Prime Punjab Times

Latest news
ਖਾਲਸਾ ਕਾਲਜ ਵਿਖੇ NSS ਦਿਵਸ ਅਤੇ “ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਪਟਵਾਰੀਆਂ ਨੇ ਆਪਣੀਆਂ ਜਾਇਜ਼ ਮੰਗਾਂ ਸਬੰਧੀ ਤਹਿਸੀਲ ਕੰਪਲੈਕਸ ਦਸੂਹਾ ਵਿਖੇ ਕੀਤੀ ਹੜਤਾਲ ਝੋਨੇ ਦੀ ਖਰੀਦ 1 ਅਕਤੂਬਰ ਤੋਂ, ਕਿਸਾਨ ਸੁੱਕਾ ਝੋਨਾ ਲਿਆਉਣ ਨੂੰ ਦੇਣ ਤਰਜੀਹ: ਡਿਪਟੀ ਕਮਿਸ਼ਨਰ ਪ੍ਰੋਫ਼ੈਸਰ ਡਾ.ਜਗਦੀਪ ਕੁਮਾਰ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਸੈਨੇਟ (ਅਧਿਆਪਕ ਹਲਕਾ) ਚੋਣਾਂ ਵਿੱਚ ਲਗਾਤਾਰ ਤੀਸ... ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਮਾਨਸਿਕ ਸਿਹਤ ਸੰਬੰਧੀ ਵਿਸ਼ੇਸ਼ ਲੈਕਚਰ ਕਰਵਾਇਆ  *ਭਗਵਾਨ ਵਾਲਮੀਕਿ ਮੰਦਿਰ ਗੜ੍ਹਦੀਵਾਲਾ ਵਿਖੇ 26 ਸਤੰਬਰ ਨੂੰ ਲੱਗੇਗਾ 5ਵਾਂ ਖੂਨਦਾਨ ਕੈਂਪ ਲਗਾਇਆ ਜਾਵੇਗਾ : ਵਿਨੋਦ ਕਲਿਆ... ਕਮਿਊਨਿਟੀ ਹੈਲਥ ਸੈਂਟਰ ਹਰਿਆਣਾ ਜਲਦ ਹੋਵੇਗਾ ਤਿਆਰ : ਡਾ. ਰਵਜੋਤ ਸਿੰਘ ਖ਼ਾਲਸਾ ਕਾਲਜ ਵਿਖੇ ਸ਼ਖ਼ਸੀਅਤ ਉਸਾਰੀ ਲੈਕਚਰ ਸੀਰੀਜ਼ ਤਹਿਤ ਵਿਸ਼ੇਸ਼ ਆਨਲਾਈਨ ਲੈਕਚਰ ਅਗਰਵਾਲ ਸਭਾ ਗੜ੍ਹਦੀਵਾਲਾ ਦੀ ਹੋਈ ਮੀਟਿੰਗ, ਮਹਾਰਾਜਾ ਅਗਰਸੇਨ ਜੈਅੰਤੀ ਸ਼ਰਧਾਪੂਰਵਕ ਮਨਾਉਣ ਸਬੰਧੀ ਹੋਈ ਚਰਚਾ *ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ*
You are currently viewing ਗੜ੍ਹਦੀਵਾਲਾ ਦੇ ਪਿੰਡ ਖੁਰਦਾਂ ਦੇ ਹਰਜਿੰਦਰ ਸਿੰਘ ਨੇ ਸੁਣਾਇਆ ਯੁਕ੍ਰੇਨ ਦੇ ਸ਼ਹਿਰ ਖਾਕਰੀਵ ‘ਚ ਫਸੇ ਭਾਰਤੀਆਂ ਦਾ ਦਰਦ

ਗੜ੍ਹਦੀਵਾਲਾ ਦੇ ਪਿੰਡ ਖੁਰਦਾਂ ਦੇ ਹਰਜਿੰਦਰ ਸਿੰਘ ਨੇ ਸੁਣਾਇਆ ਯੁਕ੍ਰੇਨ ਦੇ ਸ਼ਹਿਰ ਖਾਕਰੀਵ ‘ਚ ਫਸੇ ਭਾਰਤੀਆਂ ਦਾ ਦਰਦ

ਗੜ੍ਹਦੀਵਾਲਾ /ਹੁਸ਼ਿਆਰਪੁਰ 23 ਫਰਵਰੀ (ਚੌਧਰੀ) : ਇੰਨ ਦਿਨੀਂ ਯੁਕ੍ਰੇਨ ਅਤੇ ਰੂਸ ਵਿਚਾਲੇ ਜੰਗ ਦੇ ਹਾਲਾਤ ਬਣੇ ਹੋਏ ਹਨ। ਜਿਸ ਵਿੱਚ ਭਾਰਤੀ ਵਿਦਿਆਰਥੀਆਂ ਤੋਂ ਇਲਾਵਾ ਉੱਥੇ ਕੰਮ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਦੇ ਪਰਿਵਾਰਾਂ ਵਿਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਜਿਲਾ ਹੁਸ਼ਿਆਰਪੁਰ ਦੇ ਸ਼ਹਿਰ ਗੜ੍ਹਦੀਵਾਲਾ ਦੇ ਨਜ਼ਦੀਕ ਪੈਂਦੇ ਪਿੰਡ ਖੁਰਦਾਂ ਦੇ ਹਰਜਿੰਦਰ ਸਿੰਘ ਵੀ ਪਰਿਵਾਰ ਸਮੇਤ ਉੱਥੇ ਫਸੇ ਹੋਏ ਹਨ। ਉਹ ਉੱਥੇ ਪਿਛਲੇ 26 ਸਾਲਾਂ ਤੋਂ ਖਾਕਰੀਵ ਸ਼ਹਿਰ ਵਿਚ ਕੱਪੜੇ ਦਾ ਕਾਰੋਬਾਰ ਕਰ ਰਹੇ ਹਨ ਨੇ ਦੱਸਿਆ ਕਿ ਉੱਥੇ ਦਿਨ ਬ ਦਿਨ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ।ਕਿਸੇ ਵੀ ਸਮੇਂ ਦੋਵੇਂ ਦੇਸ਼ਾਂ ਵਿਚ ਲੜਾਈ ਲੱਗ ਸਕਦੀ ਹੈ। ਸਭ ਤੋਂ ਜਿਆਦਾ ਸਾਡੇ ਸ਼ਹਿਰ ਦਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਰੂਸੀ ਸੇਨਾ ਸਾਡੇ ਸ਼ਹਿਰ ਖਾਕਰੀਵ ਤੋਂ 20 ਕਿਲੋਮੀਟਰ ਦੂਰ ਹੀ ਹੈ।
ਪਿੰਡ ਖੁਰਦਾਂ ਚ ਪਰਿਵਾਰ ਅਤੇ ਰਿਸ਼ਤੇਦਾਰ ਹਨ ਚਿੰਤਿਤ, ਸਵੇਰੇ ਸ਼ਾਮ ਫੋਨ ਤੇ ਪੁਛਦੇ ਹਨ ਹਾਲਚਾਲ
ਪਿੰਡ ਖੁਰਦਾਂ ਚ ਰਹਿਣ ਵਾਲੇ ਹਰਜਿੰਦਰ ਦੇ ਭਰਾ ਹਰਜੀਤ ਸਿੰਘ ਬਹੁਤ ਚਿੰਤਤ ਹਨ। ਉਨਾਂ ਫੋਨ ਤੇ ਪ੍ਰਾਈਮ ਪੰਜਾਬ ਟਾਈਮਜ਼ ਟੀਮ ਨਾਲ ਗਲਬਾਤ ਕਰਦਿਆਂ ਕਿਹਾ ਕਿ ਜਦੋਂ ਤੋਂ ਦੋਵੇਂ ਦੇਸ਼ਾਂ ਵਿਚਕਾਰ ਲੜਾਈ ਲੱਗਣ ਦੀਆਂ ਖਬਰਾਂ ਸਾਹਮਣੇ ਆ ਰਹਿਆਂ ਹਨ ਉਦੋਂ ਤੋਂ ਹਰਜਿੰਦਰ ਸਿੰਘ ਨਾਲ ਮੇਰੀ ਦਿਨ ਰਾਤ ਲਗਾਤਾਰ ਗੱਲਬਾਤ ਹੋ ਰਹੀ ਹੈ ਪਰਿਵਾਰ ਵਾਲਿਆਂ ਨੇ ਹਰਜਿੰਦਰ ਸਿੰਘ ਨੂੰ ਸਮਝਾਇਆ ਹੈ ਕਿ ਉੱਥੇ ਹਾਲਾਤ ਖਰਾਬ ਹੈ ਤੋਂ ਪੂਰੇ ਪਰਿਵਾਰ ਸਮੇਤ ਆਪ ਪਿੰਡ ਵਾਪਿਸ ਆ ਪਰਤ ਆ। ਹਰਜੀਤ ਸਿੰਘ ਨੇ ਭਾਰਤ ਸਰਕਾਰ ਤੋਂ ਯੂਕ੍ਰੇਨ ਚ ਫਸੇ ਭਾਰਤੀਆਂ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ।