Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਪਿਸਤੌਲ ਦੀ ਨੋਕ ਤੇ ਔਰਤ ਅਤੇ ਉਸਦੇ ਬੱਚੇ ਨੂੰ ਪੰਜ ਲੋਕਾਂ ਨੇ ਕੀਤਾ ਅਗਵਾ,ਫਿਰ ਜੰਗਲ ‘ਚ ਲਿਜਾ ਕੇ ਕੀਤਾ ਗਲਤ ਕੰਮ.. ਪੜ੍ਹੋ ਪੂਰੀ ਖਬਰ..

ਪਿਸਤੌਲ ਦੀ ਨੋਕ ਤੇ ਔਰਤ ਅਤੇ ਉਸਦੇ ਬੱਚੇ ਨੂੰ ਪੰਜ ਲੋਕਾਂ ਨੇ ਕੀਤਾ ਅਗਵਾ,ਫਿਰ ਜੰਗਲ ‘ਚ ਲਿਜਾ ਕੇ ਕੀਤਾ ਗਲਤ ਕੰਮ.. ਪੜ੍ਹੋ ਪੂਰੀ ਖਬਰ..

ਬੁਲੋਵਾਲ /ਹੁਸ਼ਿਆਰਪੁਰ 4 ਮਾਰਚ (ਬਿਊਰੋ) : ਇਕ ਔਰਤ ਅਤੇ ਉਸ ਦੇ ਬੱਚੇ ਨੂੰ ਪਿਸਤੌਲ ਦੀ ਨੋਕ ਤੇ ਅਗਵਾ ਕਰਨ ਤੇ ਫਿਰ ਔਰਤ ਨੂੰ ਜੰਗਲ ਵਿਚ ਲੈ ਜਾ ਕੇ ਉਸ ਨਾਲ ਰੇਪ ਕਰਨ ਤੇ ਬੁਲੋਵਾਲ ਪੁਲਸ ਨੇ ਪੰਜ ਲੋਕਾਂ ਤੇ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਹੈ। ਮੁਲਜਮਾਂ ਦੀ ਪਛਾਣ ਬਨਾਰਸੀ ਦੇਵੀ ਪਤਨੀ ਸੰਜੇ ਪਾਸਵਾਨ ਵਾਸੀ ਮਹਿਨਾਰ ਥਾਣਾ ਮਹਿਨਾਰ ਜਿਲ੍ਹਾ ਵੈਸ਼ਾਲੀ ਬਿਹਾਰ, ਸੁੰਬਾ ,ਸਰੋਜ ਪਾਸਵਾਨ, ਰੰਜਾ ਅਤੇ ਸੋਨੂੰ ਵਜੋਂ ਹੋਈ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰੇਨੂੰ ਦੇਵੀ ਪਤਨੀ ਅੰਜੇ ਭਗਤ ਵਾਸੀ ਮਹਿਨਾਰ ਥਾਣਾ ਮਹਿਨਾਰ ਜਿਲਾ ਵੈਸ਼ਾਲੀ ਬਿਹਾਰ ਹਾਲ ਵਾਸੀ ਪਿੰਡ ਰਾਜੋਵਾਲ ਥਾਣਾ ਬੁੱਲੋਵਾਲ ਜਿਲ੍ਹਾ ਹੁਸਿ: ਨੇ ਕਿਹਾ ਕਿ ਉਸ ਦਾ ਪਤੀ ਮਿਹਨਤ ਮਜਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੇ 5 ਬੱਚੇ ਹਨ।ਤਿੰਨ ਲੜਕੀਆਂ ਅਤੇ ਦੋ ਲੜਕੇ ਹਨ।ਮਿਤੀ 16-2-2022 ਨੂੰ ਰੋਜਾਨਾ ਦੀ ਤਰਾਂ ਮੇਰਾ ਪਤੀ ਅੰਜੇ ਭਗਤ ਦਿਹਾੜੀ ਤੇ ਗਿਆ ਸੀ।ਸਵੇਰੇ 11 ਵਜੇ ਮੈਂ ਆਪਣੇ ਬੇਟੇ ਅਨਿਰੁੱਧ ਨੂੰ ਨਾਲ ਲੈ ਕੇ ਆਪਣੇ ਜਵਾਈ ਦੀ ਰੀੜ ਦੀ ਹੱਡੀ ਦੀ ਦਵਾਈ ਲੈਣ ਲਈ ਸਾਈਕਲ ਤੇ ਸਵਾਰ ਹੋ ਕੇ ਮਿਰਜਾਪੁਰ ਚੱਲੀ ਸੀ।ਹਾਲੇ ਅਸੀਂ ਦੋਵੇਂ ਸ਼ਾਮ ਚੁਰਾਸੀ ਦੇ ਮੋੜ ਪਰ ਪੁੱਜੇ ਕੇ ਮੈਨੂੰ ਮੇਰੀ ਜਾਣਕਾਰ ਬਨਾਰਸੀ ਦੇਵੀ ਪਤਨੀ ਸੰਜੇ ਪਾਸਵਾਨ ਵਾਸੀ ਮਹਿਨਾਰ ਥਾਣਾ ਮਹਿਨਾਰ ਜਿਲ੍ਹਾ ਵੈਸ਼ਾਲੀ ਬਿਹਾਰ ਸਮੇਤ ਸੁੰਬਾ ਪਤਨੀ ਨਾ ਮਾਲੂਮ,ਸਰੋਜ ਪਾਸਵਾਨ, ਰੰਜਾ ਅਤੇ ਸੋਨੂੰ ਮਲਾਕੀ ਹੋਏ।ਇਹ ਪੰਜੋ ਜਣੇ ਮਾਰੂਤੀ ਕਾਰ ਚਿੱਟੇ ਰੰਗ ਦੀ ਵਿੱਚ ਸਵਾਰ ਸਨ।ਜਿਨਾਂ ਨੇ ਮੈਨੂੰ ਅਤੇ ਮੇਰੇ ਬੇਟੇ ਅਨਿਰੁੱਧ ਨੂੰ ਜਬਰਦਸਤੀ ਪਿਸਤੋਲ ਦੀ ਨੋਕ ਤੇ ਆਪਣੀ ਮਾਰੂਤੀ ਕਾਰ ਵਿੱਚ ਬਿਠਾ ਲਿਆ ਫਿਰ ਥੋੜੀ ਦੂਰ ਜਾ ਕੇ ਮੇਰੇ ਬੇਟੇ ਸਮੇਤ ਬਨਾਰਸੀ ਅਤੇ ਸੂਬਾ ਦੋਵੇਂ ਜਣੀਆਂ ਉਤਰ ਗਈਆਂ ਅਤੇ ਬਾਕੀ ਤਿੰਨੇ ਜਣੇ ਰੰਜਾ,ਸਰੋਜ ਪਾਸਮਾਨ ਅਤੇ ਸੋਨੂੰ ਦੂਰ ਜੰਗਲ ਵਿੱਚ ਲੈ ਗਏ ਅਤੇ ਤਿੰਨਾਂ ਨੇ ਮੇਰੇ ਨਾਲ ਬਲਾਤਕਾਰ ਕੀਤਾ ਫਿਰ ਮੈਂ ਬੇਹੋਸ਼ ਹੋ ਗਈ।ਜਿਸ ਤੇ ਪੁਲਿਸ ਨੇ ਰੇਨੂੰ ਦੇਵੀ ਦੇ ਬਿਆਨਾਂ ਦੇ ਆਧਾਰ ਤੇ ਪੰਜ ਲੋਕਾਂ ਬਨਾਰਸੀ ਦੇਵੀ ਪਤਨੀ ਸੰਜੇ ਪਾਸਵਾਨ ਵਾਸੀ ਮਹਿਨਾਰ ਥਾਣਾ ਮਹਿਨਾਰ ਜਿਲ੍ਹਾ ਵੈਸ਼ਾਲੀ ਬਿਹਾਰ ਸਮੇਤ ਸੁੰਬਾ ਪਤਨੀ ਨਾ ਮਾਲੂਮ,ਸਰੋਜ ਪਾਸਵਾਨ, ਰੰਜਾ ਅਤੇ ਸੋਨੂੰ ਦੇ ਖਿਲਾਫ ਧਾਰਾ 376 -D, 384,506 ਭ:ਦ, 25-54-59 ਆਰਮ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।