Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing *ਘਰ ਚੋਂ ਲੰਘ ਰਹੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਬਣ ਰਹੀਆਂ ਜਾਨ ਦਾ ਖੌਅ *

*ਘਰ ਚੋਂ ਲੰਘ ਰਹੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਬਣ ਰਹੀਆਂ ਜਾਨ ਦਾ ਖੌਅ *

* ਘਰ ਵਿੱਚੋਂ ਲੰਘ ਰਹੀਆਂ ਬਿਜਲੀ ਦੀਆਂ ਨੰਗੀਆਂ ਤਾਰਾਂ ਬਣ ਰਹੀਆਂ ਜਾਨ ਦਾ ਖੌਅ *

* ਐਲ.ਟੀ.ਲਾਈਨ ਸ਼ਿਫਟ ਕਰਨ ਦੀ ਕੀਤੀ ਮੰਗ *

ਹੁਸ਼ਿਆਰਪੁਰ, 4 ਜੁੂਨ (ਤਰਸੇਮ ਦੀਵਾਨਾ) ਘਰ ਵਿੱਚੋਂ ਲੰਘ ਰਹੀਆਂ ਬਿਜਲੀ ਦੀਆਂ ਹਾਈ ਵੋਲਟੇਜ ਨੰਗੀਆਂ ਤਾਰਾਂ ਇਕ ਬਜ਼ੁਰਗ ਜੋੜੇ ਅਤੇ ਉਨ੍ਹਾਂ ਦੇ ਮੰਦ ਬੁੱਧੀ ਨੌਜਵਾਨ ਪੁੱਤਰ ਲਈ ਜਾਨ ਦਾ ਖੌਅ ਬਣ ਰਹੀਆਂ ਹਨ। ਜਿਸ ਨੂੰ ਸ਼ਿਫਟ ਕਰਨ ਲਈ ਬਜ਼ੁਰਗ ਨੇ ਵਿਭਾਗ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ। ਜਾਣਕਾਰੀ ਦਿੰਦਿਆਂ ਪਿੰਡ ਹਰਮੋਏ ਦੇ ਵਾਸੀ ਬਜ਼ੁਰਗ ਮੱਖਣ ਸਿੰਘ ਪੁੱਤਰ ਹਰੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚੋਂ ਬਿਜਲੀ ਦੀਆਂ ਤਿੰਨ ਲਾਈਨਾਂ ਜੋ ਕਿ ਬਿੱਲਕੁੁੱਲ ਨੰਗੀਆਂ ਹਨ, ਤੇ ਘਰ ਵਿੱਚ ਦੀ ਲੰਘ ਰਹੀਆਂ ਹਨ। ਜੋ ਕਿ ਹਰ ਵਕਤ ਖ਼ਤਰੇ ਦੀ ਘੰਟੀ ਵਜਾ ਰਹੀਆਂ ਹਨ। ਬਜ਼ੁਰਗ ਜੋੜੇ ਨੇ ਦੱਸਿਆ ਕਿ ਇਹ ਤਾਰਾਂ ਇੰਨੀਆਂ ਨੀਵੀਆਂ ਹਨ ਕਿ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਵਿੱਚ ਉਨ੍ਹਾਂ ਦੇ ਨਾਲ ਇੱਕ ਮੰਦ ਬੁੱਧੀ ਨੌਜਵਾਨ ਪੁੱਤਰ ਵੀ ਰਹਿ ਰਿਹਾ ਹੈ। ਜਿਸ ਨੂੰ ਕਿ ਪੂਰੀ ਸੋਝੀ ਨਹੀਂ ਹੈ। ਬਜ਼ੁਰਗ ਜੋੜੇ ਨੇ ਦੱਸਿਆ ਕਿ ਅਸੀਂ  ਹਰ ਵਕਤ ਸਹਿਮੇ ਰਹਿੰਦੇ ਹਨ ਕਿ ਉਹ ਮੰਦ ਬੁੱਧੀ ਲੜਕਾ ਕਿਤੇ ਤਾਰਾਂ ਨੂੰ ਫੜ ਨਾ ਲਵੇ । ਜਿਸ ਨਾਲ ਉਸ ਦੀ ਜਾਨ ਵੀ ਜਾ ਸਕਦੀ ਹੈ। ਹੋਰ ਤਾਂ ਹੋਰ ਬਜ਼ੁਰਗ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ ਘਰ ਵਿਚ  ਮੱਝਾਂ ਰੱਖੀਆਂ ਹੋਈਆਂ ਹਨ। ਜੋ ਕਿ ਤਾਰਾਂ ਦੇ ਬਿੱਲਕੁੱਲ ਹੇਠਾਂ ਹੀ ਬੱਝੀਆਂ ਹੁੰਦੀਆਂ ਹਨ। ਉਨ੍ਹਾਂ ਨੂੰ ਵੀ ਹਰ ਵੇਲੇ ਇਨ੍ਹਾਂ ਨੰਗੀਆਂ ਹਾਈ ਵੋਲਟੇਜ ਤਾਰਾਂ ਦਾ ਖਤਰਾ ਬਣਿਆ ਰਹਿੰਦਾ ਹੈ। ਕਿਉਂਕਿ ਇਨ੍ਹਾਂ ਨੰਗੀਆਂ ਤਾਰਾਂ ਦੀ ਵਜ੍ਹਾ ਕਾਰਨ ਘਰ ਦੇ ਬਾਹਰਵਾਰ ਬੱਝੇ ਤੂੜੀ ਦੇ ਕੁੱਪ ਨੂੰ ਅੱਗ ਵੀ ਲੱਗ ਚੁੱਕੀ ਹੈ। ਬਜ਼ੁਰਗ  ਮੱਖਣ ਸਿੰਘ ਨੇ ਦੱਸਿਆ ਕਿ ਇਨ੍ਹਾਂ ਤਾਰਾਂ ਦੀ ਸ਼ਿਫਟਿੰਗ ਬਾਰੇ ਵਿਭਾਗ ਦੇ ਉਪਮੰਡਲ ਮਰਨਾਈਆਂ ਖ਼ੁਰਦ ਵਿਖੇ ਸਤੰਬਰ 2020 ਨੂੰ ਇੱਕ ਲਿਖਤੀ ਅਰਜ਼ੀ ਦੇ ਨਾਲ ਨਾਲ ਬਣਦੀ ਸਰਕਾਰੀ ਫੀਸ ਵੀ ਉਹ ਜਮ੍ਹਾਂ ਕਰਵਾ ਚੁੱਕੇ ਹਨ। ਜਿਸ ਦੀ ਰਸੀਦ ਉਨ੍ਹਾਂ ਪਾਸ ਹੈ। ਇਸ ਦੇ ਨਾਲ ਹੀ ਉਹ ਸਾਰੇ ਕਾਗਜ਼ਾਤ ਜੋ ਕਿ ਵਿਭਾਗ ਨੂੰ ਲੋੜੀਂਦੇ ਹਨ, ਵੀ ਜਮ੍ਹਾ ਕਰਵਾ ਚੁੱਕੇ ਹਨ। ਪ੍ਰੰਤੂ ਅੱਜ ਲੱਗਭੱਗ  ਡੇਢ ਸਾਲ ਬੀਤ ਜਾਣ ਮਗਰੋਂ ਵੀ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ। ਜਦ ਕਿ ਪੀਡ਼ਤ ਮੱਖਣ ਸਿੰਘ ਸਾਰਾ ਖਰਚਾ ਅਦਾ ਕਰਨ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਉਹ 24 ਘੰਟੇ ਮੌਤ ਦੇ ਸਾਏ ਹੇਠ ਆਪਣਾ ਜੀਵਨ ਬਸਰ ਕਰਨ ਲਈ ਮਜਬੂਰ ਹਨ। ਕਿਉਂਕਿ ਇਸ ਘਰ ਤੋਂ ਇਲਾਵਾ ਉਨ੍ਹਾਂ ਪਾਸ ਰਹਿਣ ਲਈ ਹੋਰ ਕੋਈ ਛੱਤ ਨਹੀਂ ਹੈ।

ਇਸ ਮੌਕੇ ਬਜ਼ੁਰਗ ਜੋੜੇ ਨੇ ਕਿਹਾ ਕਿ ਜੇਕਰ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਜਾਂ  ਪਸ਼ੂਆਂ ਦਾ ਇਹਨਾਂ ਹਾਈ ਵੋਲਟੇਜ ਨੰਗੀਆਂ ਤਾਰਾਂ ਕਾਰਨ ਕੋਈ ਜਾਨੀ ਨੁਕਸਾਨ ਹੁੰਦਾ ਹੈ। ਤਾਂ ਉਸ ਲਈ ਸੂਬਾ ਸਰਕਾਰ ਜਾਂ ਪਾਵਰਕੌਮ ਵਿਭਾਗ ਜ਼ਿੰਮੇਵਾਰ ਹੋਵੇਗਾ।

ਜਲਦੀ ਹੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ: ਯਸ਼ਪਾਲ 

ਜਦੋਂ ਇਸ ਸਬੰਧੀ ਐੱਸ.ਡੀ.ਓ.ਉਪਮੰਡਲ ਮਰਨਾਈਆਂ ਖ਼ੁਰਦ ਇੰਜੀਨੀਅਰ ਯਸ਼ਪਾਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਹਿਕਮੇ ਦੇ ਉੱਚ ਅਧਿਕਾਰੀ ਅਤੇ ਸਬੰਧਤ ਜੇ.ਈ.ਦਾ ਦੀ ਅਚਨਚੇਤ ਬਦਲੀ ਹੋਣ ਕਰਕੇ ਥੋੜ੍ਹਾ ਲੇਟ ਹੋ ਚੁੱਕਾ ਹੈ। ਜਲਦੀ ਹੀ ਸਮੱਸਿਆ ਹੱਲ ਕਰ ਦਿੱਤੀ ਜਾਵੇਗੀ।

ਕੈਪਸ਼ਨ : ਘਰ ਵਿੱਚੋਂ ਲੰਘ ਰਹੀਆਂ ਨੰਗੀਆਂ ਹਾਈ ਵੋਲਟੇਜ ਤਾਰਾਂ ਦਿਖਾਉਂਦੇ ਪਰਿਵਾਰਕ ਮੈਂਬਰ ਤੇ ਹੋਰ । ਫੋਟੋ ਮੁਨੀਰ