Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing LATEST.. ਪੀ.ਆਰ.ਟੀ.ਸੀ.ਜਹਾਨਖੇਲਾਂ ਵਿੱਚ 311 ਰਿਕਰੂਟਸ ਦੀ ਹੋਈ ਪਾਸਿੰਗ ਆਊਟ ਪਰੇਡ

LATEST.. ਪੀ.ਆਰ.ਟੀ.ਸੀ.ਜਹਾਨਖੇਲਾਂ ਵਿੱਚ 311 ਰਿਕਰੂਟਸ ਦੀ ਹੋਈ ਪਾਸਿੰਗ ਆਊਟ ਪਰੇਡ

ਏ ਡੀ ਜੀ ਪੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਮਾਰਚ ਪਾਸ ਤੋਂ ਲਈ ਸਲਾਮੀ 

ਹੁਸ਼ਿਆਰਪੁਰ 3 ਮਾਰਚ (ਬਿਊਰੋ ) : ਬੇਸਿਕ ਰਿਕਰੂਟਸ ਕੋਰਸ ਬੈਚ ਨੰਬਰ 263 ਜ਼ਿਲ੍ਹਾ ਕੇਡਰ, ਆਈਟੀ ਐਂਡ ਟੀ ਤੋਂ ਇਲਾਵਾ ਚੰਡੀਗੜ੍ਹ ਪੁਲਿਸ) ਦੀ ਪਾਸਿੰਗ ਆਊਡ ਖੇਡ ਪੀ.ਆਰ.ਟੀ.ਸੀ. ਜਹਾਨਖੇਲਾਂ ਵਿਖੇ ਚਮਨ ਸਟੇਡੀਅਮ ਵਿੱਚ ਅੱਜ ਮਿਤੀ 03-03-2022 ਨੂੰ ਕਰਵਾਈ ਗਈ। ਜਿਸ ਵਿੱਚ ਕੁੱਲ 311 ਰਿਕਰੂਟਸ ਸਿਖਿਆਰਥੀ, ਜਿਹਨਾਂ ਵਿੱਚ 269 ਰਿਕਰੂਟਸ ਸਿਪਾਹੀ ਅਤੇ 42 ਮਹਿਲਾ ਰਿਕਰੂਟਸ ਸਿਪਾਹੀ ਸ਼ਾਮਿਲ ਸਨ ਨੂੰ ਪਾਸ ਆਊਟ ਕੀਤਾ ਗਿਆ ਹੈ। ਇਸ ਬੈਚ ਵਿੱਚ 06 ਸਿਖਿਆਰਥੀ ਚੰਡੀਗੜ੍ਹ ਪੁਲਿਸ ਦੇ ਵੀ ਪਾਸ ਹੋਏ। ਸ਼੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ, ਆਈ.ਪੀ.ਐਸ., ਵਧੀਕ ਡਾਇਰੈਕਟਰ ਜਨਰਲ ਪੁਲਿਸ, ਐਚ.ਆਰ.ਡੀ. , ਪੰਜਾਬ, ਚੰਡੀਗੜ੍ਹ ਨੇ ਬਤੌਰ ਮੁੱਖ-ਮਹਿਮਾਨ ਪ੍ਰੇਡ ਦਾ ਨਿਰੀਖਣ ਕੀਤਾ ਅਤੇ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ।

ਇਸ ਮੌਕੇ ਤੇ ਪੇਸ਼ ਕਾਰਗੁਜ਼ਾਰੀ ਰਿਪੋਰਟ ਵਿੱਚ ਪੀ.ਆਰ.ਟੀ.ਸੀ. ਜਹਾਨਖੇਲਾਂ ਦੇ ਕਮਾਡੈਂਟ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ, ਪੀ.ਪੀ. ਐਸ. ਨੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦਿੱਤੀ ਗਈ ਸਿਖਲਾਈ ਦੇ ਹੁਨਰਾਂ ਦਾ ਵੇਰਵਾ ਦਿੱਤਾ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਟਰੇਨੀਜ਼ ਫੀਲਡ ਵਿੱਚ ਜਾ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਦ੍ਰਿੜਤਾ ਅਤੇ ਕਾਮਯਾਬੀ ਨਾਲ ਨਿਭਾਉਣਗੇ।

ਕਮਾਡੈਂਟ, ਪੀ.ਆਰ.ਟੀ.ਸੀ. ਨੇ ਵਿਸ਼ੇਸ਼ ਤੌਰ ਤੇ ਇਸ ਕੇਂਦਰ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ ਨੂੰ ਵਧਾਈ ਦਿੱਤੀ ਕਿ ਇਹਨਾਂ ਦੀ ਅਣਥੱਕ ਮਿਹਨਤ ਅਤੇ ਲਗਨ ਦੇ ਸਿੱਟੇ ਵਜੋਂ ਅੱਜ ਇਹ ਬੰਚ ਪਾਸ ਹੋ ਕੇ ਸਫਲਤਾਪੂਰਵਕ ਜਾ ਰਿਹਾ ਹੈ।

ਮੁੱਖ-ਮਹਿਮਾਨ ਸ੍ਰੀਮਤੀ ਸ਼ਸ਼ੀ ਪ੍ਰਭਾ ਦਿਵੇਦੀ,ਆਈ.ਪੀ.ਐਸ. ਨੇ ਪਾਸ ਆਊਟ ਹੋ ਕੇ ਜਾ ਰਹੇ ਸਿਖਿਆਰਥੀਆਂ ਨੂੰ ਲੋਕ ਸੇਵਾ ਦੇ ਸੰਕਲਪ ਹਿੱਤ ਸੁਚੇਤ ਕਰਾਇਆ ਅਤੇ ਆਖਿਆ ਕਿ ਦੇਸ਼ ਅਤੇ ਸਮਾਜ ਦੀ ਸੇਵਾ ਆਪਣੇ ਪਰਿਵਾਰ ਤੋਂ ਪਹਿਲਾਂ ਹੈ। ਮੁੱਖ-ਮਹਿਮਾਨ ਨੇ ਦੱਸਿਆ ਕਿ ਜੇਕਰ ਜਾਂਬਾਜ ਅਤੇ ਸੁਲਝੇ ਹੋਏ ਪੁਲਿਸ ਕਰਮੀ ਨਾ ਹੋਣ ਤਾਂ ਸਮਾਜ ਵਿੱਚ ਮਾੜੇ ਅਨਸਰ ਅਪਰਾਧ ਅਤੇ ਹਿੰਸਾ ਫੈਲਾ ਕੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕਰ ਸਕਦੇ ਹਨ। ਪੁਲਿਸ ਕਰਮਚਾਰੀਆਂ ਨੇ ਅੱਤਵਾਦ ਦੇ ਮਾੜੇ ਸਮੇਂ ਦੌਰਾਨ ਜਿਸ ਤਰ੍ਹਾਂ ਦਲੇਰੀ ਨਾਲ ਡਿਊਟੀ ਨਿਭਾਈ ਹੈ ਉਸੇ ਤਰ੍ਹਾਂ ਹੁਣ ਕੋਵਿਡ-19 ਮਹਾਂਮਾਰੀ ਦੌਰਾਨ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਬਹੁਤ ਦਲੇਰੀ ਨਾਲ ਡਿਊਟੀ ਨਿਭਾਈ ਹੈ, ਜੋ ਉਹਨਾਂ ਨੂੰ ਦਿੱਤੀ ਗਈ ਉਚ ਦਰਜੇ ਦੀ ਟਰੇਨਿੰਗ ਦਾ ਨਤੀਜਾ ਹੈ। ਪੁਲਿਸ ਕਰਮੀ ਨੂੰ ਦੇਸ਼ ਸੇਵਾ ਦੇ ਜਜਬੇ ਦੀ ਪ੍ਰੇਰਨਾ ਵੀ ਪੁਲਿਸ ਟਰੇਨਿੰਗ ਸੈਂਟਰ ਤੋਂ ਹੀ ਮਿਲਦੀ ਹੈ।

ਮੁੱਖ ਮਹਿਮਾਨ ਨੇ ਟਰੇਨੀਜ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਪੀ.ਆਰ.ਟੀ.ਸੀ. ਜਹਾਨਖੇਲ੍ਹਾਂ ਤੋਂ ਮਿਆਰੀ ਟਰੇਨਿੰਗ ਪ੍ਰਾਪਤ ਕਰਕੇ ਇਹ ਟਰੇਨੀਜ਼ ਫੀਲਡ ਵਿੱਚ ਪੂਰੀ ਮਿਹਨਤ ਨਾਲ ਡਿਊਟੀ ਕਰਨਗੇ। ਮੁੱਖ ਮਹਿਮਾਨ ਵੱਲੋਂ ਖੇਡ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਕੇਂਦਰ ਦੇ ਕਮਾਂਡੈਂਟ, ਅਧਿਕਾਰੀਆਂ ਅਤੇ ਸਮੂਹ ਸਟਾਫ ਦੀ ਬਹੁਤ ਹੀ ਸ਼ਲਾਘਾ ਕੀਤੀ। ਸਿਖਿਆਰਥੀਆਂ ਵੱਲੋਂ ਇਸ ਅਵਸਰ ਤੇ ਸੱਭਿਆਚਾਰਿਕ ਪ੍ਰੋਗਰਾਮ ਜਿਸ ਵਿੱਚ ਗਿੱਧਾ ਅਤੇ ਮਲਵੱਈ ਗਿੱਧਾ ਸ਼ਾਮਿਲ ਸਨ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਇਸ ਮੌਕੇ ਵਧੀਆ ਕਾਰਗੁਜ਼ਾਰੀ ਲਈ ਕੇਂਦਰ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਪੁਰਸਕਾਰ ਵਿਜੇਤਾਵਾਂ ਨੂੰ ਮੁੱਖ ਮਹਿਮਾਨ ਜੀ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ।

ਇਸ ਮੌਕੇ ਤੇ ਸ੍ਰੀਮਤੀ ਅਪਨੀਤ ਰਿਆਤ, ਆਈ.ਏ.ਐਸ., ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ, ਸ਼੍ਰੀ ਦਰਬਾਰਾ ਸਿੰਘ, ਪੀ.ਸੀ.ਐਸ ਵਧੀਕ ਡਿਪਟੀ ਕਮਿਸ਼ਨਰ, ਹੁਸ਼ਿਆਰਪੁਰ, ਸ੍ਰੀ ਅਸ਼ਵਨੀ ਕੁਮਾਰ, ਐਸ.ਪੀ. ਸਥਾਨਿਕ, ਸ੍ਰੀ ਮੁਖਤਿਆਰ ਰਾਏ, ਐਸ.ਪੀ. ਇੰਨਵੈਸਟੀਗੇਸ਼ਨ, ਸ੍ਰੀ ਸਰਬਜੀਤ ਰਾਏ, ਡੀ.ਐਸ.ਪੀ. ਇੰਨਵੈਸਟੀਗੇਸ਼ਨ ਹੁਸ਼ਿਆਰਪੁਰ, ਮਿਸ ਜਸਵਿੰਦਰ ਕੌਰ, ਡੀ.ਐਸ.ਪੀ. ਟਰੇਨਿੰਗ, ਚੰਡੀਗੜ੍ਹ ਪੁਲਿਸ ਅਤੇ ਕੇਂਦਰ ਦੇ ਸ਼੍ਰੀ ਗੁਰਜੀਤਪਾਲ ਸਿੰਘ, ਡੀ.ਐਸ.ਪੀ. ਸ਼੍ਰੀ ਹਰਜੀਤ ਸਿੰਘ, ਡੀ.ਐਸ.ਪੀ. ਸ਼੍ਰੀ ਕੁਲਦੀਪ ਸਿੰਘ, ਡੀ.ਐਸ.ਪੀ., ਸ਼੍ਰੀ ਮਲਕੀਅਤ ਸਿੰਘ, ਡੀ.ਐਸ.ਪੀ. ਡਾ. ਸੌਰਭ, ਡਾ. ਸੁਮੀਤ ਜੌਲੀ, ਸ੍ਰੀ ਅਮਿਤ ਧਵਨ, ਏ.ਡੀ.ਏ. ਡਾ. ਸਰਬਰਿੰਦਰਜੀਤ ਸਿੰਘ, ਏ.ਡੀ.ਏ. ਆਦਿ ਵੀ ਸ਼ਾਮਿਲ ਸਨ।

error: copy content is like crime its probhihated