Prime Punjab Times

Latest news
ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ
ADVERTISEMENT
You are currently viewing 53 ਲੱਖ ਦੀ ਲਾਗਤ ਨਾਲ ਲਗਾਏ ਟਿਊਬਲ ਦਾ ਹਲਕਾ ਵਿਧਾਇਕ ਰਾਜਾ ਨੇ ਕੀਤਾ ਉਦਘਾਟਨ

53 ਲੱਖ ਦੀ ਲਾਗਤ ਨਾਲ ਲਗਾਏ ਟਿਊਬਲ ਦਾ ਹਲਕਾ ਵਿਧਾਇਕ ਰਾਜਾ ਨੇ ਕੀਤਾ ਉਦਘਾਟਨ

ਗੜ੍ਹਦੀਵਾਲਾ 18 ਜੂਨ (ਚੌਧਰੀ) 

 ਪੰਜਾਬ ਸਰਕਾਰ ਕੰਢੀ ਏਰੀਏ ਦੇ ਵਿਕਾਸ ਲਈ ਵਚਨਬੱਧ : ਵਿਧਾਇਕ ਜਸਵੀਰ ਸਿੰਘ ਰਾਜਾ
 : ਅੱਜ ਨਵੀਂ ਬਸਤੀ ਪਿੰਡ ਪੰਡੋਰੀਵਾਲ ਵਿਖੇ 53 ਲੱਖ ਦੀ ਲਾਗਤ ਨਾਲ ਲਗਾਏ ਗਏ ਡੂੰਘੇ ਟਿਊਬਲ ਦਾ ਉਦਘਾਟਨ ਹਲਕਾ ਵਿਧਾਇਕ ਜਸਬੀਰ ਸਿੰਘ ਰਾਜਾ ਵਲੋਂ ਕੀਤਾ ਗਿਆ ।ਇਹ ਬੋਰ ਨਹਿਰੀ ਪਾਣੀ ਹੇਠ ਨਾ ਆਉਣ ਵਾਲੀ ਜਮੀਨ ਦੀ ਸਿੰਚਾਈ ਕਰੇਗਾ। ਇਹ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਲਿਮਿਟਡ ਅਧੀਨ ਲਵਾਇਆ ਗਿਆ ਹੈ। ਉਹਨਾਂ  ਟਿਊਬਲ ਦਾ ਉਦਘਾਟਨ ਕਰਨ ਤੋਂ ਬਾਅਦ ਇੱਕ ਭਰਮੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਸਰਕਾਰ ਕੰਢੀ ਏਰੀਏ ਲਈ ਹਰੇਕ ਸਹੂਲਤ ਦੇਣ ਲਈ ਵਚਨਬੱਧ ਹੈ।  ਉਹਨਾਂ ਕਿਹਾ ਕਿ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦਾ ਪਰੇਸ਼ਾਨੀ ਨਹੀਂ ਆਉਂਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਕੰਢੀ ਕਨਾਲ ਦੇ ਨਾਲ ਨਾਲ ਬਣੀ ਸੜਕ ਨੂੰ ਬਿਹਤਰ ਬਣਾਉਣ ਲਈ 11 ਕਰੋੜ ਦੀ ਰਾਸ਼ੀ ਖਰਚ ਕੀਤੀ ਜਾਵੇਗੀ ।ਪਿੰਡ ਮਸਤੀਵਾਲ ਵਿਖੇ ਐਮੀਨੈਂਸ ਸਕੂਲ ਬਣਾਉਣ ਦਾ ਪ੍ਰੋਜੈਕਟ ਵੀ ਜਲਦੀ ਸ਼ੁਰੂ ਕੀਤਾ ਜਾਵੇਗਾ। ਤੇ ਮਹੱਲਾ ਕਲੀਨਿਕ ਵੀਡ ਮਸਤੀਵਾਲ ਵਿਖੇ ਜਲਦੀ ਖੋਲਿਆ ਜਾਵੇਗਾ। ਉਹਨਾਂ ਕਿਹਾ ਕਿ ਮਾਨ ਸਰਕਾਰ ਨੇ ਹਰ ਘਰ ਨੂੰ ਬਿਜਲੀ ਮੁਫਤ ਦੇ ਕੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਹੈ। ਉਹਨਾਂ ਕਿਹਾ ਕਿ ਜਲਦੀ ਹੀ ਮਾਨ ਸਰਕਾਰ ਔਰਤਾਂ ਨੂੰ ਹਜ਼ਾਰ ਰੁਪਏ ਦੀ ਜਗ੍ਹਾ 1100 ਰੁਪਏ ਦੇਣ ਜਾ ਰਹੀ ਹੈ। ਇਸ ਮੌਕੇ ਕੇਸ਼ਵ ਸੈਣੀ ,ਐਸਡੀਓ ਹਰਵਿੰਦਰ ਸਿੰਘ, ਅੰਕੁਸ਼ ਪੰਡਿਤ ਬਲਾਕ ਸੰਮਤੀ ਮੈਂਬਰ,ਬਲਾਕ ਪ੍ਰਧਾਨ ਨਰਿੰਦਰ ਸਿੰਘ, ਸਰਕਲ ਇੰਚਾਰਜ ਕਾਲਾ ਮਸਤੀਵਾਲ, ਗੱਜਣ  ਸਿੰਘ, ਗਰਨਾਮ ਸਿੰਘ, ਕੁਲਦੀਪ ਸਿੰਘ ਸਾਬਕਾ ਸਰਪੰਚ ,ਮਲਕੀਤ ਸਿੰਘ ਲੰਬੜਦਾਰ, ਸੁਖਵਿੰਦਰ ਸਿੰਘ ਨੰਬਰਦਾਰ ,ਕਸ਼ਮੀਰ ਸਿੰਘ ਅਜੀਤ ਸਿੰਘ ,ਗੇਜਾ ਸਿੰਘ ਆਦਿ ਹਾਜਰ ਸਨ।