Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਪ੍ਰੇਮਿਕਾ ਵੱਲੋਂ ਧੋਖਾ ਦਿੱਤੇ ਜਾਣ ਤੇ ਅਮਰੀਕਾ ਰਹਿੰਦੇ ਪਿੰਡ ਭਸੌੜ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਪ੍ਰੇਮਿਕਾ ਵੱਲੋਂ ਧੋਖਾ ਦਿੱਤੇ ਜਾਣ ਤੇ ਅਮਰੀਕਾ ਰਹਿੰਦੇ ਪਿੰਡ ਭਸੌੜ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਪ੍ਰੇਮਿਕਾ ਵੱਲੋਂ ਧੋਖਾ ਦਿੱਤੇ ਜਾਣ ਤੇ ਅਮਰੀਕਾ ਰਹਿੰਦੇ ਪਿੰਡ ਭਸੌੜ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਗੁਰਦਾਸਪੁਰ 15 ਮਈ ( ਅਸ਼ਵਨੀ ) : ਪੰਜਾਬ ਦੇ ਹਰੇਕ ਨੌਜਵਾਨ ਦਾ ਅਮਰੀਕਾ ਵਿੱਚ ਸੈਟਲ ਹੋਣ ਦਾ ਸੁਪਨਾ ਹੁੰਦਾ ਹੈ।ਪਰ ਜਦੋਂ ਕੋਈ ਨੌਜਵਾਨ ਅਮਰੀਕਾ ਵਿਚ ਸੈੱਟ ਹੋ ਕੇ ਵੀ ਆਪਣੀ ਜ਼ਿੰਦਗੀ ਦਾਅ ਤੇ ਲਾ ਦੇਵੇ ਤਾਂ ਉਸ ਪਰਿਵਾਰ ਦੀ ਮਾੜੀ ਕਿਸਮਤ ਹੀ ਕਹੀ ਜਾ ਸਕਦੀ । ਅਜਿਹਾ ਹੀ ਇਕ ਮਾਮਲਾ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਭੈਣੀ ਪਸਵਾਲ ਵਿਚ ਸਾਹਮਣੇ ਆਇਆ ਹੈ। ਜਿਥੇ ਦੇ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਵੱਲੋਂ ਮਿਲੇ ਧੋਖੇ ਤੋਂ ਬਾਅਦ ਅਮਰੀਕਾ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ । ਮ੍ਰਿਤਕ ਦੇ ਮਾਪਿਆਂ ਵੱਲੋਂ ਪੁਲੀਸ ਨੂੰ ਦਿੱਤੇ ਬਿਆਨਾਂ ਅਤੇ ਪੁਲਸ ਵੱਲੋਂ ਦਰਜ ਕੀਤੇ ਮਾਮਲੇ ਅਨੁਸਾਰ ਰੇਸ਼ਮ ਸਿੰਘ ਪੁੱਤਰ ਸੁਖਦੇਵ ਸਿੰਘ ਸਾਲ 2019 ਤੋਂ ਅਮਰੀਕਾ ਦੇ ਸਟੇਟ ਕੈਲੇਫੋਰਨੀਆ ਵਿੱਚ ਰਹਿ ਰਿਹਾ ਸੀ। ਇਸ ਦੌਰਾਨ ਉਸ ਦੇ ਬੇਗੋਵਾਲ ਨੇੜਲੇ ਪਿੰਡ ਬੋਪਾਰਾਏ ਦੀ ਇੱਕ ਔਰਤ ਨਾਲ ਪ੍ਰੇਮ ਸੰਬੰਧ ਬਣ ਗਏ। ਇਸ ਔਰਤ ਵੱਲੋਂ ਉਸਨੂੰ ਅਣਵਿਆਹੀ ਦੱਸਿਆ ਗਿਆ ਸੀ ਅਤੇ ਅਤੇ ਇਹ ਔਰਤਾਂ ਤੇ ਉਸ ਦਾ ਪਰਿਵਾਰ ਤਿੰਨ ਸਾਲ ਤੋਂ ਮ੍ਰਿਤਕ ਨੌਜਵਾਨ ਦੇ ਸੰਪਰਕ ਵਿੱਚ ਸਨ। ਹੁਣ ਤੱਕ ਉਹ ਲੱਖਾਂ ਰੁਪਏ ਨੌਜਵਾਨ ਕੋਲੋਂ ਬਟੋਰ ਚੁੱਕੇ ਸਨ। ਮ੍ਰਿਤਕ ਨੌਜਵਾਨ ਨੇ ਦਸੰਬਰ ਵਿੱਚ ਇੰਡੀਆ ਆਉਣਾ ਸੀ ਜਦੋਂ ਉਸ ਨੇ ਆਪਣੀ ਪ੍ਰੇਮਿਕਾ ਨੂੰ ਇੰਡੀਆ ਆਉਣ ਦੀ ਇਤਲਾਹ ਦਿੱਤੀ ਅਤੇ ਵਿਆਹ ਕਰਨ ਦੀ ਪ੍ਰਪੋਜ਼ਲ ਰੱਖੀ ਤਾਂ ਉਸ ਅੋਰਤ ਵੱਲੋਂ ਮ੍ਰਿਤਕ ਨੌਜਵਾਨ ਦਾ ਨੰਬਰ ਬਲਾਕ ਲਿਸਟ ਵਿੱਚ ਪਾ ਦਿੱਤਾ ਗਿਆ। ਜਿਸ ਕਾਰਨ ਨੌਜਵਾਨ ਵੱਲੋਂ ਇਸ ਸਦਮੇ ਨੂੰ ਨਾ ਸਹਾਰਦੇ ਹੋਏ ਕੈਲੇਫੋਰਨੀਆ ਵਿੱਚ ਹੀ ਆਪਣੇ ਘਰ ਅੰਦਰ ਪੱਖੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਸਮਾਪਤ ਕਰ ਲਈ। ਥਾਣਾ ਭੈਣੀ ਮੀਆਂ ਖਾਂ ਦੇ ਮੁਖੀ ਮੇਜਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਤਫ਼ਤੀਸ਼ ਕਰਨ ਤੇ ਉਕਤ ਔਰਤ ਵਿਆਹੀ ਹੋਈ ਹੈ ਤੇ ਉਸ ਦਾ ਪੰਜ ਛੇ ਸਾਲ ਦਾ ਬੱਚਾ ਵੀ ਹੈ। ਉਨ੍ਹਾਂ ਨੇ ਦੱਸਿਆ ਕਿ ਔਰਤ ਮਨਦੀਪ ਕੌਰ ਉਸ ਦੇ ਭਰਾ ਸਾਹਬੀ ਅਤੇ ਮਾਂ ਅਮ੍ਰਿਤਪਾਲ ਕੌਰ ਖਿਲਾਫ ਮਾਮਲਾ ਦਰਜ ਕਰਕੇ ਪੁਲੀਸ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਆਰੰਭੀ ਹੈ ।