ਉੱਪਲ ਗੋਤ ਜਠੇਰਿਆਂ ਦਾ ਮੇਲਾ 14 ਅਪ੍ਰੈਲ ਨੂੰ
ਗੜ੍ਹਦੀਵਾਲਾ 9 ਅਪ੍ਰੈਲ (ਚੌਧਰੀ) : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਬਾਬਾ ਫ਼ਤਹਿ ਚੰਦ ਜੀ ਦੇ ਦਰਵਾਰ ਬੜੋਹ ਰੋਡ ਰਾਣੀਤਾਲ ਜਿਲ੍ਹਾ ਕਾਂਗੜਾ ਹਿਮਾਚਲ ਪ੍ਰਦੇਸ਼ ਵਿਖੇ 14 ਅਪ੍ਰੈਲ ਦਿਨ ਵੀਰਵਾਰ ਨੂੰ ਉੱਪਲ ਗੋਤ ਜਠੇਰਿਆਂ ਦਾ ਮੇਲਾ ਬੜੀ ਸਰਧਾ ਨਾਲ ਮਨਾਇਆ ਜਾ ਰਿਹਾ ਹੈ। ਪ੍ਰਬੰਧਕ ਸ.ਰੇਸਮ ਸਿੰਘ ਵੱਲੋਂ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਝੰਡਾ ਚੜਾਉਣ ਦੀ ਰਸਮ ਦੁਪਹਿਰ 12 ਵਜੇ ਹੋਵੇਗੀ। ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਸਮੂਹ ਸੰਗਤਾਂ ਨੂੰ ਸਮੇ ਸਿਰ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।








