Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪੁਲਿਸ ਤਫਤੀਸ਼ੀ ਕਮਰੇ ‘ਚ ਆਪਣੀ ਬੈਲਟ ਰੋਸ਼ਨਦਾਨ ਨਾਲ ਬੰਨ ਕੇ ਫਾਹਾ ਲੈ ਕੇ ਇੱਕ ਨੌਜਵਾਨ ਨੇ ਕੀਤੀ ਖੁਦਕੁਸ਼ੀ, 4 ਪੁਲਿਸ ਕਰਮਚਾਰੀਆਂ ਤੇ ਮਾਮਲਾ ਦਰਜ

ਪੁਲਿਸ ਤਫਤੀਸ਼ੀ ਕਮਰੇ ‘ਚ ਆਪਣੀ ਬੈਲਟ ਰੋਸ਼ਨਦਾਨ ਨਾਲ ਬੰਨ ਕੇ ਫਾਹਾ ਲੈ ਕੇ ਇੱਕ ਨੌਜਵਾਨ ਨੇ ਕੀਤੀ ਖੁਦਕੁਸ਼ੀ, 4 ਪੁਲਿਸ ਕਰਮਚਾਰੀਆਂ ਤੇ ਮਾਮਲਾ ਦਰਜ

ਟਾਂਡਾ/ ਦਸੂਹਾ (ਬਿਊਰੋ) : ਟਾਂਡਾ ਥਾਣਾ ਅਧੀਨ ਨਸ਼ਾ ਤੇ ਚੋਰੀਆਂ ਕਰਨ ਤੇ ਇੱਕ ਜਲੇਬੀ ਨਾਂ ਦੇ ਨੌਜਵਾਨ ਨੂੰ ਪੁਲਸ ਵਲੋਂ ਗਿ੍ਰਫਤਾਰ ਕੀਤਾ ਗਿਆ ਸੀ। ਜਿਸ ਨੇ ਥਾਣਾ ਦਾ ਅਹਾਤੇ ਵਿੱਚ ਹਵਾਲਾਤ ਦੇ ਨਾਲ ਵਾਲੇ ਤਫਤੀਸ਼ੀ ਕਮਰੇ ਵਿੱਚ ਆਪਣੀ ਬੈਲਟ ਰੋਸ਼ਨਦਾਨ ਨਾਲ ਬੰਨ ਕੇ ਫਾਹਾ ਲੈ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਆਪਣੇ ਹੀ 4 ਪੁਲਿਸ ਕਰਮਚਾਰੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਡੀ ਐਸ ਪੀ ਰਾਜ ਕੁਮਾਰ ਬਜਾੜ ਨੇ ਦੱਸਿਆ ਕਿ ਇਹ ਮੁਕੱਦਮਾ ਬਾ ਹਵਾਲਾ ਰਾਹੀ ਰਪਟ ਨੰ 23 ਮਿਤੀ 18-2-22 ਐਸ.ਆਈ /ਐਸ.ਐਚ.ੳ ਗੁਸਤ ਬਾ ਚੈਕਿੰਗ ਸ਼ੱਕੀ ਵਹੀਕਲਾ ਸਬੰਧੀ ਵਾਈਟ ਹਾਊਸ ਟਾਂਡਾ ਮੋਜੂਦ ਸੀ ਤਾਂ ਏ.ਐਸ.ਆਈ ਅਨਿਲ ਕੁਮਾਰ ਦਾ ਫੋਨ ਮੋਸੂਲ਼ ਹੋਇਆ ਕਿ ਥਾਣਾ ਦਾ ਅਹਾਤੇ ਵਿੱਚ ਹਵਾਲਾਤ ਦੇ ਨਾਲ ਵਾਲੇ ਤਫਤੀਸੀ ਕਮਰੇ ਵਿੱਚ ਇੱਕ ਵਿਅਕਤੀ ਨੇ ਰੋਸ਼ਨ ਦਾਨ ਨਾਲ ਬੈਲਟ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਦੀ ਮੋਤ ਹੋ ਚੁੱਕੀ ਹੈ। ਜਿਸ ਸਬੰਧੀ ਪਤਾ ਜੋਇ ਕੀਤੀ ਗਈ ਕਿ ਸੀ.ਸਿਪਾਹੀ ਪੁਨੀਤ ਕੁਮਾਰ ,ਸਿਪਾਹੀ ਅਮ੍ਰਿਤਪਾਲ ਸਿੰਘ ਕਰੀਬ 3 ਵਜੇ ਸ਼ਾਮ ਜਲੇਬੀ ਨਾਮ ਦੇ ਵਿਅਕਤੀ ਜੋ ਨਸ਼ਾ ਤੇ ਚੋਰੀਆਂ ਕਰਨ ਦਾ ਆਦਿ ਹੈ ਅਤੇ ਮੋਟਰ ਸਾਈਕਲ ਚੋਰੀ ਕਰਦਾ ਹੈ ਜੋ ਮੂ ਨੰ 38 ਮਿਤੀ 15-02-22 ਅ/ਧ 379,482,411 ਭ/ਦ ਥਾਣਾ ਟਾਂਡਾ ਵਿੱਚ ਲੋੜੀਂਦਾ ਸੀ। ਜਿਸ ਨੂੰ ਰੇਲਵੇ ਲਾਈਨਾਂ ਲਾਗੇ ਕਾਬੂ ਕੀਤਾ ਗਿਆ ਸੀ। ਜਿਸ ਨੂੰ ਹਮਰਾਹ ਲਿਆ ਕੇ ਥਾਣੇ ਦੇ ਪਿਛਲੇ ਗੇਟ ਰਾਹੀਂ ਲਿਆ ਕੇ ਥਾਣਾ ਵਿੱਚ ਬਣੇ ਹਵਾਲਾਤ ਦੇ ਨਾਲ ਬਣੇ ਤਫਤੀਸੀ ਰੂਮ ਵਿੱਚ ਬਿਠਾ ਦਿੱਤਾ ਸੀ ਤੇ ਸੰਤਰੀ ਨੂੰ ਜਾਣੂ ਕਰਵਾਇਆ ਗਿਆ ਸੀ, ਜੋ ਜਲੇਬੀ ਉਕਤ ਵੱਲੋਂ ਆਪਣੀ ਬੈਲਟ ਰੋਸ਼ਨਦਾਨ ਨਾਲ ਬੰਨ ਕੇ ਫਾਹਾ ਲੈਣ ਮੋਤ ਹੋ ਜਾਣ ਤੇ ਟਾਂਡਾ ਪੁਲਿਸ ਨੇ ਪੁਲਿਸ ਕਰਮਚਾਰੀ ਸਿਪਾਹੀ ਪੁਨੀਤ ਕੁਮਾਰ ,ਸਿਪਾਹੀ ਅਮ੍ਰਿਤਪਾਲ ਸਿੰਘ ਤੇ ਐਚ ਸੀ ਸੁਰੇਸ਼ ਕੁਮਾਰ ਤੇ ਪੀ ਐਚ ਸੀ ਕਿਰਪਾਲ ਸਿੰਘ ਤੇ ਖਿਲਾਫ ਧਾਰਾ 304 ਏ ਭ:ਦ ਅਧੀਨ ਮਾਮਲਾ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।