ਐੱਨ .ਪੀ .ਐੱਸ. ਨਾਲ ਸੰਬੰਧਤ ਮੁਲਾਜ਼ਮ ਆਪਣੀ ਸਮੂਹਿਕ ਛੁੱਟੀ ਲੈਕੇ 28 ਮਾਰਚ ਨੂੰ ਦੇਸ਼ ਵਿਆਪੀ ਹਡ਼ਤਾਲ ਹੋਣਗੇ ਸ਼ਾਮਲ : ਪ੍ਰਿੰਸ ਗੜ੍ਹਦੀਵਾਲਾ
ਗੜ੍ਹਦੀਵਾਲਾ 22 ਮਾਰਚ(ਚੌਧਰੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਇਕਾਈ ਗੜਦੀਵਾਲਾ / ਭੂੰਗਾ ਬਲਾਕ ਪੱਧਰੀ ਮੀਟਿੰਗ ਕੀਤੀ ਗਈ ਜਿਸ ਵਿਚ ਬਲਾਕ ਪ੍ਰਧਾਨ ਪ੍ਰਿੰਸ ਗੜ੍ਹਦੀਵਾਲਾ ਨੇ ਦੱਸਿਆ ਕਿ ਆਉਣ ਵਾਲੀ 28 ਮਾਰਚ ਨੂੰ ਦੇਸ਼ ਵਿਆਪੀ ਹਡ਼ਤਾਲ ਤਹਿਤ ਪੂਰੇ ਪੰਜਾਬ ਵਿੱਚ ਹੜਤਾਲ ਕੀਤੀ ਜਾਵੇਗੀ। ਜਿਸ ਤਹਿਤ ਐੱਨ .ਪੀ .ਐੱਸ. ਨਾਲ ਸੰਬੰਧਤ ਮੁਲਾਜ਼ਮ ਆਪਣੀ ਸਮੂਹਿਕ ਛੁੱਟੀ 28 ਮਾਰਚ ਨੂੰ ਭਾਗ ਲੈਣਗੇ ਅਤੇ ਇਸ ਹੜਤਾਲ ਦਾ ਹਿੱਸਾ ਬਣਨਗੇ ਤਾਂ ਜੋ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਦੇ ਨਾਲ ਕੀਤਾ ਆਪਣਾ ਵਾਅਦਾ ਨਿਭਾਵੇ ਅਤੇ ਉਹ 2004 ਤੋਂ ਬੰਦ ਕੀਤੀ ਗਈ ਪੁਰਾਣੀ ਪੈਨਸ਼ਨ ਨੂੰ ਬਹਾਲ ਕਰੇ ।ਇਸ ਮੌਕੇ ਪ੍ਰਿੰਸ ਗੜ੍ਹਦੀਵਾਲਾ ਨੇ ਕਿਹਾ ਕਿ ਉਹ ਅੱਗੇ ਤੋਂ ਵੀ ਜ਼ਿਆਦਾ ਮਿਹਨਤ ਦੇ ਨਾਲ ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਦੇ ਲਈ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਗੇ, ਉਨ੍ਹਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਮੈਨੂੰ ਐੱਨ ਪੀ ਐੱਸ ਨਾਲ ਪੀਡ਼ਤ ਸਾਰੇ ਮੁਲਾਜ਼ਮ ਸਾਥੀ ਆਪਣਾ ਸਾਥ ਦੇਣਗੇ ।ਇਸ ਮੌਕੇ ਵਾਈਸ ਪ੍ਰਧਾਨ ਪੰਕਜ ਕੁਮਾਰ ਸ਼ਰਮਾ,ਗੁਰਮੁਖ ਸਿੰਘ ਬਲਾਲਾ,ਜਗਵਿੰਦਰ ਸਿੰਘ, ਬਹਾਦਰ ਜਗਦੀਸ਼ ਸਿੰਘ,ਲਖਵੀਰ ਸਿੰਘ, ਰਮਨ ਕੁਮਾਰ, ਸੁਖਵਿੰਦਰ ਸਿੰਘ,ਮਲਕੀਅਤ ਸਿੰਘ, ਗੁਰਪ੍ਰੀਤ ਸਿੰਘ, ਮਨੋਜ ਕੁਮਾਰ,ਸਚਿਨ ਕੁਮਾਰ, ਦੀਪਕ ਕੌਂਡਲ, ਸਰਤਾਜ ਸਿੰਘ ਅਰਗੋਵਾਲ, ਨਗਿੰਦਰਪਾਲ ਸਿੰਘ, ਅਨਿਲ ਕੁਮਾਰ,ਅਨਿਲ ਗੜਦੀਵਾਲਾ, ਬਰਜਿੰਦਰ ਸਿੰਘ ਚੋਹਕਾ ਪ੍ਰਧਾਨ ( ਐਸ. ਐਲ. ਏ.ਜ਼ਿਲ੍ਹਾ ਯੂਨੀਅਨ) ਪ੍ਰਧਾਨ ਜਸਵਿੰਦਰ ਸਿੰਘ ਅਤੇ ਗੁਰਦੇਵ ਸਿੰਘ ਧੂਤ ਮੌਜੂਦ ਸਨ ।








