Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਛੱਪੜ ‘ਚ ਆਏ ਕਰੰਟ ਨਾਲ ਗੁੱਜਰਾਂ ਦੀਆਂ 5 ਮੱਝਾਂ ਤੇ ਇਕ ਗਾਂ ਦੀ ਮੌਤ

ਛੱਪੜ ‘ਚ ਆਏ ਕਰੰਟ ਨਾਲ ਗੁੱਜਰਾਂ ਦੀਆਂ 5 ਮੱਝਾਂ ਤੇ ਇਕ ਗਾਂ ਦੀ ਮੌਤ

ਛੱਪੜ ‘ਚ ਆਏ ਕਰੰਟ ਨਾਲ ਗੁੱਜਰਾਂ ਦੀਆਂ 5 ਮੱਝਾਂ ਤੇ ਇਕ ਗਾਂ ਦੀ ਮੌਤ

ਗੜ੍ਹਸ਼ੰਕਰ, 22 ਜੂਨ (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਚੱਕ ਗੁਰੂ ਵਿਖੇ ਬਿਜਲੀ ਦੇ ਟਰਾਂਸਫ਼ਾਰਮਰ ਨਾਲ਼ ਛੱਪੜ ‘ਚ ਕਰੰਟ ਆ ਜਾਣ ਕਰਕੇ ਇਸ ਵਿਚ ਵੜੀਆਂ ਇਕ ਗੁੱਜਰ ਪਰਿਵਾਰ ਦੀਆਂ 5 ਮੱਝਾਂ ਤੇ ਇਕ ਗਾਂ ਦੇ ਮਰ ਜਾਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਸਦਰਦੀਨ ਪੁੱਤਰ ਬੀਰੂ ਵਾਸੀ ਸਮੁੰਦੜਾ ਥਾਣਾ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਉਸ ਦਾ 16 ਸਾਲਾ ਪੁੱਤਰ ਭਾਊ ਤੇ ਲੜਕੀ ਸ਼ਬਾਨਾ ਮੱਝਾਂ ਚਾਰਦੇ ਹੋਏ ਸਮੁੰਦੜਾ ਤੋਂ ਚੱਕ ਗੁਰੂ ਵੱਲ ਨੂੰ ਆ ਗਏ ਤੇ ਜਦੋਂ ਉਹ 10 ਵਜੇ ਦੇ ਕਰੀਬ ਪਿੰਡ ਦੇ ਲਹਿੰਦੇ ਪਾਸੇ ਗੰਦੇ ਪਾਣੀ ਦੇ ਇਕ ਛੱਪੜ ਨੇੜੇ ਪੁੱਜੇ ਤਾਂ ਮੱਝਾਂ ਨਹਾਉਣ ਲਈ ਇਸ ‘ਚ ਜਾ ਵੜੀਆਂ ਤਾਂ ਇੰਨੇ ਨੂੰ ਅਚਾਨਕ ਛੱਪੜ ਦੇ ਨਾਲ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਦੀ ਇਕ ਪਾਣੀ ‘ਚ ਲੱਗੀ ਹੋਈ ਖਿੱਚ ਰਾਹੀਂ ਕਰੰਟ ਆ ਜਾਣ ਕਾਰਨ ਪੰਜ ਮੱਝਾਂ ਅਤੇ ਇਕ ਗਾਂ ਦੀ ਮੌਕੇ ‘ਤੇ ਮੌਤ ਹੋ ਗਈ | ਜਦ ਕਿ ਬਾਕੀ ਦੀਆਂ ਮੱਝਾਂ ਤੇ ਗਾਵਾਂ ਦਾ ਕਰੰਟ ਆਉਣ ਤੋਂ ਕੁਝ ਕੁ ਮਿੰਟ ਪਹਿਲਾਂ ਛੱਪੜ ‘ਚੋਂ ਬਾਹਰ ਨਿਕਲ ਜਾਣ ਕਰਕੇ ਬਚਾਅ ਹੋ ਗਿਆ | ਉਸ ਨੇ ਦੱਸਿਆ ਕਿ ਉਹ ਪਿਛਲੇ ਕਰੀਬ 30 ਸਾਲਾਂ ਤੋਂ ਸਮੁੰਦੜਾ ਵਿਖੇ ਰਹਿ ਕੇ ਮੱਝਾਂ-ਗਾਵਾਂ ਦਾ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ | ਖ਼ਬਰ ਸੁਣਦਿਆਂ ਘਟਨਾ ਸਥਾਨ ‘ਤੇ ਪਹੁੰਚੇ ਪਾਵਰਕਾਮ ਦੇ ਐੱਸ.ਡੀ.ਓ. ਅਵਤਾਰ ਸਿੰਘ, ਹਰਜੀਤ ਸਿੰਘ ਜੇ.ਈ, ਸਤਨਾਮ ਸਿੰਘ ਜੇ.ਈ. ਤੇ ਸਾਥੀ ਕਰਮਚਾਰੀਆਂ ਵਲੋਂ ਪਿੰਡ ਵਾਸੀਆਂ ਵਲੋਂ ਜਾਣਕਾਰੀ ਲੈਂਦਿਆਂ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |

error: copy content is like crime its probhihated