ਗੁਰਦਾਸਪੁਰ 14 ਦਸੰਬਰ ( ਅਸ਼ਵਨੀ ) :- ਗੋਲਡਨ ਕਾਲਜ ਆਫ ਐਜੂਕੇਸ਼ਨ ( ਬੀ ਐਡ ) ਕਾਲਜ ਗੁਰਦਾਸਪੁਰ ਦੇ ਵਿਦਿਆਰਥੀਆ ਦੇ ਐਨ ਐਸ ਐਸ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਨਿਰਦੇਸ਼ਾ ਤਹਿਤ ਸੱਵਛ ਭਾਰਤ ਵਿਸ਼ਾ ਤੇ ਬੇਹੱਦ ਸੁੰਦਰ ਕਲਾਜ ਅਤੇ ਚਾਰਟ ਮੈਕਿਗ ਪ੍ਰਤਿਯੋਗਤਾ ਦੇ ਅਧੀਨ ਮੁਕਾਬਲਾ ਕਰਵਾਇਅ ਗਿਆ। ਜਿਸ ਵਿੱਚ ਕਾਲਜ ਦੇ ਬੀ ਐਡ ਵਿਦਿਆਰਥੀਆ ਨੇ ਭਾਗ ਲਿਆ । ਗੋਲਡਨ ਕਾਲਜ ਦੇ ਚੈਅਰਮੈਨ ਡਾਕਟਰ ਮੋਹਿਤ ਮਹਾਜਨ ਨੇ ਦਸਿਆਂ ਕਿ ਸਮੇਂ ਸਮੇਂ ਤੇ ਬੀ ਐਡ ਕਾਲਜ ਵੱਲੋਂ ਕਈ ਤਰਾ ਦੇ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਵਿਦਿਆਰਥੀਆ ਵਿੱਚ ਮਾਨਸਿਕ ਵਿਕਾਸ ਹੋ ਸਕੇ ਅਤੇ ਸਮਾਜ ਨੂੰ ਵੀ ਸੱਵਸ਼ ਭਾਰਤ ਵਰਗੇ ਮਿਸ਼ਨ ਪ੍ਰਤੀ ਜਾਗਰੂਕ ਕੀਤਾ ਜਾ ਸਕੇ । ਇਸ ਮੋਕਾ ਤੇ ਹਿੱਸਾ ਲੈਣ ਵਾਲੇ ਵਿਦਿਆਰਥੀਆ ਅਤੇ ਜੇਤੂਆਂ ਦੇ ਨਾਵਾਂ ਦਾ ਐਲਾਨ ਕਾਲਜ ਦੇ ਪਿ੍ਰਸੀਪਲ ਸੁਰਿੰਦਰ ਸਿੰਘ ਨੇ ਕੀਤਾ । ਕਲਾਜ ਬਨ੍ਹਾਉਣ ਦੇ ਮੁਕਾਬਲੇ ਵਿੱਚ ਸ਼ਿਵਾਨੀ ਸ਼ਰਮਾ ਪਹਿਲੇ , ਨੇਹਾ ਦੂਜੇ ਅਤੇ ਅੰਜਲੀ ਤੀਜੇ ਨੰਬਰ ਤੇ ਰਹੀਆਂ ਕਿਰਨ ਸ਼ਰਮਾ ਅਤੇ ਕਿਰਨਾ ਦੇਵੀ ਨੂੰ ਕੰਸੋਲੇਸ਼ਨ ਇਨਾਮ ਦਿੱਤਾ ਗਿਆ । ਇਸੇ ਤਰਾ ਚਾਰਟ ਬਣਾਉਣ ਦੇ ਮੁਕਾਬਲੇ ਵਿੱਚ ਪਹਿਲੇ ਨੰਬਰ ਤੇ ਭਾਰਤੀ , ਦੁਜੇ ਤੇ ਪਾਇਲ ਅਤੇ ਤੀਜੇ ਨੰਬਰ ਤੇ ਜੋਤੀ ਰਹੀ ਜਦੋਕਿ ਐਸ਼ਵਿੰਦਰ ਕੋਰ ਤੇ ਆਰਤੀ ਨੂੰ ਹੌਸਲਾ ਵਧਾਉ ਇਨਾਮ ਲਈ ਚੁਣਿਆਂ ਗਿਆ । ਇਸ ਮੋਕਾ ਤੇ ਕਾਲਜ ਦਾ ਸਾਰਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ ।
ਗੋਲਡਨ ਕਾਲਜ ਆਫ ਐਜੂਕੇਸ਼ਨ ( ਬੀ ਐਡ ) ਵੱਲੋਂ ਸੱਵਛ ਭਾਰਤ ਵਿਸ਼ਾ ਤੇ ਕਲਾਜ ਅਤੇ ਚਾਰਟ ਮੈਕਿਗ ਪ੍ਰਤਿਯੋਗਤਾ ਕਰਵਾਈ
- Post published:December 14, 2021
You Might Also Like
ਚਮਰੋੜ ਵਿਖੇ ਕੁਦਰਤ ਦੀ ਗੋਦ ਚੋਂ ਜਿਲ੍ਹਾ ਪ੍ਰਸਾਸਨ ਨੇ ਕਰਵਾਏ ਕੁਸਤੀ, ਕਬੱਡੀ ਅਤੇ ਬਾਲੀਵਾਲ ਦੇ ਮੁਕਾਬਲੇ
25 ਅਪ੍ਰੈਲ ਨੂੰ ਸਿਵਲ ਹਸਪਤਾਲ ਬਟਾਲਾ ‘ਚ ਲੱਗੇਗਾ ਸਿਹਤ ਮੇਲਾ
DAV पब्लिक स्कूल गढ़दीवाला में छात्र परिषद गठन समारोह संपन्न
भूख हडताल का 64 वाँ दिन : नौकरी से निकाले गए 32 कर्मचारियों ने अपनी भूख हडताल जारी रखी







