Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਚੋਣਾਂ ਦੇ ਮਹਾਂਕੁੰਭ ਵਿੱਚ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੀ ਸੰਤੋਸ਼ ਕਟਾਰੀਆ ਨੇ ਵਿਰੋਧੀਆਂ ਨੂੰ ਦਿੱਤੀ ਪਟਕਣੀ

ਚੋਣਾਂ ਦੇ ਮਹਾਂਕੁੰਭ ਵਿੱਚ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੀ ਸੰਤੋਸ਼ ਕਟਾਰੀਆ ਨੇ ਵਿਰੋਧੀਆਂ ਨੂੰ ਦਿੱਤੀ ਪਟਕਣੀ

ਬਲਾਚੌਰ,10 ਮਾਰਚ (ਜਤਿੰਦਰ ਪਾਲ ਸਿੰਘ ਕਲੇਰ )
ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਵੱਖਰੀ ਹੀ ਦਿਖ ਦਿਖਾਈ ਦਿੱਤੀ।ਬਲਾਚੌਰ ਵਿਧਾਨ ਸਭਾ ਹਲਕੇ ਤੋਂ ਇਸ ਵਾਰੀ ਪ੍ਰਮੁੱਖ ਟੱਕਰ ਆਪ ਦੀ ਉਮੀਦਵਾਰ ਸ਼੍ਰੀਮਤੀ ਸੰਤੋਸ਼ ਕਟਾਰੀਆ ਅਤੇ ਸ਼੍ਰੋਮਣੀ ਅਕਾਲੀ ਦੱਲ ਦੀ ਉਮੀਦਵਾਰ ਸ਼੍ਰੀਮਤੀ ਸੁਨੀਤਾ ਚੌਧਰੀ ਵਿੱਚਕਾਰ ਦੇਖਣ ਨੂੰ ਮਿਲੀ।ਪਿਛਲੀ ਸੱਤਾਧਾਰੀ ਪਾਰਟੀ ਕਾਂਗਰਸ ਨੂੰ ਲੋਕਾਂ ਨੇ ਸਿਰੇ ਤੋਂ ਨਕਾਰ ਦਿੱਤਾ।

ਭਾਵੇਂ ਕਾਂਗਰਸ ਪਾਰਟੀ ਨੇ ਵਿਕਾਸ ਦੇ ਮੁੱਦੇ ਤੇ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਵੋਟਾਂ ਮੰਗੀਆਂ ਪਰ ਲੋਕਾਂ ਨੇ ਕਾਂਗਰਸ ਦੇ ਵਿਕਾਸ ਦੇ ਮੁੱਦੇ ਨੂੰ ਵੀ ਨਕਾਰ ਦਿੱਤਾ।ਭਾਵੇਂ ਕਾਂਗਰਸ ਪਾਰਟੀ ਇਸ ਵਾਰੀ ਦੁਬਾਰਾ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਸੀ ਪਰ ਲੋਕਾਂ ਦੇ ਉਨਾਂ ਤੋਂ ਹੋਏ ਮੋਹ ਭੰਗ ਦੇ ਕਾਰਣ ਵੋਟਰਾਂ ਦੇ ਰੋਹ ਦੇ ਅੱਗੇ ਟਿਕ ਨਹੀਂ ਪਾਈ ਅਤੇ ਲੋਕਾਂ ਵਲੋਂ ਚਲਾਏ ਸਫਾਈ ਅਭਿਆਨ ਵਿੱਚ ਸਾਫ ਹੋ ਗਈ।

ਦੂਜੇ ਪਾਸੇ ਅਕਾਲੀ ਦੱਲ ਬਸਪਾ ਦੀ ਸਰਕਾਰ ਬਣਾ ਕੇ ਡਿਪਟੀ ਸੀ.ਐਮ ਦੇ ਪ੍ਰਮੁੱਖ ਦਾਅਵੇਦਾਰ ਜਸਵੀਰ ਸਿੰਘ ਗੜੀ ਵੀ ਲੋਕਾਂ ਦੀ ਕਚਹਿਰੀ ਵਿੱਚ ਟਿਕ ਨਹੀਂ ਪਾਏ ਅਤੇ ਆਮ ਆਦਮੀ ਪਾਰਟੀ ਦੀ ਆਈ ਹਨੇਰੀ ਵਿੱਚ ਲੋਕਾਂ ਵਲੋਂ ਲਗਾਏ ਗਏ ਝਾੜੂ ਵਿੱਚ ਨਹੀ ਟਿਕ ਪਾਏ ਅਤੇ ਲੋਕਾਂ ਨੇ ਨਕਾਰ ਕੇ ਸਾਫ ਕਰ ਦਿੱਤੇ।
ਇਸ ਵਾਰੀ ਬਲਾਚੌਰ ਤੋਂ ਜੇਤੂ ਉਮਦਿਵਾਰ ਸ਼੍ਰੀਮਤੀ ਸੰਤੋਸ਼ ਕਟਾਰੀਆ ਨੂੰ ਕੁੱਲ 39550 ਵੋਟਾਂ ਮਿਲੀਆਂ ਅਤੇ ਸੁਨੀਤਾ ਚੌਧਰੀ ਨੂੰ 35016 ਵੋਟਾਂ ਅਤੇ ਕਾਂਗਰਸ ਦੇ ਚੌਧਰੀ ਦਰਸ਼ਣ ਲਾਲ ਮੰਗੂਪੁਰ ਨੂੰ 30939 ਵੋਟਾਂ ਮਿਲੀਆਂ ਅਤੇ ਜਿੱਤ ਹਾਰ ਦਾ ਕੋਈ ਵੱਡਾ ਫਾਸਲਾ ਦੇਖਣ ਨੂੰ ਨਹੀਂ ਮਿਲਿਆ ਅਤੇ ਸੰਤੋਸ਼ ਕਟਾਰੀਆਂ 4534 ਵੋਟਾਂ ਦੇ ਫਰਕ ਨਾਲ ਜੇਤੂ ਰਹੀ ਅਤੇ ਇਸ ਵਾਰੀ ਲੋਕਾਂ ਦੀ ਝਾੜੂ ਦੀ ਹਵਾ ਪੂਰੇ ਇਲਾਕੇ ਵਿੱਚ ਝੁੱਲ ਗਈ।