ਗੁਰਦਾਸਪੁਰ 18 ਨਵੰਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦੀ ਪੁਲਿਸ ਵੱਲੋਂ 430 ਨਸ਼ੀਲੀਆਂ ਗੋਲ਼ੀਆਂ ਸਮੇਤ ਦੋ ਵਿਅਕਤੀਆ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਬ ਇੰਸਪੈਕਟਰ ਹਰਮੇਸ਼ ਕੁਮਾਰ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨਾਕਾਬੰਦੀ ਅਤੇ ਵਹੀਕਲਾ ਦੀ ਚੈਕਿੰਗ ਦੋਰਾਨ ਨਵੀਪੁਰ ਬਾਈਪਾਸ ਤੋ ਜੋਰਾਵਰ ਸਿੰਘ ਉਰਫ ਜ਼ੋਰਾਂ ਪੁੱਤਰ ਸਤਨਾਮ ਸਿੰਘ ਵਾਸੀ ਵਰਸੋਲਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਸਰਾਵਾ ਨੂੰ ਸ਼ੱਕ ਪੈਣ ਉੱਪਰ ਸਫਾਰੀ ਗੱਡੀ ਨੰਬਰ ਪੀ ਬੀ 10 ਸੀ ਯੂ 2275 ਸਮੇਤ ਕਾਬੂ ਕਰਕੇ ਸੁਖਪਾਲ ਸਿੰਘ ਉਪ ਪੁਲਿਸ ਕਪਤਾਨ ਸਿਟੀ ਗੁਰਦਾਸਪੁਰ ਦੀ ਹਾਜ਼ਰੀ ਵਿੱਚ ਤਲਾਸ਼ੀ ਕੀਤੀ ਤਾਂ ਗੱਡੀ ਦੇ ਡੈਸ਼ ਬੋਰਡ ਵਿੱਚੋਂ ਮੋਮੀ ਲਿਫਾਫੇ ਵਿੱਚ ਲਪੇਟੀਆਂ ਹੋਈਆ 430 ਨਸ਼ੀਲੀਆਂ ਗੋਲ਼ੀਆਂ ਬਿਨਾ ਮਾਰਕਾ ਬਰਾਮਦ ਹੋਈਆ ।