ਗੜ੍ਹਦੀਵਾਲਾ 21 ਫਰਵਰੀ (ਚੌਧਰੀ) : ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਭੂੰਗਾ ਦੇ ਨਜਦੀਕ ਰਾਤ 9 ਵਜੇ ਦੇ ਕਰੀਬ ਇਕ ਭਿਆਨਕ ਸੜਕ ਹਾਦਸਾ ਹੋਣ ਦਾ ਸਮਾਚਾਰ ਮਿਲਿਆ ਹੈ। ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਹਰਪ੍ਰੀਤ ਸਿੰਘ ਹਨੀ ਪੁੱਤਰ ਪਰਮਜੀਤ ਸਿੰਘ 25 ਸਾਲ ਆਈਲੈਟਸ ਕਰ ਰਿਹਾ ਸੀ ਆਪਣੀ ਆਲਟੋ ਕਾਰ ਨੰਬਰ ਪੀ ਬੀ 21 ਈ 3400 ਵਿੱਚ ਸਵਾਰ ਹੋਕੇ ਕਿਸੇ ਜ਼ਰੂਰੀ ਕੰਮ ਤੋਂ ਬਾਅਦ ਆਪਣੇ ਪਿੰਡ ਖੁਰਦਾਂ ਵਾਪਸ ਪਰਤ ਰਿਹਾ ਸੀ ਕਿ ਅਚਾਨਕ ਜੈਨ ਕੰਡੇ ਕੋਲ ਜਾ ਰਹੇ ਟਰੱਕ ਦੇ ਨਾਲ ਪਿਛਲੇ ਪਾਸੇਓ ਭਿਆਨਕ ਟੱਕਰ ਹੋ ਗਈ। ਜਿਸ ਵਿਚ ਹਰਪ੍ਰੀਤ ਦੀ ਮੌਤ ਹੋ ਗਈ ਅਤੇ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ। ਨਾਲ ਹੀ ਉਨ੍ਹਾਂ ਦੇ ਇੱਕ ਗੱਡੀ ਹੋਰ ਆ ਰਹੀ ਸੀ ਉਹ ਵੀ ਉਸ ਵਿੱਚ ਟਕਰਾ ਗਈ। ਜਾਣਕਾਰੀ ਅਨੁਸਾਰ ਦੂਜੀ ਜਾਇਲੋ ਕਾਰ ਵਿੱਚ ਕੁੱਝ ਨੌਜਵਾਨ ਸਵਾਰ ਸਨ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ। ਇਨ੍ਹਾਂ ਚਾਰਾਂ ਨੌਜਵਾਨਾਂ ਨੂੰ ਰਾਹਗੀਰਾਂ ਵਲੋਂ ਸਰਕਾਰੀ ਹਸਪਤਾਲ ਭੂੰਗਾ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਅੱਗੇ ਰੈਫਰ ਕਰ ਦਿੱਤਾ ਅਤੇ ਮ੍ਰਿਤਕ ਹਰਪ੍ਰੀਤ ਸਿੰਘ ਦੀ ਡੈਡ ਬੋਡੀ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਟੱਕਰ ਹੋਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਵਲੋਂ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਗੜ੍ਹਦੀਵਾਲਾ : ਭਿਆਨਕ ਸੜਕ ਹਾਦਸੇ ‘ਚ ਪਿੰਡ ਖੁਰਦਾਂ ਦੇ ਨੌਜਵਾਨ ਦੀ ਮੌਤ ਅਤੇ 4 ਹੋਰ ਨੌਜਵਾਨ ਗੰਭੀਰ ਜ਼ਖਮੀ, ਪਿੰਡ ਚ ਸੋਗ ਦੀ ਲਹਿਰ
- Post published:February 21, 2022
You Might Also Like
ਖਾਲਸਾ ਕਾਲਜ ਗੜ੍ਹਦੀਵਾਲਾ ਅੰਤਰਰਾਸ਼ਟਰੀ…..
ਜ਼ਿਲ੍ਹੇ ਦਾ ਕੋਈ ਵੀ ਹੜ੍ਹ ਪ੍ਰਭਾਵਿਤ ਵਿਅਕਤੀ ਮੁਆਵਜ਼ੇ ਤੋਂ ਵਾਂਝਾ ਨਾ ਰਹੇ – ਕੋਮਲ ਮਿੱਤਲ
ਟਾਂਡਾ : ਫੁਟਬਾਲ ਮੈਚ ਦੌਰਾਨ ਖਿਡਾਰੀ ਆਪਸ ਚ ਭਿੜੇ,ਚੱਲੀਆਂ ਗੋਲੀਆਂ,ਕਈ ਜਖਮੀ
ਕੇ.ਐਮ.ਐਸ ਕਾਲਜ ਵਿਖੇ ਰੈੱਡ ਰਿਬਨ ਕਲੱਬ ਵੱਲੋਂ ਕੁਇੱਜ਼ ਪ੍ਰਤੀਯੋਗਿਤਾ ਕਰਵਾਈ ਗਈ – ਪ੍ਰਿੰਸੀਪਲ ਡਾ.ਸ਼ਬਨਮ ਕੌਰ







