Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਰਜਤ ਬੀਟਨ ਵਲੋਂ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਪਾਸ ਕਰਨ ਤੇ ਗੁੱਜਰ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

ਰਜਤ ਬੀਟਨ ਵਲੋਂ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਪਾਸ ਕਰਨ ਤੇ ਗੁੱਜਰ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

ਰਜਤ ਬੀਟਨ ਵਲੋਂ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਪਾਸ ਕਰਨ ਤੇ ਗੁੱਜਰ ਭਾਈਚਾਰੇ ‘ਚ ਖੁਸ਼ੀ ਦੀ ਲਹਿਰ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਗੁੱਜਰ ਬਰਾਦਰੀ ਦੇ ਨੌਜਵਾਨ ਰਜਤ ਬੀਟਨ ਵਲੋਂ ਬੀਤੇ ਦਿਨ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਦੀ ਪ੍ਰੀਖਿਆ ਪਾਸ ਕਰਨ ਤੇ ਗੁੱਜਰ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਜਿ਼ਲ੍ਹਾ ਉਨਾ ਵਿੱਚ ਪੈਂਦੇ ਪਿੰਡ ਬੀਟਨ ਦੇ ਜਮਪਲ ਅਤੇ ਪੰਜਾਬ ਦੇ ਧੂਰੀ ਸਹਿਰ ਦੇ ਵਸਨੀਕ ਰਜਤ ਬੀਟਨ ਵਲੋਂ ਕੜੀ ਮਿਹਨਤ ਕਰਦਿਆ, ਛੋਟੀ ਉਮਰੇ ਲੋਕ ਸੇਵਾ ਕਮਿਸ਼ਨ (ਯੂਪੀਐਸਸੀ) ਦੀ ਪ੍ਰੀਖਿਆ ਦਿੱਤੀ ਜਿਸ ਦੇ ਘੋਸਿ਼ਤ ਹੋਏ ਨਤੀਜੇ ਵਿੱਚ ਉਸ ਨੂੰ 539ਵਾਂ ਰੈਂਕ ਹਾਸਲ ਹੋਇਆ । ਰਜਤ ਬੀਟਨ ਦੇ ਇਸ ਬਹੁਤ ਹੀ ਚੰਗੇ ਪ੍ਰਦਰਸ਼ਨ ਨਾਲ ਜਿੱਥੇ ਉਸ ਦੇ ਪਰਿਵਾਰਕ ਮੈਬਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉਸ ਦੇ ਨਾਲ ਨਾਲ ਗੁੱਜਰ ਸਮਾਜ ਵਿੱਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ । ਰਜਤ ਬੀਟਨ ਦੇ ਨਜਦੀਕੀ ਰਿਸਤੇਦਾਰ ਸਿ਼ਵ ਰਾਮ ਸਿੰਘ ਚੌਹਾਨ ਦੇ ਦੱਸਣ ਅਨੁਸਾਰ 23 ਸਾਲਾ ਰਜਤ ਬੀਟਨ ਨੇ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਧੂਰੀ ਤੋਂ ਬਾਰ੍ਹਵੀਂ ਜਮਾਤ ਤੱਕ ਪੜ੍ਹਾਈ ਕੀਤੀ ਅਤੇ 97% ਅੰਕ ਪ੍ਰਾਪਤ ਕੀਤੇ। ਇਸ ਤੋਂ ਬਾਅਦ, ਉਸਨੇ ਸ਼੍ਰੀ ਰਾਮ ਕਾਲਜ ਆਫ ਕਾਮਰਸ ਦਿੱਲੀ ਤੋਂ ਸਾਲ 2020 ਵਿੱਚ ਬੀ.ਕਾਮ ਬੈਚਲਰ ਦੀ ਡਿਗਰੀ ਪ੍ਰਾਪਤ ਕੀਤੀ।ਇਸ ਦੇ ਨਾਲ ਹੀ ਉਹ ਇਸ ਪ੍ਰੀਖਿਆ ਦੀ ਤਿਆਰੀ ਵੀ ਕਰਦਾ ਰਿਹਾ। ਦੋ ਸਾਲ ਬਾਅਦ, 23 ਸਾਲ ਦੀ ਉਮਰ ਵਿੱਚ, ਉਹ ਪ੍ਰੀਖਿਆ ਵਿੱਚ 539ਵਾਂ ਰੈਂਕ ਹਾਸਲ ਕਰਨ ਵਿੱਚ ਕਾਮਯਾਬ ਰਿਹਾ। ਰਜਤ ਬੀਟਨ ਦੇ ਪਿਤਾ ਦਰਸ਼ਨ ਲਾਲ ਅਤੇ ਤਾਇਆ ਜੀ ਅਮਰਜੀਤ ਬੀਟਨ ਸੰਗਰੂਰ ਦੇ ਧੂਰੀ ਕਸਬੇ ਵਿੱਚ ਆਪਣਾ ਕਾਰੋਬਾਰ ਚਲਾਉਂਦੇ ਹਨ ।ਰਜਤ ਬੀਟਨ ਦੀ ਇਸ ਕਾਮਯਾਬੀ ਦੇ ਪਿੱਛੇ ਉਸ ਦੇ ਮਾਤਾ ਪਿਤਾ ਅਤੇ ਤਾਇਆ ਜੀ ਅਮਰਜੀਤ ਬੀਟਨ ਦਾ ਵੱਡਾ ਸਹਿਯੋਗ ਰਿਹਾ ਹੈ । ਇਸ ਮੌਕੇ ਕੇਵਲ ਕ੍ਰਿਸ਼ਨ ਚੌਹਾਨ, ਸਿ਼ਵ ਰਾਮ ਸਿੰਘ ਚੌਹਾਨ , ਚੌ. ਬਿਮਲ ਕੁਮਾਰ ਸਾਬਕਾ ਚੇਅਰਮੈਨ, ਨਵੀਨ ਭਾਟੀਆ ਐਡਵੋਕੇਟ ਪ੍ਰਧਾਨ ਬਾਰ ਐਸੋਸ਼ੀਏਸ਼ਨ ਬਲਾਚੌਰ, ਧਰਮਵੀਰ ਪਿੰਕਾ ਸਾਬਕਾ ਸਰਪੰਚ ਧਕਤਾਣਾ, ਦੁਰਗੇਸ਼ ਜੰਡੀ,ਸਾਬਕਾ ਸਰਪੰਚ ਪ੍ਰੇਮ ਚੰਦ ਚੌਹਾਨ , ਸਬ ਇੰਸਪੈਕਟਰ ਦਵਿੰਦਰ ਭੂੰਬਲਾ, ਪਰਮਵੀਰ ਭਾਟੀਆ, ਠੇਕੇਦਾਰ ਬਲਵੰਤ ਸਿੰਘ, ਸ਼ਾਮ ਲਾਲ ਰੀਡਰ ਟੂ ਐਸਡੀਐਮ ਨਵਾਂਸ਼ਹਿਰ, ਰਾਮ ਸ਼ਾਹ ਭਾਟੀਆ ਸਾਬਕਾ ਸਰਪੰਚ,ਮਾਸਟਰ ਅਦੀਸ਼ ਕੁਮਾਰ (ਕਨੇਡਾ) , ਰਜਿੰਦਰ ਸਿੰਘ ਬੰਟੀ , ਹਰੀ ਓਮ ਕਟਾਰੀਆ ਸਮੇਤ ਹੋਰ ਵੀ ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾ ਵਲੋਂ ਰਜਤ ਬੀਟਨ ਅਤੇ ਉਸ ਦੇ ਪਰਿਵਾਰਕ ਮੈਬਰਾਂ ਨੂੰ ਵਧਾਈ ਦਿੱਤੀ ।

ਫੋਟੋ: ਰਜਤ ਬੀਟਨ ।

error: copy content is like crime its probhihated