Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing * ਨਸ਼ਾ ਗਲੀ-ਗਲੀ ‘ਚ ਵਿੱਕ ਰਿਹਾ ਹੈ,ਕੁੱਤੀ ਚੋਰਾਂ ਨਾਲ ਰਲੀ ਹੋਈ ਹੈ” ਦਾ ਬੈਨਰ ਲਗਾ ਕੇ ਐਸ.ਐਚ.ਓ. ਪ੍ਰਮਿੰਦਰ ਕੌਰ ਮੇਹਟੀਆਣਾ ਦਾ ਕੀਤਾ ਜਾ ਰਿਹਾ ਹੈ ਵਿਰੋਧ *

* ਨਸ਼ਾ ਗਲੀ-ਗਲੀ ‘ਚ ਵਿੱਕ ਰਿਹਾ ਹੈ,ਕੁੱਤੀ ਚੋਰਾਂ ਨਾਲ ਰਲੀ ਹੋਈ ਹੈ” ਦਾ ਬੈਨਰ ਲਗਾ ਕੇ ਐਸ.ਐਚ.ਓ. ਪ੍ਰਮਿੰਦਰ ਕੌਰ ਮੇਹਟੀਆਣਾ ਦਾ ਕੀਤਾ ਜਾ ਰਿਹਾ ਹੈ ਵਿਰੋਧ *

* ਨਸ਼ਾ ਗਲੀ-ਗਲੀ ‘ਚ ਵਿੱਕ ਰਿਹਾ ਹੈ,ਕੁੱਤੀ ਚੋਰਾਂ ਨਾਲ ਰਲੀ ਹੋਈ ਹੈ” ਦਾ ਬੈਨਰ ਲਗਾ ਕੇ ਐਸ.ਐਚ.ਓ.ਪ੍ਰਮਿੰਦਰ ਕੌਰ ਮੇਹਟੀਆਣਾ ਦਾ ਕੀਤਾ ਜਾ ਰਿਹਾ ਹੈ ਵਿਰੋਧ *

ਹੁਸ਼ਿਆਰਪੁਰ, 9 ਅਪ੍ਰੈਲ (ਤਰਸੇਮ ਦੀਵਾਨਾ) : ਥਾਣਾ ਮੇਹਟੀਆਣਾ ਦੇ ਇਲਾਕੇ ਵਿੱਚ ਐੱਸ ਐੱਚ ਓ ਪ੍ਰਮਿੰਦਰ ਕੌਰ ਦੀ ਮਿਲੀ ਭੁਗਤ ਨਾਲ ਨਸ਼ਾ ਤਸਕਰ ਪੁਲਸ ਤੋਂ ਬੇਖੌਫ ਹੋ ਕੇ ਧੜੱਲੇ ਨਾਲ ਨਸ਼ਾ ਵੇਚ ਰਹੇ ਹਨ ਥਾਣਾ ਮੇਹਟੀਆਣਾ ਦੀ ਪੁਲਸ ਦੇ ਅੱਗੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਸ਼ਾ ਖਤਮ ਕੀਤੇ ਜਾਣ ਦੇ ਦਾਅਵੇ ਚਿੱਟਾ ਹਾਥੀ ਹੀ ਸਾਬਤ ਹੋ ਰਹੇ ਹਨ ਕਿਉਂਕਿ ਐੱਸ ਐੱਚ ਓ ਪਰਮਿੰਦਰ ਕੌਰ ਤੇ ਸਰਕਾਰ ਵੱਲੋਂ ਕੀਤੀ ਸਖ਼ਤੀ ਦਾ ਕੋਈ ਅਸਰ ਹੁੰਦਾ ਨਹੀਂ ਜਾਪ ਰਿਹਾ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੀਤੇ ਕੁਝ ਹਫ਼ਤਿਆਂ ਤੋਂ ਥਾਣਾ ਮੇਹਟੀਆਣਾ ਦੀ ਪੁਲਸ ਦੀ ਅਲੋਚਨਾ ਕਰਦੇ ਹੋਏ ਚਰਚਾ ਵਿਚ ਰਹੇ ਮਨਦੀਪ ਕੁਮਾਰ ਸਾਬਕਾ ਸਰਪੰਚ ਢੱਕੋਵਾਲ ਨੇ ਮੇਹਟੀਆਣਾ ਪੁਲੀਸ ਤੇ ਹੋਰ ਕਈ ਗੰਭੀਰ ਦੋਸ਼ ਲਾਉਂਦਿਆਂ ਕੀਤਾ। ਉਸ ਨੇ   ਮੇਹਟੀਆਣਾ ਦੀ ਪੁਲਸ ਖ਼ਿਲਾਫ਼ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਉਸ ਵੱਲੋਂ ਥਾਣਾ ਮੇਹਟੀਆਣਾ ਦੀ ਮੁੱਖ ਅਫ਼ਸਰ ਪਰਮਿੰਦਰ ਕੌਰ ਨੂੰ ਇਲਾਕੇ ਦੇ ਨਸ਼ਾ ਤਸਕਰਾਂ ਬਾਰੇ ਗੁਪਤ ਸੂਚਨਾ ਦਿੱਤੀ ਗਈ ਸੀ। ਪ੍ਰੰਤੂ ਐੱਸ.ਐੱਚ.ਓ.ਵੱਲੋਂ ਸਾਬਕਾ ਸਰਪੰਚ ਵੱਲੋਂ ਦਿੱਤੀ ਗਈ ਸੂਚਨਾ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਸ ਨੇ ਦੋਸ਼ ਲਗਾਇਆ ਕਿ ਨਸ਼ਾ ਤਸਕਰਾਂ ਖਿਲਾਫ ਕੋਈ ਕਾਰਵਾਈ ਕਰਨ ਦੀ ਬਜਾਏ ਐੱਸ.ਐੱਚ.ਓ.ਵੱਲੋਂ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਕਰ ਲਈ ਗਈ। ਜਿਸ ਦੇ ਨਤੀਜੇ ਵਜੋਂ ਸ਼ਿਕਾਇਤ ਕਰਤਾ ਸਾਬਕਾ ਸਰਪੰਚ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਣ ਲੱਗੀਆਂ ਹਨ ਅਤੇ ਹੁਣ ਨਸ਼ਾ ਤਸਕਰ ਪੁਲਸ ਦੀ ਸ਼ਹਿ ਤੇ ਧੜੱਲੇ ਨਾਲ ਨਸ਼ਾ ਵੇਚ ਰਹੇ ਹਨ। ਸਾਬਕਾ ਸਰਪੰਚ ਨੇ ਕਿਹਾ ਕਿ ਉਸ ਵੱਲੋਂ ਐਸ.ਪੀ.ਹੈੱਡਕੁਆਰਟਰ ਅਸ਼ਵਨੀ ਕੁਮਾਰ ਨੂੰ ਵੀ ਮਿਲ ਕੇ ਇਨ੍ਹਾਂ ਨਸ਼ਾ ਤਸਕਰਾਂ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ। ਪ੍ਰੰਤੂ ਅੱਜ 3-4 ਮਹੀਨੇ ਬੀਤ ਜਾਣ ਮਗਰੋਂ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਸਾਬਕਾ ਸਰਪੰਚ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਸ ਵੱਲੋਂ ਦੱਸੇ ਗਏ ਪੁਲਸ ਮੁਲਾਜ਼ਮਾਂ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਬਹੁਤ ਸਾਰੇ ਪੁਲਸ ਮੁਲਾਜ਼ਮ ਖੁਦ ਨਸ਼ੇ ਦਾ ਸੇਵਨ ਕਰਦੇ ਜ਼ਾਹਰ ਹੋ ਸਕਦੇ ਹਨ।

ਜਾਣਕਾਰੀ ਮੁਤਾਬਕ ਮੇਹਟੀਆਣਾ ਪੁਲਸ ਦੇ ਅਜਿਹੇ ਵਤੀਰੇ ਕਾਰਨ ਹੀ ਸਾਬਕਾ ਸਰਪੰਚ ਨੇ ਢੱਕੋਵਾਲ ਸਥਿਤ ਆਪਣੀ ਨਿੱਜੀ ਦੁਕਾਨ ਦੇ ਬਾਹਰ “ਐੱਸ.ਐੱਸ.ਪੀ.ਹੁਸ਼ਿਆਰਪੁਰ ਤੇ ਐਸ.ਐਚ. ਓ. ਮੇਹਟੀਆਣਾ ਮੁਰਦਾਬਾਦ” ਅਤੇ “ਨਸ਼ਾ ਗਲੀ ਗਲੀ ਹੈ,ਚੋਰ ਕੁੱਤੀ ਰਲੀ ਹੈ” ਦੇ ਬੈਨਰ ਲਗਾ ਰੱਖੇ ਹਨ। ਜਿਸ ਨੂੰ ਅਜੇ ਤੱਕ ਪੁਲਸ ਪ੍ਰਸ਼ਾਸਨ ਦੇ ਕਿਸੇ ਵੀ ਉੱਚ ਅਧਿਕਾਰੀ ਨੇ ਗੰਭੀਰਤਾ ਨਾਲ ਨਹੀਂ ਲਿਆ। ਸਾਬਕਾ ਸਰਪੰਚ ਮਨਦੀਪ ਕੁਮਾਰ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਇਲਾਕੇ ਵਿਚ ਨਸ਼ੇ ਤੇ ਨਕੇਲ ਨਾ ਪਾਈ ਗਈ ਤਾਂ ਉਸ ਵੱਲੋਂ ਪੁਲਸ ਪ੍ਰਸ਼ਾਸਨ ਦੇ ਨਾਲ ਨਾਲ ਆਪ ਦੀ ਸਰਕਾਰ ਖ਼ਿਲਾਫ਼ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

        > ਕੀ ਕਹਿਣਾ ਹੈ ਐੱਸ.ਐੱਚ.ਓ. ਦਾ 

 ਜਦੋਂ ਇਸ ਸਬੰਧੀ ਥਾਣਾ ਮੇਹਟੀਆਣਾ ਦੀ ਮੁੱਖ ਅਫਸਰ ਸਬ ਇੰਸਪੈਕਟਰ ਪਰਮਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਸਾਬਕਾ ਸਰਪੰਚ ਵੱਲੋਂ ਸੂਚਨਾ ਦਿੱਤੀ ਗਈ ਸੀ। ਪ੍ਰੰਤੂ ਉਸ ਦੀ ਤਫਤੀਸ਼ ਚੱਲ ਰਹੀ ਹੈ। ਅਜੇ ਤਕ ਸਾਨੂੰ ਕੋਈ ਅਜਿਹਾ ਤੱਥ ਸਾਹਮਣੇ ਨਹੀਂ ਆਇਆ। ਦੂਜੀ ਗੱਲ ਧਮਕੀਆਂ ਸਬੰਧੀ ਦਿੱਤੀ ਸ਼ਿਕਾਇਤ ਤੇ ਕਾਰਵਾਈ ਕੀਤੀ ਜਾ ਰਹੀ ਹੈ।

ਫੋਟੋ :-ਦੁਕਾਨ ਦੇ ਬਾਹਰ ਲੱਗਾ ਬੈਨਰ ਦਿਖਾਉਂਦੇ ਹੋਏ ਸਾਬਕਾ ਸਰਪੰਚ ਮਨਦੀਪ ਕੁਮਾਰ