Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਨਾਜਾਇਜ਼ ਕਬਜ਼ੇ ਤੇ ਪਾਰਕਿੰਗ ਨਾ ਹੋਣ ਕਾਰਨ ਸੜਕਾਂ ਤੇ ਚੱਲਣਾ ਹੋਇਆ ਮੁਸ਼ਿਕਲ

ਨਾਜਾਇਜ਼ ਕਬਜ਼ੇ ਤੇ ਪਾਰਕਿੰਗ ਨਾ ਹੋਣ ਕਾਰਨ ਸੜਕਾਂ ਤੇ ਚੱਲਣਾ ਹੋਇਆ ਮੁਸ਼ਿਕਲ

ਨਾਜਾਇਜ਼ ਕਬਜ਼ੇ ਤੇ ਪਾਰਕਿੰਗ ਨਾ ਹੋਣ ਕਾਰਨ ਸੜਕਾਂ ਤੇ ਚੱਲਣਾ ਹੋਇਆ ਮੁਸ਼ਿਕਲ

ਗੁਰਦਾਸਪੁਰ (ਅਸ਼ਵਨੀ) : ਭਾਵੇਂ ਪੰਜਾਬ ਸਰਕਾਰ ਨੇ ਸਰਕਾਰੀ ਜ਼ਮੀਨਾਂ ਤੋ ਨਾਜਾਇਜ਼ ਕਬਜੇ ਛਡਵਾਉਣ ਦਾ ਐਲਾਨ ਕਰਕੇ ਤੇ ਕਈ ਪਿੰਡਾਂ ਵਿਚੋ ਜ਼ਮੀਨਾਂ ਕਬਜਾਕਾਰੀਆ ਪਾਸੋ ਖਾਲੀ ਕਰਵਾਇਆ ਹਨ ਤੇ ਕਈਆਂ ਨੇ ਆਪ ਨਾਜਾਇਜ਼ ਕਬਜੇ ਛੱਡ ਦਿੱਤੇ ਹਨ ਪਰ ਸਥਾਨਕ ਸ਼ਹਿਰ ਦੀਆ ਸੜਕਾ ਉੱਪਰ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜੇ ਕਦੋ ਛਡਵਾਏ ਜਾਣਗੇ ਇਹ ਸਵਾਲ ਲੋਕਾ ਦੀ ਜ਼ੁਬਾਨ ਤੇ ਹੈ । ਸ਼ਹਿਰ ਦੀ ਪੁਰਾਣੀ ਲਾਇਬ੍ਰੇਰੀ ਵਾਲੀ ਸੜਕ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਇਸ ਸੜਕ ਉੱਪਰ ਪੈਦਲ ਚੱਲਣਾ ਵੀ ਮੁਸ਼ਿਕਲ ਹੋ ਜਾਂਦਾ ਹੈ । ਸ਼ਹਿਰ ਦੀ ਲਗਭਗ ਸਾਰੀਆਂ ਸੜਕਾ ਉੱਪਰ ਲੋਕਾ ਵੱਲੋਂ ਕਬਜੇ ਕੀਤੇ ਹੋਏ ਹਨ । ਕਰੀਬ ਦੋ ਹਫ਼ਤੇ ਪਹਿਲਾ ਨਗਰ ਕੌਂਸਲ ਵੱਲੋਂ ਸ਼ਹਿਰ ਵਿੱਚ ਮੁਨਾਦੀ ਕਰਵਾ ਕੇ ਲੋਕਾ ਨੂੰ ਅਪੀਲ ਕੀਤੀ ਗਈ ਸੀ ਸੜਕਾ ਉੱਪਰੋਂ ਨਾਜਾਇਜ਼ ਕਬਜੇ ਛੱਡ ਦੇਣ ਇਸ ਦਾ ਇਕ ਦੋ ਦਿਨ ਅਸਰ ਵੀ ਵੇਖਿਆ ਗਿਆ ਪਰ ਫੇਰ ਹਾਲਤ ਪਹਿਲਾ ਵਾਲੀ ਹੀ ਹੋ ਗਈ ਹੈ ।
ਕਈ ਸੜਕਾ ਦੀ ਹਾਲਤ ਅਜਿਹੀ ਹੈ ਕਿ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦਾ ਸਮਾਨ ਸੜਕ ਉੱਪਰ ਲੱਗਾ ਕਿ ਕਬਜ਼ੇ ਕੀਤੇ ਹੋਏ ਹਨ ਤੇ ਜਦੋਂ ਦੁਕਾਨਾਂ ਤੇ ਆਉਣ ਵਾਲੇ ਲੋਕ ਆਪਣੇ ਵਾਹਣ ਸੜਕ ਉੱਪਰ ਲੱਗਾ ਦਿੰਦੇ ਹਨ ਜਾ ਅਕਸਰ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਲੋਕਾ ਨੂੰ ਭਾਰੀ ਮੁਸ਼ਿਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ ।
ਸ਼ਹਿਰ ਦੀਆ ਸਾਰੀਆਂ ਹੀ ਸੜਕਾ ਉੱਪਰ ਵਪਾਰਕ ਅਦਾਰੇ , ਬੈਂਕ , ਸ਼ਾਪਿੰਗ ਮਾਲ ਤੇ ਦਫ਼ਤਰ ਆਦਿ ਬਣੇ ਹੋਏ ਹਨ ਇਹਨਾਂ ਵਿਚੋ ਬਹੁਗਿਣਤੀ ਦੀ ਆਪਣੀ ਪਾਰਕਿਂਗ ਨਾ ਹੋਣ ਕਾਰਨ ਇਹਨਾਂ ਅਦਾਰਿਆਂ ਵਿੱਚ ਆਉਣ ਵਾਲੇ ਲੋਕ ਆਪਣੇ ਵਾਹਣ ਆਦਿ ਸੜਕਾ ਉੱਪਰ ਖੜੇ ਕਰਦੇ ਹਨ ਜਿਸ ਕਾਰਨ ਤਿਬੱੜੀ ਰੋਡ , ਪੁਲਿਸ ਲਾਈਨ ਰੋਡ , ਜ਼ੈਲ ਰੋਡ ਅਤੇ ਸਰਕਾਰੀ ਕਾਲਜ ਰੋਡ ਤੇ ਜਾਮ ਲੱਗਾ ਰਹਿੰਦਾ ਹੈ ।ਬਹੁਤ ਸਾਰੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਕਮੇਟੀ ਦੀ ਜਗ੍ਹਾ ਉੱਪਰ ਰੇਹੜੀਆਂ , ਫੜੀਆਂ ਆਦਿ ਲਗਵਾਈਆਂ ਹੋਈਆਂ ਹਨ ਜ਼ਿਹਨਾਂ ਇਵਜ਼ ਵਿੱਚ ਉਹ ਪੇਸੇ ਲੈੰਦੇ ਹਨ ਇਸ ਕਾਰਨ ਵੀ ਲੋਕਾ ਨੂੰ ਭਾਰੀ ਮੁਸ਼ਿਕਲ ਦਾ ਸਾਹਮਣਾ ਕਰਨਾ ਪੈਂਦਾ ਹੈ ।
ਇਸ ਸੰਬੰਧ ਵਿੱਚ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਸ਼ੋਕ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਮੁਨਾਦੀ ਕਰਵਾ ਕੇ ਲੋਕਾ ਨੂੰ ਸੜਕਾ ਆਦਿ ਤੋ ਨਾਜਾਇਜ਼ ਕੱਬਜੇ ਹਟਾਉਣ ਲਈ ਬੇਨਤੀ ਕੀਤੀ ਗਈ ਹੈ ਕੁਝ ਲੋਕਾ ਨੇ ਇਸ ਦੀ ਪਾਲਣਾ ਵੀ ਕੀਤੀ ਹੈ । ਜ਼ਿਹਨਾਂ ਲੋਕਾ ਨੇ ਨਾਜਾਇਜ਼ ਕੱਬਜੇ ਖਾਲੀ ਨਹੀਂ ਕੀਤੇ ਉਹਨਾਂ ਖ਼ਿਲਾਫ਼ ਇਕ ਦੋ ਦਿਨ ਵਿੱਚ ਕਾਰਵਾਈ ਕੀਤੀ ਜਾਵੇਗੀ ।

error: copy content is like crime its probhihated