Prime Punjab Times

Latest news
ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ DC ਨੇ ਲਿਵਾਸਾ ਹਸਪਤਾਲ ਦੀ ਮੋਬਾਈਲ ਕੈਂਸਰ ਸਕ੍ਰੀਨਿੰਗ ਬੱਸ ਨੂੰ  ਫਲੈਗ ਆਫ ਕੀਤਾ ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ
ADVERTISEMENT
You are currently viewing ਕੱਲ ਸਹੁੰ ਚੁੱਕਣਗੇ ਪੰਜਾਬ ਦੇ ਨਵੇਂ ਮੰਤਰੀ,ਬਾਅਦ ‘ਚ ਮੁੱਖ ਮੰਤਰੀ ਕਰ ਸਕਦੇ ਹਨ ਨਵੇਂ ਮੰਤਰੀਆਂ ਨਾਲ ਮੀਟਿੰਗ.. ਜਾਣੋ ਕੌਣ ਕੌਣ ਹੋਣਗੇ..

ਕੱਲ ਸਹੁੰ ਚੁੱਕਣਗੇ ਪੰਜਾਬ ਦੇ ਨਵੇਂ ਮੰਤਰੀ,ਬਾਅਦ ‘ਚ ਮੁੱਖ ਮੰਤਰੀ ਕਰ ਸਕਦੇ ਹਨ ਨਵੇਂ ਮੰਤਰੀਆਂ ਨਾਲ ਮੀਟਿੰਗ.. ਜਾਣੋ ਕੌਣ ਕੌਣ ਹੋਣਗੇ..

ਕਿ ਦੋਆਬਾ ਦੇ 5 ਵਿਧਾਇਕ ਚੋਂ ਮਿਲੇਗੀ ਕਿਸੇ ਨੂੰ ਕੈਬਨਿਟ ‘ਚ ਥਾਂ..? 

ਚੰਡੀਗੜ੍ਹ,18 ਮਾਰਚ,(PPT NEWS )–ਪੰਜਾਬ ਦੀ ਨਵੀਂ ਕੈਬਨਿਟ ਕੱਲ੍ਹ ਨੂੰ ਸਹੁੰ ਚੁੱਕਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕੱਲ੍ਹ ਸਵੇਰੇ 11 ਵਜੇ ਨਵੇਂ ਬਣੇ ਮੰਤਰੀ ਰਾਜ ਭਵਨ ਵਿਖੇ ਸਹੁੰ ਚੁੱਕਣਗੇ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਨੂੰ ਹੀ ਦੁਪਿਹਰ 12:30 ਵਜੇ ਦੇ ਕਰੀਬ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੰਜਾਬ ਸਿਵਲ ਸਕੱਤਰੇਤ ਵਿਖੇ ਨਵੀਂ ਵਜ਼ਾਰਤ ਨਾਲ ਮੀਟਿੰਗ ਕਰਨ ਦੀ ਚਰਚਾ ਹੈ । ਜਾਣਕਾਰੀ ਅਨੁਸਾਰ ਅੱਜ ਰਾਤ  ਤੱਕ ਮੰਤਰੀ ਮੰਡਲ ਦੇ ਸਾਰੇ ਨਾਵਾਂ ਦਾ ਐਲਾਨ ਹੋ ਜਾਵੇਗਾ।ਕੈਬਨਿਟ ਵਿੱਚ ਕਿਸ ਨੂੰ ਜਗ੍ਹਾ ਮਿਲਣੀ ਹੈ ਇਸ ਨੂੰ ਲੈ ਕੇ ਚਰਚਾਵਾਂ ਜੋਰਾਂ ਤੇ ਹਨ। ਮੰਤਰੀ ਮੰਡਲ ਵਿੱਚ ਸਾਬਕਾ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ,ਅਮਨ ਅਰੋੜਾ ਅਤੇ ਕੁਲਤਾਰ ਸਿੰਘ ਸੰਧਵਾਂ ਦੇ ਨਾਮ ਲਗਭਗ ਤੈਅ ਹੀ ਹਨ। ਇਹਨਾਂ ਤੋਂ ਇਲਾਵਾ ਤੋਂ ਲਗਾਤਾਰ ਦੂਜੀ ਵਾਰ ਜਿੱਤਣ ਵਾਲੀ ਸਰਵਜੀਤ ਕੌਰ ਮਾਣੂੰਕੇ ,ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਜਿੰਦਰ ਕੌਰ,ਅੰਮ੍ਰਿਤਸਰ ਪੂਰਬੀ ਤੋਂ ਬਿਕਰਮ ਮਜੀਠੀਆ ਅਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੀ ਜੀਵਨ ਜੋਤ ਕੌਰ ਅਤੇ ਕੁੰਵਰ ਵਿਜੇ ਪ੍ਰਤਾਪ ਤੋਂ ਇਲਾਵਾ ਨਾਭਾ ਤੋਂ ਗੁਰਦੇਵ ਮਾਨ,ਭਦੌੜ ਤੋਂ ਲਾਭ ਸਿੰਘ ਉਗੋਕੇ,ਖਰੜ ਤੋਂ ਅਨਮੋਲ ਗਗਨ ਮਾਨ,ਮੋਗਾ ਤੋਂ ਅਮਨਜੋਤ ਅਰੋੜਾ ਅਤੇ ਲੰਬੀ ਤੋਂ ਪਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਦੇ ਨਾਵਾਂ ਨੂੰ ਲੈ ਕੇ ਵੀ ਚਰਚਾ ਛਿੜੀ ਹੋਈ ਹੈ। ਦੋਆਬਾ ਦੇ 5 ਵਿਧਾਇਕਾਂ ਚੋਂ ਕਿਸੇ ਵੀ ਵਿਧਾਇਕ ਤੇ ਕੋਈ ਚਰਚਾ ਵੇਖਣ ਨੂੰ ਸਾਹਮਣੇ ਨਹੀਂ ਆਈ ਹੈ।ਕੈਬਨਿਟ ਵਿੱਚ ਕਿਸ ਨੂੰ ਜਗ੍ਹਾ ਮਿਲਦੀ ਹੈ ਇਹ ਕੱਲ੍ਹ ਨੂੰ ਸਾਫ ਹੋ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਛੋਟੀ ਕੈਬਨਿਟ ਦੇ ਚਾਹਵਾਨ ਹਨ। ਪਹਿਲੀ ਵਾਰ ਚ 10 ਦੇ ਕਰੀਬ ਕੈਬਨਿਟ ਮੰਤਰੀ ਬਣਾਏ ਜਾ ਸਕਦੇ ਹਨ ਅਤੇ ਬਾਕੀ ਮੰਤਰੀਆਂ ਦਾ ਐਲਾਨ ਬਾਅਦ ਚ ਕੀਤਾ ਜਾ ਸਕਦਾ ਹੈ।