ ਸਿੰਘ, ਐਸ.ਐਚ.ਓ ਕਿਲਾ ਲਾਲ ਸਿੰਘ, ਸੁਖਇੰਦਰ ਸਿੰਘ, ਡਾ. ਕਿਸ਼ਨ ਚੰਦ ਰਿਟਾ. ਸਿਵਲ ਸਰਜਨ, ਸ਼ਿਵ ਚਰਨ ਸਿੰਘ ਸਰਪੰਚ, ਸੰਦੀਪ ਸਿੰਘ ਸ਼ੰਕਰਪੁਰਾ, ਗੁਰਮੀਤ ਸਿੰਘ ਪਟਵਾਰੀ, ਮਾ. ਜੋਗਿੰਦਰਪਾਲ, ਜਸਪਾਲ ਸਿੰਘ, ਸਤਪਾਲ ਸਿੰਘ, ਐਡ. ਪਰਮਜੀਤ ਤਲਵਾੜ, ਐਡ. ਅਮਨਦੀਪ ਸਿੰਘ, ਰਾਸ਼ਟਰੀ ਭਗਤ ਸਭਾ ਦੇ ਚੇਅਰਮੈਨ ਗੁਲਸ਼ਨ ਕੁਮਾਰ, ਯੂਥ ਭਗਤ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਵਿਕਰਮ ਭਗਤ, ਵਿਨੀਤਪਾਲ ਸਿੰਘ, ਸਸ਼ੀ ਭਗਤ, ਵਿਕਾਸ, ਗੌਰਵ, ਨਰਿੰਦਰ ਸਿੰਘ, ਤਰਸੇਮ ਸਿੰਘ, ਗੁਰਦੇਵ ਸਿੰਘ ਬਾਲੇਵਾਲ, ਰਾਜ ਕੁਮਾਰ, ਸੁਖਦੇਵ ਸਿੰਘ, ਐਸ.ਡੀ.ਓ ਕੇਵਲ, ਸੁਰੇਸ਼ ਭਗਤ, ਤਰਸੇਮ ਲਾਲ ਪ੍ਰਧਾਨ ਗਾਂਧੀ ਕੈਂਪ, ਰਾਕੇਸ਼ ਭਗਤ ਧਰਮਪੁਰਾ, ਵਿਨੇ ਭਗਤ, ਗੁਰਬਚਨ ਲਾਲ ਭਗਤ ਧਾਰੀਵਾਲ, ਮੰਗਲ ਦਾਸ ਭਗਤ, ਗਰੀਬ ਦਾਸ, ਬਾਬਾ ਸੁਰਜੀਤ ਸਿੰਘ ਆਦਿ ਲੋਕ ਹਾਜ਼ਰ ਸਨ।