Prime Punjab Times

Latest news
ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ
ADVERTISEMENT
You are currently viewing ਵੱਡੀ ਖਬਰ.. ਰੰਜਿਸ਼ ਕਾਰਨ ਨਬਾਲਗ਼ ਨੂੰ ਕੁੱਟ-ਕੁੱਟ ਕੇ ਜਾਨੋ ਮਾਰ ਮੁਕਾਇਆ,8 ਵਿਰੁੱਧ ਮਾਮਲਾ ਦਰਜ

ਵੱਡੀ ਖਬਰ.. ਰੰਜਿਸ਼ ਕਾਰਨ ਨਬਾਲਗ਼ ਨੂੰ ਕੁੱਟ-ਕੁੱਟ ਕੇ ਜਾਨੋ ਮਾਰ ਮੁਕਾਇਆ,8 ਵਿਰੁੱਧ ਮਾਮਲਾ ਦਰਜ

ਰੰਜਿਸ਼ ਕਾਰਨ ਨਬਾਲਗ਼ ਨੂੰ ਕੁੱਟ-ਕੁੱਟ ਕੇ ਜਾਨੋ ਮਾਰ ਮੁਕਾਇਆ,8 ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 28 ਮਾਰਚ ( ਅਸ਼ਵਨੀ ) :- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਭੈਣੀ ਮੀਆਂ ਖਾ ਦੇ ਪਿੰਡ ਕਠਾਨਾ ਵਸਨੀਕ ਇਕ ਨਬਾਲਗ਼ ਲੜਕੇ ਨੂੰ ਅਗਵਾ ਕਰਕੇ ਕੁੱਟ ਮਾਰ ਕਰਕੇ ਮਾਰ ਦੇਣ ਤੇ ਪੁਲਿਸ ਵੱਲੋਂ 8 ਵਿਰੁੱਧ ਮਾਮਲਾ ਦਰਜ ਕਰਕੇ ਇਕ ਨੂੰ ਕਾਬੂ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ 17 ਸਾਲ ਦਾ ਨਬਾਲਗ਼ ਸੁਖਦੇਵ ਸਿੰਘ 24 ਮਾਰਚ ਨੂੰ ਲਾਪਤਾ ਹੋ ਗਿਆ ਸੀ । ਲਾਪਤਾ ਨਬਾਲਗ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਪੁਲਿਸ ਵੱਲੋਂ ਸੱਤਾ ਦੇ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਬੀਤੇ ਦਿਨ ਉਕਤ ਨਬਾਲਗ਼ ਦਾ ਮਿ੍ਰਤਕ ਸ਼ਰੀਰ ਦਰਿਆ ਬਿਆਸ ਵਿੱਚੋਂ ਬਰਾਮਦ ਹੋਇਆਂ । ਮਿ੍ਰਤਕ ਨਬਾਲਗ਼ ਜਿਸ ਦੀ ਪਛਾਨ ਸੁਖਦੇਵ ਸਿੰਘ 17 ਸਾਲ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕਠਾਨਾ ਵਜੋਂ ਹੋਈ ਨੂੰ ਅਗਵਾ ਕਰਨ ਉਪਰੰਤ ਕੁੱਟ ਮਾਰ ਕਰਕੇ ਕੱਤਲ ਕਰਕੇ ਮਿ੍ਰਤਕ ਸ਼ਰੀਰ ਦੇ ਨਾਲ ਪੱਥਰ ਬੰਨ ਕੇ ਦਰਿਆ ਬਿਆਸ ਵਿੱਚ ਸੁੱਟਿਆ ਗਿਆ ਸੀ ।
ਮਿ੍ਰਤਕ ਸੁਖਦੇਵ ਸਿੰਘ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ 23 ਮਾਰਚ ਦੀ ਰਾਤ ਨੂੰ ਸੁਖਦੇਵ ਸਿੰਘ ਗੰਨੇ ਦੀ ਟ੍ਰਾਲੀ ਲੇ ਕੇ ਮੁਕੇਰੀਆਂ ਖੰਡ ਮਿਲ ਲਈ ਗਿਆ ਸੀ ਪਰ ਸੁਖਦੇਵ ਸਿੰਘ ਨਾ ਤਾਂ ਮੁਕੇਰੀਆਂ ਮਿੱਲ ਵਿੱਚ ਪੁੱਜਾ ਤੇ ਨਾ ਘਰ ਵਾਪਿਸ ਆਇਆ ਜਦੋਂ ਕਿ ਉਸ ਦਾ ਟਰੈਕਟਰ ਟ੍ਰਾਲੀ ਰਾਹ ਵਿੱਚ ਮਿਲਿਆਂ । ਇਸ ਤੇ ਉਹਨਾਂ ਨੇ ਪੁਲਿਸ ਪਾਸ ਰਿਪੋਰਟ ਦਰਜ ਕਰਵਾਈ ਪੁਲਿਸ ਵੱਲੋਂ ਪਿੰਡ ਮੋਚਪੁਰ ਦੇ ਕੁਝ ਵਸਨੀਕਾਂ ਤੋ ਪੁੱਛ-ਗਿੱਛ ਕੀਤੀ ਤਾਂ ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਸੁਖਦੇਵ ਸਿੰਘ ਨੂੰ ਅਗਵਾ ਕਰਕੇ ਪਿੰਡ ਕਿਸ਼ਨਪੁਰ ਦਰਿਆ ਬਿਆਸ ਦੇ ਕੰਡੇ ਉਸ ਦਾ ਕਤਲ਼ ਕਰਕੇ ਮਿ੍ਰਤਕ ਦੇ ਸ਼ਰੀਰ ਨਾਲ ਪੱਥਰ ਬੰਨ ਕੇ ਦਰਿਆ ਵਿੱਚ ਸੁੱਟ ਦਿੱਤਾ । ਬੀਤੀ 27 ਮਾਰਚ ਨੂੰ ਪੁਲਿਸ ਵੱਲੋਂ ਮਿ੍ਰਤਕ ਦੀ ਲਾਸ਼ ਦਰਿਆ ਬਿਆਸ ਵਿੱਚੋਂ ਬਰਾਮਦ ਕਰ ਕੇ ਪੋਸਟ-ਮਾਰਟਮ ਕਰਾਉਣ ਲਈ ਸਥਾਨਕ ਸਿਵਲ ਹੱਸਪਤਾਲ ਭੇਜ ਦਿੱਤਾ ।
ਪੁਲਿਸ ਸਟੇਸ਼ਨ ਭੈਣੀ ਮੀਆਂ ਖਾ ਨੇ ਦਸਿਆਂ ਕਿ ਇਸ ਮਾਮਲੇ ਵਿੱਚ ਮਹਿਕਪ੍ਰੀਤ ਸਿੰਘ , ਪ੍ਰਸ਼ੋਤਮ ਸਿੰਘ , ਬਾਉ , ਗੁਰਪ੍ਰੀਤ ਸਿੰਘ , ਮੇਜਰ ਸਿੰਘ , ਪਰਮਜੀਤ ਸਿੰਘ , ਕਸ਼ਮੀਰ ਸਿੰਘ ਅਤੇ ਇਕ ਹੋਰ ਸਾਰੇ ਵਸਨੀਕ ਪਿੰਡ ਮੋਚਪੁਰ ਦੇ ਵਿਰੁੱਧ ਮਾਮਲਾ ਦਰਜ ਕਰਕੇ ਇਹਨਾਂ ਵਿੱਚੋਂ ਇਕ ਗੁਰਮੀਤ ਸਿੰਘ ਨੂੰ ਕਾਬੂ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।