Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਗੜ੍ਹਦੀਵਾਲਾ :  ਪਿੰਡ ਤੂਰਾਂ ਵਿਖੇ 15 ਸਾਲਾਂ ਲੜਕੀ ਦੀ ਲਾਸ਼ ਬਾਥਰੂਮ ਚੋਂ ਮਿਲੀ,ਲਾਸ਼ ਕਬਜੇ ‘ਚ ਲੈ ਕੇ  ਪੁਲਿਸ ਵਲੋਂ ਜਾਂਚ ਸ਼ੁਰੂ

ਗੜ੍ਹਦੀਵਾਲਾ : ਪਿੰਡ ਤੂਰਾਂ ਵਿਖੇ 15 ਸਾਲਾਂ ਲੜਕੀ ਦੀ ਲਾਸ਼ ਬਾਥਰੂਮ ਚੋਂ ਮਿਲੀ,ਲਾਸ਼ ਕਬਜੇ ‘ਚ ਲੈ ਕੇ  ਪੁਲਿਸ ਵਲੋਂ ਜਾਂਚ ਸ਼ੁਰੂ

ਗੜ੍ਹਦੀਵਾਲਾ 29 ਜਨਵਰੀ (ਚੌਧਰੀ / ਯੋਗੇਸ਼ ਗੁਪਤਾ/ ਪ੍ਰਦੀਪ ਸ਼ਰਮਾ ) : ਅੱਜ ਪਿੰਡ ਤੂਰਾਂ ਵਿਖੇ ਇੱਕ ਘਰ ਦੇ ਬਾਥਰੂਮ ਚੋਂ ਲਗਭਗ 15 ਸਾਲਾਂ ਪ੍ਰਵਾਸੀ ਲੜਕੀ ਦੀ ਲਾਸ਼ ਮਿਲਣ ਦਾ ਸਨਸਨੀ ਖੇਜ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਨੀਸ਼ੂ ਦੇਵੀ ਪੁੱਤਰੀ ਰਾਮ ਲੱਖਨ ਨਿਵਾਸੀ ਵੀਰੂਜੋਰ ਜਿਲਾ ਹਰਦੋਈ ਹਾਲ ਨਿਵਾਸੀ ਪਿੰਡ ਲਿੱਟਾਂ ਆਪਣੇ ਪਰਿਵਾਰ ਸਮੇਤ ਰਹਿ ਰਹੀ ਸੀ ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਹਿਮਤ ਅਲੀ ਪੁੱਤਰ ਮੂਸਾ ਹਾਲ ਨਿਵਾਸੀ ਤੂਰਾਂ ਅਤੇ ਡਰਾਈਵਰ ਬੱਚੂ ਤੇ ਇਸ ਕਤਲ ਦੀਆਂ ਸੂਈਆਂ ਘੁੰਮ ਰਹੀਆਂ ਹਨ।
ਸੁਣੋ ਮ੍ਰਿਤਕ ਲੜਕੀ ਦੇ ਪਿਤਾ ਰਾਮ ਲੱਖਨ ਦੀ ਜਵਾਨੀ ¬
ਮ੍ਰਿਤਕ ਲੜਕੀ ਦੇ ਪਿਤਾ ਰਾਮ ਲੱਖਨ ਨੇ ਦੱਸਿਆ ਕਿ ਬੀਤੇ ਕੱਲ ਮੈਂ ਦਿਹਾੜੀ ਪਰ ਗਿਆ ਹੋਇਆ ਸੀ ਤਾਂ ਵੱਡੀ ਲੜਕੀ ਨੂੰ ਰਹਿਮਤ ਅਲੀ ਨੇ ਪੁੱਛਿਆ ਸੀ ਕਿ ਤੇਰੀ ਛੋਟੀ ਭੈਣ ਕਿੱਥੇ ਆ। ਉਸ ਨੂੰ ਕਿਹਾ ਕਿ ਉਹ ਸੌਦਾ ਲੈਣ ਰਸ਼ਪਾਲਮਾ ਗਈ ਹੋਈ ਹੈ। ਤੇ ਰਹਿਮਤ ਅਲੀ ਰਸ਼ਪਾਲਮਾ ਉਸ ਨੂੰ ਲੈਣ ਲਈ ਪਹੁੰਚ ਗਿਆ। ਬਾਦ ਵਿੱਚ ਲੜਕੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕੀ ਮੈਂ ਲੜਕੀ ਦੇ ਗੁਮ ਹੋਣ ਵਾਰੇ ਪਿੰਡ ਦੇ ਗੁਰਦੁਆਰਾ ਵਿਖੇ ਅਨਾਊਂਸਮੈਂਟ ਵੀ ਕਰਵਾਈ। ਰਾਮ ਲੱਖਨ ਨੇ ਦੱਸਿਆ ਕਿ ਸਵੇਰੇ 10/11 ਵਜੇ ਕੇ ਕਰੀਬ ਰਹਿਮਤ ਅਲੀ ਦਾ ਫੋਨ ਆਇਆ ਕਿ ਆਪ ਦੀ ਲੜਕੀ ਮਿਲ ਗਈ ਹੈ। ਇਕੱਲੇ ਹੀ ਆ ਕੇ ਲੈ ਜਾਵੀਂ। ਜਦੋਂ ਮੈਂ ਪਿੰਡ ਤੂਰਾਂ ਆ ਕੇ ਦੇਖਿਆ ਤਾਂ ਮੇਰੀ ਲੜਕੀ ਬਾਥਰੂਮ ਵਿਚ ਮ੍ਰਿਤਕ ਪਈ ਹੋਈ ਸੀ। ਸੂਤਰਾਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਲੜਕੀ ਨਾਲ ਰੇਪ ਕਰਨ ਤੋਂ ਬਾਅਦ ਉਸ ਨੂੰ ਮਾਰ ਦਿੱਤਾ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਡਰਾਈਵਰ ਬੱਚੂ ਦਾ ਰਾਮ ਲੱਖਨ ਦੇ ਘਰ ਕਾਫੀ ਆਉਣਾ ਜਾਣਾ ਸੀ ਅਤੇ ਇਸ ਵਲੋਂ ਰਾਮ ਲੱਖਨ ਨੂੰ ਬੇਟੀ ਦੀ ਲਾਸ਼ ਬਾਥਰੂਮ ਚੋਂ ਜਲਦੀ ਲੈ ਜਾਣ ਲਈ ਦਬਾਅ ਵੀ ਬਣਾਇਆ ਜਾ ਰਿਹਾ ਸੀ। ਇਸ ਮੌਕੇ ਤੇ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਮੁੱਖ ਸੇਵਾਦਾਰ ਸਰਦਾਰ ਮਨਜੋਤ ਸਿੰਘ ਤਲਵੰਡੀ ਵੀ ਮੌਕੇ ਤੇ ਪਹੁੰਚੇ। ਜਿਨਾਂ ਨੇ ਪਰਿਵਾਰ ਨੂੰ ਪੂਰਾ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਇਸ ਸਬੰਧੀ ਸੂਚਨਾ ਮਿਲਦੇ ਹੀ ਥਾਣਾ ਗੜਦੀਵਾਲਾ ਦੇ ਮੁਖੀ ਇੰਸਪੈਕਟਰ ਬਲਵਿੰਦਰ ਸਿੰਘ ਆਪਣੀ ਟੀਮ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚ ਤੇ ਲੜਕੀ ਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ  ਡਰਾਈਵਰ ਬੱਚੂ ਅਤੇ ਉਸ ਦੇ ਮਾਲਕ ਰਹਿਮਤ ਅਲੀ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਦਸੂਹਾ ਸਿਵਿਲ ਹਸਪਤਾਲ ਤੋਂ ਪੋਸਟ ਮਾਰਟਮ ਹੋਣ ਉਪਰੰਤ ਹੀ ਘਟਨਾ ਦੀ ਸਾਰੀ ਜਾਂਚ ਸਾਹਮਣੇ ਆਵੇਗੀ।