Prime Punjab Times

Latest news
ਤਿਉਹਾਰਾਂ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਦਿੱਤੇ ਜਾਣਗੇ ਆਰਜ਼ੀ ਲਾਇਸੰਸ : ਜ਼ਿਲ੍ਹਾ ਮੈਜਿਸਟ੍ਰੇਟ DC ਨੇ ਲਿਵਾਸਾ ਹਸਪਤਾਲ ਦੀ ਮੋਬਾਈਲ ਕੈਂਸਰ ਸਕ੍ਰੀਨਿੰਗ ਬੱਸ ਨੂੰ  ਫਲੈਗ ਆਫ ਕੀਤਾ ਵਸੂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ 'ਚ ਦਿਲਕਸ਼ ਸਿੰਘ ਨੇ ਜਿੱਤਿਆ ਸਿਲਵਰ ਮੈਡਲ ਮਾਨਸਿਕ ਸਿਹਤ ਸਬੰਧੀ ਜਾਗਰੂਕਤਾ ਲਈ ਲੈਕਚਰ ਕਰਵਾਇਆ ਗਿਆ ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ
ADVERTISEMENT
You are currently viewing ਗੜ੍ਹਦੀਵਾਲਾ.. 12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਕਾਬੂ 

ਗੜ੍ਹਦੀਵਾਲਾ.. 12 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਇੱਕ ਕਾਬੂ 

ਗੜ੍ਹਦੀਵਾਲਾ 22 ਜਨਵਰੀ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਸ਼ਰਮਾ ) : ਸਥਾਨਕ ਪੁਲਿਸ ਨੇ 12 ਬੋਤਲਾਂ ਨਜਾਇਜ ਸ਼ਰਾਬ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਦਾਅਵਾ ਕੀਤਾ ਹੈ। ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਜੀਆ ਸਹੋਤਾ ਖੁਰਦ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਗੜਦੀਵਾਲਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਸਤਪਾਲ ਸਿੰਘ, ਏ ਐਸ ਆਈ ਦਿਲਦਾਰ ਸਿੰਘ  ਬਾ ਸਵਾਰੀ ਪ੍ਰਾਈਵੇਟ ਵਹੀਕਲਾਂ ਦਾ ਸਿਲਸਿਲਾ ਇਲਾਕਾ ਗਸ਼ਤ ਬਾ ਤਲਾਸ ਸ਼ੱਕੀ ਭੈਡੇ ਪੁਰਸ਼ਾਂ ਦੇ ਸਬੰਧ ਵਿਚ ਪਿੰਡ ਜੀਆ ਸਹੋਤਾ ਕਲਾਂ,ਥਿੰਦਾ ਚਿਪੜਾ, ਅੰਬਾਲਾ ਜੱਟਾ,ਜੌਹਲਾਂ ਆਦਿ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਅੱਡਾ ਟਾਹਲੀ ਮੋੜ ਪੁੱਜੀ ਤਾਂ ਐਕਸਾਈਜ਼ ਇੰਸਪੈਕਟਰ  ਮਨਜੀਤ ਕੌਰ ਸਮੇਤ ਸੀਨੀਅਰ ਕਾਸਟੇਬਲ ਬਲਵਿੰਦਰ ਸਿੰਘ ਨਾਲ ਮੁਲਾਕਾਤ ਹੋਈ ।ਜਿੱਥੇ ਐਕਸਾਈਜ਼ ਇੰਸਪੈਕਟਰ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਜੀਆ ਸਹੋਤਾ ਖੁਰਦ ਦਾ ਬਲਜੀਤ ਸਿੰਘ ਪੁੱਤਰ ਕਰਨੈਲ ਸਿੰਘ ਜਿਸ ਨੇ ਆਪਣੇ ਘਰ ਵਿੱਚ ਭਾਰੀ ਮਾਰਤਾ ਵਿੱਚ ਸ਼ਰਾਬ ਇਕੱਠੀ ਕੀਤੀ ਹੈ। ਜਿਸ ਦੇ ਘਰ ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਬਲਜੀਤ ਸਿੰਘ ਉਕਤ ਭਾਰੀ ਸ਼ਰਾਬ ਸਮੇਤ ਕਾਬੂ ਆ ਸਕਦਾ ਹੈ।ਐਕਸਾਈਜ਼ ਇੰਸਪੈਕਟਰ ਅਤੇ ਸਾਥੀ ਕਰਮਚਾਰੀਆਂ  ਮੁਖਬਰ ਖਾਸ ਵੱਲੋਂ ਦੱਸੀ ਜਗ੍ਹਾਂ ਪਰ ਪੁੱਜੇ ਤਾਂ ਘਰ ਵਿੱਚ ਬਲਜੀਤ ਸਿੰਘ ਪੁੱਤਰ ਕਰਨੈਲ ਸਿੰਘ ਮੌਜੂਦ ਸੀ। ਜਿਸ ਦੇ ਘਰ ਦੀ ਤਲਾਸੀ ਕਰਨ ਤੇ ਘਰ ਦੇ ਸਟੋਰ ਵਿੱਚ ਇੱਕ ਵਜਨਦਾਰ ਬੋਰਾ ਪਲਾਸਟਿਕ ਬਰਾਮਦ ਹੋਇਆ।ਬੋਰਾ ਪਲਾਸਟਿਕ ਦਾ ਮੂੰਹ ਖੋਲ ਕੇ ਚੈੱਕ ਕੀਤਾ ਤਾਂ ਵਿੱਚ ਸ਼ਰਾਬ ਮਾਰਕਾ 1965 Reserve XXX ਰਮ ਬਰਾਮਦ ਹੋਈ ਤੇ ਹਰੇਕ ਬੋਤਲ ਪਰ ਫਾਰ ਸੇਲ ਇੰਨ ਪੰਜਾਬ ਓਨਲੀ ਲਿਖਿਆ ਹੈ। ਜਿਹਨਾਂ ਦੀ ਗਿਣਤੀ ਕਰਨ ਤੋਂ 12 ਬੋਤਲਾਂ ਹਰੇਕ ਬੋਤਲ 750 / 750 ML ਹੋਈ। ਪੁਲਿਸ ਨੇ ਮੁਲਜ਼ਮ ਬਲਜੀਤ ਸਿੰਘ ਦੇ ਘਰ ਚੋਂ ਕੁੱਲ 12 ਬੋਤਲਾਂ (9000 ਐਮ ਐਲ) ਸ਼ਰਾਬ ਬਰਾਮਦ ਕਰਕੇ ਜ਼ੁਰਮ 61-1-14 ਐਕਸਾਈਜ਼ ਅਟੈਕ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।