ਗੜ੍ਹਦੀਵਾਲਾ 6 ਫਰਵਰੀ (ਚੌਧਰੀ) : ਕਾਂਗਰਸ ਹਾਈ ਕਮਾਨ ਵਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ਐਲਾਨਣ ਤੇ ਪੰਜਾਬ ਦੀ ਜਨਤਾ ਵਿਚ ਖੁਸ਼ੀ ਦੀ ਲਹਿਰ ਹੈ ਇਹ ਵਿਚਾਰ ਯੂਥ ਕਾਂਗਰਸ ਬਲਾਕ ਪ੍ਰਧਾਨ ਅਚਿਨ ਸ਼ਰਮਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਚੇਹਰਾ ਐਲਾਨਣ ਨਾਲ ਐਸ ਸੀ ਭਾਈਚਾਰੇ ਵਿਚ ਵੀ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੇ ਪਿਛਲੇ ਦਿਨੀਂ ਜੋ ਕੰਮ ਕੀਤੇ ਹਨ ਉਸ ਕਰਕੇ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਦਾ ਕੱਦ ਵੱਡਾ ਹੋਇਆ ਤੇ ਅਤੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਪੂਰੀ ਤਰਾਂ ਵਸ ਗਏ ਹਨ। ਉਨ੍ਹਾਂ ਨੂੰ ਲੋਕਾਂ ਵਲੋਂ ਭਰਵਾਂ ਪਿਆਰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਮੁੱਖ ਚਿਹਰਾ ਘੋਸ਼ਿਤ ਹੋਣ ਨਾਲ ਕਾਂਗਰਸ ਆਗੂਆਂ ਅਤੇ ਵਰਕਰਾਂ ਵਿਚ ਵੀ ਇੱਕ ਨਵਾਂ ਜੋਸ਼ ਭਰੇਗਾ।
ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਚੇਹਰਾ ਐਲਾਨਣ ਤੇ ਲੋਕਾਂ ਵਿਚ ਖੁਸ਼ੀ ਦੀ ਲਹਿਰ : ਅਚਿਨ ਸ਼ਰਮਾ
- Post published:February 6, 2022
You Might Also Like
ਖ਼ਾਲਸਾ ਕਾਲਜੀਏਟ ਸੀਨੀ.ਸੈਕੰ.ਸਕੂਲ, ਗੜ੍ਹਦੀਵਾਲਾ ਦਾ 10+2 ਕਲਾਸ ਦਾ ਨਤੀਜਾ ਰਿਹਾ ਸ਼ਾਨਦਾਰ
21 ਸਾਲਾ ਲੜਕੀ ਨੂੰ ਜਰੂਰੀ ਗੱਲ ਕਰਨ ਦੇ ਬਹਾਨੇ ਬੁਲਾ ਕੇ ਦਿੱਤਾ ਘਿਨੌਣੀ ਵਾਰਦਾਤ ਨੂੰ ਅੰਜਾਮ,ਤਿੰਨ ਤੇ ਮਾਮਲਾ ਦਰਜ
265 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਤੇ ਸੀਮਾ ਸੁਰੱਖਿਆ ਫੋਰਸ ਨੇ ਸ਼ਹਿਰ ‘ਚ ਕੱਢਿਆ ਸਯੁੰਕਤ ਫਲੈਗ ਮਾਰਚ








