Prime Punjab Times

Latest news
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਕਬੱਡੀ ਖਿਡਾਰੀ ਦੀ ਸਟੇਟ ਖੇਡਾਂ ਲਈ ਹੋਈ ਚੋਣ ਗੁਰਦੁਆਰਾ ਤਪਅਸਥਾਨ ਨਿੱਕੇ ਘੁੰਮਣ ਵਿਖੇ ਮੁਫ਼ਤ ਦਿਲ ਦੀ ਜਾਂਚ ਕੈਂਪ ਲਗਾਇਆ ਗੁਰੁਮਾਂ ਦੀ ਦਿਵਯ ਸਾਧਨਾ ਨਾਲ ਜੁੜਨਗੇ ਸਾਧਕ, ਗੁਰਦਾਸਪੁਰ ਤੇ ਅੰਮ੍ਰਿਤਸਰ ਵਿੱਚ ਵਿਸ਼ਵਵਿਆਪੀ ਯੋਗ ਨਿਦਰਾ ਸੈਸ਼ਨ ਨੂੰ ਲੈ... ਤੀਜ ਦੇ ਤਿਉਹਾਰ ਮੌਕੇ ਨਾਰੀ ਸ਼ਕਤੀ ਦਾ ਸੰਦੇਸ਼, ਮਹਿਲਾਵਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਖ਼ਾਲਸਾ ਕਾਲਜ ਵਿਖੇ 'ਵਰਲਡ ਫੈਸ਼ਨ ਦਿਵਸ' ਮਨਾਇਆ ਗਿਆ *SMO ਡਾ.ਮਨਮੋਹਨ ਸਿੰਘ ਨੇ ਸਿਵਲ ਹਸਪਤਾਲ ਦਸੂਹਾ ਵਿਖੇ ਪੌਦਾ ਲਗਾ ਕੇ ਵਾਤਾਵਰਣ ਸੰਭਾਲ ਦਾ ਦਿੱਤਾ ਸੰਦੇਸ਼* ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਮਸ਼ਾਲ ਦਾ ਹੁਸ਼ਿਆਰਪੁਰ ‘ਚ ਭਰਵਾਂ ਸਵਾਗਤ ਵਾਤਾਵਰਣ ਸੁਰੱਖਿਆ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ : ਡੀਈ... ਵਾਅਦਿਆਂ ਤੋਂ ਅੱਗੇ ਵਧ ਕੇ ਫੈਸਲੇ ਲਾਗੂ ਕਰੇ ਪੰਜਾਬ ਸਰਕਾਰ : ਦਰਸ਼ਵੀਰ ਸਿੰਘ ਰਾਣਾ ਖੇਡਾਂ ਵਤਨ ਪੰਜਾਬ ਦੀਆਂ-2026’ ਦੀ ਟਾਰਚ ਰਿਲੇਅ 23 ਨੂੰ ਪਹੁੰਚੇਗੀ ਹੁਸ਼ਿਆਰਪੁਰ
ADVERTISEMENT
You are currently viewing ਸੁਨੀਲ ਜਾਖੜ ਤੇ ਐਸਸੀ ਐਸਟੀ ਐਕਟ ਤਹਿਤ ਪਰਚਾ ਦਰਜ ਕਰਕੇ ਤੁਰੰਤ ਜੇਲ੍ਹ ਵਿੱਚ ਧੱਕਿਆ ਜਾਵੇ.. ਬੇਗਮਪੁਰਾ ਟਾਈਗਰ ਫੋਰਸ 

ਸੁਨੀਲ ਜਾਖੜ ਤੇ ਐਸਸੀ ਐਸਟੀ ਐਕਟ ਤਹਿਤ ਪਰਚਾ ਦਰਜ ਕਰਕੇ ਤੁਰੰਤ ਜੇਲ੍ਹ ਵਿੱਚ ਧੱਕਿਆ ਜਾਵੇ.. ਬੇਗਮਪੁਰਾ ਟਾਈਗਰ ਫੋਰਸ 

ਸੁਨੀਲ ਜਾਖੜ ਤੇ ਐਸਸੀ ਐਸਟੀ ਐਕਟ ਤਹਿਤ ਪਰਚਾ ਦਰਜ ਕਰਕੇ ਤੁਰੰਤ ਜੇਲ੍ਹ ਵਿੱਚ ਧੱਕਿਆ ਜਾਵੇ :  ਬੇਗਮਪੁਰਾ ਟਾਈਗਰ ਫੋਰਸ

ਇੰਨਾ ਸਮਾਂ ਬੀਤ ਜਾਣ ਦੇ ਬਾਅਦ ਵੀ ਪਰਚਾ ਦਰਜ ਨਾ ਕਰਨਾ ਸਰਕਾਰ ਦੀ ਦਲਿਤਾਂ ਪ੍ਰਤੀ ਮਾਨਸਿਕਤਾ ਦਰਸਾਉਂਦੀ ਹੈ 

ਹੁਸ਼ਿਆਰਪੁਰ 16 ਅਪ੍ਰੈਲ (ਤਰਸੇਮ ਦੀਵਾਨਾ) : ਬੇਗਮਪੁਰਾ ਟਾਈਗਰ ਫੋਰਸ ਵੱਲੋਂ ਅੱਜ ਬਜਵਾੜਾ ਚੌਕ ਵਿਖੇ ਜ਼ਿਲ੍ਹਾ ਇੰਚਾਰਜ ਵੀਰਪਾਲ ਦੀ ਪ੍ਰਧਾਨਗੀ ਹੇਠ ਕਾਂਗਰਸੀ ਲੀਡਰ   ਸੁਨੀਲ ਜਾਖੜ ਦਾ ਪੁੱਤਲਾ ਫੂਕਿਆ ਗਿਆ । ਬੇਗਮਪੁਰਾ ਟਾਈਗਰ ਫੋਰਸ ਵੱਲੋਂ ਕੀਤੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਚੇਅਰਮੈਨ ਬਿੱਲਾ ਦਿਓਵਾਲ ਅਤੇ ਕੌਮੀ ਪ੍ਰਧਾਨ ਅਸ਼ੋਕ ਸੱਲ੍ਹਣ ਨੇ ਇੱਕ  ਸਾਂਝੇ ਬਿਆਨ ਵਿੱਚ ਕਿਹਾ ਕਿ  ਸੁਨੀਲ ਜਾਖੜ ਦੇ ਦਲਿਤ ਵਿਰੋਧੀ ਬਿਆਨ ਤੋਂ ਬਾਅਦ ਪੰਜਾਬ ਹੀ ਨਹੀਂ ਪੂਰੇ ਭਾਰਤ ਵਿਚ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ  । ਅਤੇ ਪੂਰੇ ਪੰਜਾਬ ਵਿੱਚ ਵੱਖ ਵੱਖ ਜਥੇਬੰਦੀਆਂ ਦੁਆਰਾ ਡਿਪਟੀ ਕਮਿਸ਼ਨਰ ਰਾਹੀਂ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ  ਸੁਨੀਲ ਜਾਖੜ ਤੇ ਐਸਸੀ ਐਸਟੀ ਤਹਿਤ  ਪਰਚਾ ਦਰਜ ਕਰਵਾਉਣ ਲਈ  ਮੰਗ ਪੱਤਰ ਵੀ ਭੇਜੇ ਗਏ । ਮੁੱਖ ਮੰਤਰੀ ਦੁਆਰਾ ਸੁਨੀਲ ਜਾਖੜ ਤੇ ਪਰਚਾ ਨਾ ਦਰਜ ਕਰਕੇ ਆਪਣੀ ਮਾਨਸਿਕਤਾ ਨੂੰ ਮੁੱਖ ਮੰਤਰੀ ਨੇ ਬਿਆਨ ਕਰ ਦਿੱਤਾ ਹੈ । ਉਨ੍ਹਾਂ ਕਿਹਾ ਕਿ ਕੀ ਕਦੇ ਕੋਈ ਐਸੀ ਸਰਕਾਰ ਆਵੇਗੀ ਜਿੱਥੇ ਦਲਿਤਾਂ ਉੱਤੇ ਅੱਤਿਆਚਾਰ ਅਤੇ ਇਹੋ ਜਿਹੀ ਘਟੀਆ ਬਿਆਨਬਾਜ਼ੀ ਬੰਦ ਹੋ ਸਕੇਗੀ ?  ਉਨ੍ਹਾਂ ਕਿਹਾ ਕਿ  ਲੱਗਦਾ ਹੈ ਜਥੇਬੰਦੀਆਂ ਦੁਆਰਾ ਭੇਜੇ ਗਏ ਮੰਗ ਪੱਤਰ ਮੁੱਖ ਮੰਤਰੀ ਮਾਨ ਨੇ  ਕਿਸੇ ਕੂੜੇ ਵਾਲੀ ਟੋਕਰੀ   ਵਿੱਚ ਹੀ ਸੁੱਟ ਦਿੱਤੇ ਹਨ । ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰਾਂ ਨੇ ਚਿਤਾਵਨੀ ਦਿੰਦਿਆਂ ਆਖਿਆ  ਸੁਨੀਲ ਜਾਖੜ ਤੇ ਪਰਚਾ ਦਰਜ ਕਰਕੇ ਜੇਕਰ ਉਸ ਨੂੰ ਜੇਲ੍ਹ ਵਿੱਚ ਨਾ ਧੱਕਿਆ ਗਿਆ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਡੀਜੀਪੀ ਪੰਜਾਬ ਪੁਲੀਸ  ਦੇ ਪੁਤਲੇ ਹਰ ਸ਼ਹਿਰ ਵਿਚ ਫੂਕੇ ਜਾਣਗੇ ਤੇ ਉਨ੍ਹਾਂ ਕਮਿਸ਼ਨ ਨੂੰ ਵੀ ਚਿਤਾਵਨੀ ਦਿੰਦਿਆਂ ਕਿਹਾ ਕਿ ਤੁਸੀਂ ਵੀ ਉਸ ਵੇਲੇ ਹੀ ਜਾਗਦੇ ਹੋ ਜਦੋਂ ਕੋਈ ਸੰਸਥਾਵਾਂ ਵਿਰੋਧ  ਤੇ ਉੱਤਰ ਆਉਂਦੀਆਂ ਹਨ । ਐਸਸੀ ਕਮਿਸ਼ਨ  ਆਪਣਾ ਫ਼ਰਜ਼ ਭੁੱਲ ਚੁੱਕਾ ਹੈ ।ਅਕਸਰ ਦੇਖਿਆ ਗਿਆ ਹੈ ਕਿ ਆਏ ਦਿਨ ਦਲਿਤਾਂ ਉੱਤੇ ਕੋਈ ਨਾ ਕੋਈ ਸ਼ਬਦਾਵਲੀ ਜਿਸ ਵਿਚ ਦਲਿਤਾਂ ਦੀਆਂ ਭਾਵਨਾਵਾਂ ਸ਼ਰ੍ਹੇਆਮ ਖੇਡਿਆ ਜਾਂਦਾ ਹੈ  ਨੇਤਾ ਲੋਕ ਜਾਂ ਸਿਆਸਤ ਨਾਲ ਸਬੰਧ ਰੱਖਦੇ ਲੋਕ ਅਕਸਰ ਬੋਲਦੇ ਦੇਖੇ ਗਏ  ਹਨ । ਆਗੂਆਂ ਨੇ ਕਿਹਾ ਕਿ ਕਾਂਗਰਸੀ ਲੀਡਰ ਸੁਨੀਲ ਜਾਖੜ ਤੇ ਪ੍ਰਸ਼ਾਸਨ ਗੂੜ੍ਹੀ ਨੀਂਦੇ ਸੌਂ ਕੇ ਅਤੇ ਐਸਸੀ ਕਮਿਸ਼ਨ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਸਾਫ਼ ਨਜ਼ਰ ਆ ਰਹੇ ਹਨ  । ਜਦਕਿ ਚਾਹੀਦਾ ਇਹ ਸੀ ਕਿ ਜਿਸ ਵੇਲੇ ਜਾਖੜ ਨੇ ਬਿਆਨ ਦਿੱਤਾ ਸੀ ਤਾਂ ਅਗਲੇ ਦੋ ਦਿਨਾਂ ਦੇ ਵਿੱਚ ਹੀ ਪਰਚਾ ਦਰਜ ਕਰ ਦਿੱਤਾ ਜਾਣਾ ਚਾਹੀਦਾ ਸੀ ਪਰ ਐੱਸਸੀ ਕਮਿਸ਼ਨ ਅਤੇ ਮੁੱਖ ਮੰਤਰੀ ਪੰਜਾਬ ਦੀ ਨਾਕਾਮੀ ਕਾਰਨ ਦਲਿਤਾਂ ਨੂੰ ਅਜਿਹੇ ਅਪਮਾਨਿਤ ਸ਼ਬਦ ਸੁਣਨੇ ਪੈ ਰਹੇ ਹਨ । ਜੋ ਕਿ ਬੇਗਮਪੁਰਾ ਟਾਈਗਰ ਫੋਰਸ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਸੰਘਰਸ਼ ਨੂੰ ਜਿਸ ਵੀ ਰੂਪ ਵਿੱਚ ਲੈ ਕੇ ਜਾਣਾ ਪਿਆ ਬੇਗਮਪੁਰਾ ਟਾਈਗਰ ਫੋਰਸ ਦੇ ਅਹੁਦੇਦਾਰ ਤਿਆਰ ਹਨ ।
ਇਸ ਮੌਕੇ ਉਪ ਚੇਅਰਮੈਨ ਬਿੱਲਾ ਦਿਓਵਾਲ ਕੌਮੀ ਪ੍ਰਧਾਨ ਅਸ਼ੋਕ ਸੱਲਣ ਪੰਜਾਬ ਪ੍ਰਧਾਨ ਤਾਰਾ ਚੰਦ ਦੋਆਬਾ   ਇੰਚਾਰਜ ਸੋਮਦੇਵ  ਸੰਧੀ ਦੋਆਬਾ ਪ੍ਰਧਾਨ ਅਮਰਜੀਤ ਸੰਧੀ  ਜ਼ਿਲ੍ਹਾ ਇੰਚਾਰਜ ਵੀਰਪਾਲ ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ  ਜ਼ਿਲ੍ਹਾ ਉਪ ਪ੍ਰਧਾਨ ਇੰਦਰ ਡਗਾਣਾ  ਜ਼ਿਲ੍ਹਾ ਜੁਆਇੰਟ ਸੈਕਟਰੀ ਓਂਕਾਰ ਬਜਰਾਵਰ  ਜ਼ਿਲ੍ਹਾ ਜੁਆਇੰਟ ਸੈਕਟਰੀ ਬਿੱਟਾ  ਬਸੀ  ਸੀਨੀਅਰ ਉਪ ਪ੍ਰਧਾਨ ਦੇਵਰਾਜ  ਜ਼ਿਲ੍ਹਾ ਸਕੱਤਰ ਅਸ਼ੋਕ ਜ਼ਿਮੀਂ ਜਾਵੇਦ ਪ੍ਰਧਾਨ ਚੱਬੇਵਾਲ ਹਲਕਾ, ਰਾਹੁਲ ਵਾਈਸ ਪ੍ਰਧਾਨ ਚੱਬੇਵਾਲ , ਮਨਜੀਤ ਸਿੰਘ ਜੁਆਇੰਟ ਸਕੱਤਰ ਚੱਬੇਵਾਲ , ਦਿਲਬਾਗ ਸਿੰਘ ਲਵ ਜਨਰਲ ਸੈਕਟਰੀ ਚੱਬੇਵਾਲ,ਗੌਰਵ ਸਹੋਤਾ ,ਕਾਰਤਿਕ, ਸਾਗਰ ਆਦਮਵਾਲ, ਅਜੇ ਚੱਬੇਵਾਲ,ਅਜੇ ਨਸਰਾਂ, ਮਨੀ ਆਦਮਪੁਰ ,ਅਜੇ ਆਦਮਪੁਰ,ਹਰਵਿੰਦਰ,ਹੀਰਾ ਮੱਲ ਮਜਾਰਾ,ਮੋਹਿਤ ਨਸਰਾਂ,ਹਰਸ਼ਦੀਪ ਕੀਲਾਂ,ਨਿਰਮਲ ,ਆਰਿਅਨ ਜੱਟਪੁਰ , ਰੂਪ ਬੁੱਲੋਵਾਲ ,ਅਭਿਸ਼ੇਕ ਬੁੱਲ੍ਹੋਵਾਲ, ਆਦਿ ਹਾਜ਼ਰ ਸਨ ।
ਫੋਟੋ ਮਨੀਰ