Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing LATEST.. ਚੋਰਾਂ ਨੇ ਪਿੰਡ ਤਲਵੰਡੀ ਦੇ ਕਿਸਾਨ ਦੀ ਮੋਟਰ ਨੂੰ ਲਾਈ ਸੰਨ੍ਹ, ਮੋਟਰ ਦੀ ਤਾਰ ਚੋਂ ਤਾਂਬਾ ਚੋਰੀ ਕਰਕੇ ਹੋਏ ਰਫੂਚੱਕਰ

LATEST.. ਚੋਰਾਂ ਨੇ ਪਿੰਡ ਤਲਵੰਡੀ ਦੇ ਕਿਸਾਨ ਦੀ ਮੋਟਰ ਨੂੰ ਲਾਈ ਸੰਨ੍ਹ, ਮੋਟਰ ਦੀ ਤਾਰ ਚੋਂ ਤਾਂਬਾ ਚੋਰੀ ਕਰਕੇ ਹੋਏ ਰਫੂਚੱਕਰ

ਚੋਰਾਂ ਨੇ ਪਿੰਡ ਤਲਵੰਡੀ ਦੇ ਕਿਸਾਨ ਦੀ ਮੋਟਰ ਨੂੰ ਲਾਈ ਸੰਨ੍ਹ, ਮੋਟਰ ਦੀ ਤਾਰ ਚੋਂ ਤਾਂਬਾ ਚੋਰੀ ਕਰਕੇ ਹੋਏ ਰਫੂਚੱਕਰ
ਗੜ੍ਹਦੀਵਾਲਾ 10 ਮਈ (ਚੌਧਰੀ / ਯੋਗੇਸ਼ ਗੁਪਤਾ / ਕਮਲਜੀਤ ਭਟੋਆ) : ਅੱਜ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਤਲਵੰਡੀ ਜੱਟਾਂ ਵਿਖੇ ਚੋਰਾਂ ਵਲੋਂ ਇੱਕ ਕਿਸਾਨ ਦੇ ਖੇਤਾਂ ਵਿਚੋਂ ਸਮਰਸੀਬਲ ਮੋਟਰ ਦੀ ਤਾਰ  ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਪਿੰਡ ਦੇ ਕਿਸਾਨ ਜਸਵੰਤ ਸਿੰਘ ਅੱਜ ਸਵੇਰੇ ਜਦੋਂ ਆਪਣੇ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਤਾਂ ਮੋਟਰ ਦਾ ਦਰਵਾਜ਼ਾ ਖੋਲ੍ਹਦੇ ਹੀ ਉਸਦੇ ਹੋਸ਼ ਉੱਡ ਗਏ। ਉਸਨੇ ਦੇਖਿਆ ਕਿ ਉਸਦੀ ਸਮਰਸੀਬਲ ਮੋਟਰ ਦੀ ਸਾਰੀ ਤਾਰ ਗਾਇਬ ਹੈ।ਉਸ ਨੇ ਆਲੇ ਦੁਆਲੇ ਦੇਖਿਆ ਤਾਂ ਜਿਸ ਚੋਂ ਚੋਰਾਂ ਵਲੋਂ ਸਾਰਾ ਤਾਂਬਾ ਕੱਢ ਤੇ ਤਾਰ ਦਾ ਬਾਹਰ ਵਾਲੀ ਰਬੜ ਮੱਕੀ ਦੇ ਖੇਤ ਵਿਚ ਸੁੱਟ ਕੇ ਫਰਾਰ ਹੋ ਗਏ ਹਨ। ਇਸ ਮੌਕੇ ਸਰਪੰਚ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਇਸ ਚੋਰਾਂ ਅਤੇ ਨਸ਼ੇੜੀਆਂ ਵਲੋਂ ਇਸ ਤਾਰ ਵਿਚੋਂ ਤਾਂਬੇ ਦੇ ਨਾਲ ਨਾਲ ਇਸ ਤਾਰ ਵਿਚ ਇਕ ਪਾਉਡਰ ਹੁੰਦਾ ਹੈ ਜਿਸਦਾ ਨਸ਼ੇਡੀ ਨਸ਼ਾ ਕਰਨ ਚ ਇਸਤੇਮਾਲ ਕਰਦੇ ਹਨ। ਇਸ ਮੌਕੇ ਕਿਸਾਨ ਜਸਵੰਤ ਸਿੰਘ ਨੇ ਦੱਸਿਆ ਕਿ ਇਸ ਘਟਨਾ ਚ ਮੇਰਾ ਲਗਭਗ 10 ਹਜਾਰ ਰੁਪਏ ਦਾ ਨੁਕਸਾਨ ਹੋਇਆ ਹੈ।ਪਿੰਡ ਦੇ ਸਰਪੰਚ ਮਨਜੋਤ ਸਿੰਘ ਤਲਵੰਡੀ ਨੇ ਇਸ ਘਟਨਾ ਸਬੰਧੀ ਗੜ੍ਹਦੀਵਾਲਾ ਪੁਲਿਸ ਨੂੰ ਸੂਚਿਤ ਕਰ ਦਿਤਾ ਹੈ।ਇਸ ਮੌਕੇ ਸਰਪੰਚ ਮਨਜੋਤ ਸਿੰਘ ਤਲਵੰਡੀ, ਕਿਸਾਨ ਜਸਵੰਤ ਸਿੰਘ ਅਤੇ ਹੋਰ ਪਿੰਡ ਦੇ ਲੋਕ ਹਾਜਰ ਸਨ।