ਗੜ੍ਹਦੀਵਾਲਾ 14 ਜਨਵਰੀ (ਚੌਧਰੀ) : ਖ਼ਾਲਸਾ ਕਾਲਜ , ਗੜ੍ਹਦੀਵਾਲਾ ਦੇ ਐੱਨ.ਐੱਸ.ਐੱਸ. ਵਿਭਾਗ ਵਲੋਂ ਕੇਂਦਰੀ ਯੁਵਕ ਮੰਤਰਾਲੇ ਅਤੇ ਯੂਥ ਸੇਵਾ ਪੰਜਾਬ ਐੱਨ.ਐੱਸ.ਐੱਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੌਮੀ ਯੁਵਕ ਦਿਹਾੜੇ ਮੌਕੇ ਆਨ-ਲਾਈਨ ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਐੱਨ.ਐੱਸ.ਐੱਸ. ਵਲੰਟੀਅਰਾਂ ਅਤੇ ਹੋਰ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਤਾਨੀਆ ਨੇ ਪਹਿਲਾ, ਮਰਿਦੂਲਾ ਨੇ ਦੂਜਾ ਅਤੇ ਅੰਮ੍ਰਿਤਪਾਲ ਨੇ ਤੀਜਾ ਸਥਾਨ ਹਾਸਲ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਲਕੀਤ ਸਿਘ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਤੇ ਚਾਨਣਾ ਪਾਉਂਦੇ ਹੋਏ ਸਭ ਨੁੰ ਚੰਗੇ ਭਵਿੱਖ ਵੱਲ ਵੱਧਣ ਲਈ ਪ੍ਰੇਰਿਤ ਕੀਤਾ।
ਰਾਸ਼ਟਰੀ ਯੁਵਾ ਦਿਵਸ ਮੌਕੇ ਤੇ ਕਰਵਾਏ ਪੋਸਟਰ ਮੇਕਿੰਗ ਅਤੇ ਸਲੋਗਨ ਲਿਖਣ ਮੁਕਾਬਲੇ
- Post published:January 14, 2022
You Might Also Like
ਗੜ੍ਹਦੀਵਾਲਾ ਦੇ ਇਸ ਪਿੰਡ ਦੀ ਸਰਬਸੰਮਤੀ ਨਾਲ਼ ਪੰਚਾਇਤ ਦੀ ਹੋਈ ਚੋਣ
बाजे बाजे रे बधाई नंद बाबा के द्वार पर भक्त झूमें
ਪੁਲਿਸ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੱਢਿਆ ਫਲੈਗ ਮਾਰਚ
ਪਿੰਡ ਬਾਹਟੀਵਾਲ ਵਿਖੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ







