Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 12 ਬੋਤਲਾਂ ਨਜਾਇਜ਼ ਸ਼ਰਾਬ ਅਤੇ ਵੱਡੀ ਗਿਣਤੀ ‘ਚ ਪਾਬੰਦੀਸ਼ੁਦਾ ਕੈਪਸੂਲ / ਨਸ਼ੀਲੀਆਂ ਗੋਲੀਆਂ ਸਮੇਤ 4 ਨੌਜਵਾਨ ਪੁਲਿਸ ਅੜਿੱਕੇ

12 ਬੋਤਲਾਂ ਨਜਾਇਜ਼ ਸ਼ਰਾਬ ਅਤੇ ਵੱਡੀ ਗਿਣਤੀ ‘ਚ ਪਾਬੰਦੀਸ਼ੁਦਾ ਕੈਪਸੂਲ / ਨਸ਼ੀਲੀਆਂ ਗੋਲੀਆਂ ਸਮੇਤ 4 ਨੌਜਵਾਨ ਪੁਲਿਸ ਅੜਿੱਕੇ

ਸਦਰ / ਸਿਟੀ / ਮਾਡਲ ਟਾਊਨ (ਬਿਊਰੋ) 

10 ਦਸੰਬਰ : 12 ਬੋਤਲਾਂ ਨਜਾਇਜ਼ ਸ਼ਰਾਬ ਅਤੇ ਵੱਡੀ ਗਿਣਤੀ ਵਿਚ ਪਾਬੰਦੀਸ਼ੁਦਾ ਕੈਪਸੂਲ / ਨਸ਼ੀਲੀਆਂ ਗੋਲੀਆਂ ਸਮੇਤ 4 ਨੌਜਵਾਨਾਂ ਨੂੰ ਹੁਸ਼ਿਆਰਪੁਰ ਪੁਲਿਸ ਨੇ ਗਿ੍ਰਫਤਾਰ ਕੀਤਾ ਹੈ।

ਸਦਰ : ਪੁਲਿਸ ਐਫ ਆਈ ਆਰ ਮੁਤਾਬਕ ਐਸ.ਆਈ. ਸੇਵਕ ਸਿੰਘ ਸਮੇਤ ਪੁਲਿਸ ਪਾਰਟੀ ਬਾਏ ਗਸ਼ਤ ਨਜਦੀਕ ਬਿਜਲੀ ਘਰ ਬਜਵਾੜਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਰਮੇਸ਼ ਲਾਲ ਵਾਸੀ ਅਲਾਹਾਬਾਦ ਕਲੋਨੀ ਬਜਵਾੜਾ ਥਾਣਾ ਸਦਰ ਹੁਸ਼ਿ, ਜੋ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਜੋ ਹੁਸ਼ਿ : ਊਨਾ ਰੋਡ ਤੋਂ ਜੋ ਸੜਕ ਮੰਨਣ ਪਿੰਡ ਨੂੰ ਜਾਂਦੀ ਹੈ ਦੇ ਟੀ-ਪੁਆਇਟ ਪਰ ਠੋਕਾ ਸ਼ਰਾਬ ਵੇਚਣ ਲਈ ਗਾਹਕਾਂ ਦੀ ਭਾਲ ਵਿੱਚ ਖੜਾ ਹੈ ਜੋਕਰ ਹੁਣੇ ਰੋਡ ਕੀਤਾ ਜਾਵੇ ਤਾ ਕਾਬੂ ਆ ਸਕਦਾ ਹੈ ਜਿਸਤੋ ਮੁਖਬਰ ਖਾਸ ਦੀ ਇਤਲਾਹ ਪਰ ਮੁਕੱਦਮਾ ਦਰਜ ਕਰਕੇ ਐਸ.ਆਈ ਸੇਵਕ ਸਿੰਘ ਵਲੋਂ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਉਕਤ ਨੂੰ ਸਮੇਤ ਇਕ ਤਣੀਂਦਾਰ ਝੋਲਾ ਜਿਸ ਵਿੱਚ 12 ਬੋਤਲਾ ਸ਼ਰਾਬ ਠੇਕਾ ਮਾਰਕਾ ਪੰਜਾਬ ਕਲੱਬ ਕਾਬੂ ਕੀਤਾ । ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ ।

ਸਿਟੀ : ਇਸੇ ਤਰਾਂ ਐਸ.ਆਈ ਹਰਪ੍ਰੇਮ ਸਿੰਘ ਸੀ.ਆਈ.ਏ ਸਟਾਫ ਸਮੇਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਥਾ ਚੈਕਿੰਗ ਸ਼ੱਕੀ ਤੇ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਸ਼ਿਮਲਾ ਪਹਾੜੀ ਚੌਕ ਤੋਂ ਥਾਣਾ ਸਿਟੀ ਵੱਲ ਨੂੰ ਆ ਰਹੇ ਸੀ ਜਦੋਂ ਪੁਲਿਸ ਪਾਰਟੀ ਕੱਚਾ ਟੋਬਾ ਹੁਸ਼ਿਆਰਪੁਰ ਪਾਸ ਪੁੱਜੀ ਤਾਂ ਸਾਹਮਣੇ ਤੋਂ ਦੋ ਮੋਨੇ ਨੌਜਵਾਨ ਵਿਅਕਤੀ ਆਉਂਦੇ ਦਿਖਾਈ ਦਿੱਤੇ। ਜਿਨ੍ਹਾਂ ਦੇ ਹੱਥੀ ਵਿੱਚ ਕਾਲੇ ਰੰਗ ਦੇ ਮੋਮੀ ਲਿਫਾਫੇ ਸਨ ਜੋ ਸਾਹਮਣੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜੇ ਮੋਮੀ ਲਿਫਾਫੇ ਹੇਠਾਂ ਸੁੱਟ ਕੇ ਸਾਇਡ ਗਲੀ ਵੱਲ ਨੂੰ ਖਿਸਣ ਲੱਗੇ। ਜਿਨ੍ਹਾਂ ਨੂੰ ਐਸ.ਆਈ ਹਰਪ੍ਰੇਮ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ।ਜਿਹਨਾ ਨੇ ਆਪਣਾ ਨਾਮ ਧਰਮਪਾਲ ਪੁੱਤਰ ਪਛੋਰੀ ਲਾਲ ਵਾਸੀ ਮਕਾਨ ਨੰਬਰ 385 ਕੱਚਾ ਟੋਬਾ ਹੁਸ਼ਿ! ਅਤੇ ਪ੍ਰਦੀਪ ਕੁਮਾਰ ਉਰਫ ਮੋਨੂੰ ਪੁੱਤਰ ਸ਼ਿਵਲਾਲ ਵਾਸੀ ਵਾਰਡ ਨੰਬਰ 210 ਨਜ਼ਦੀਕ ਰਵਿਦਾਸ ਮੰਦਿਰ ਬਾਲਮੀਕ ਮੁਹੱਲਾ ਪੁਰਹੀਰਾ ਥਾਣਾ ਮਾਡਲ ਟਾਊਨ ਹੁਸ਼ਿ’ ਦੱਸਿਆ ਜਿਸ ਤੇ ਧਰਮਪਾਲ ਵੱਲੋਂ ਸੁੱਟੋ ਲਿਫਾਫੇ ਦੀ ਤਲਾਸ਼ੀ ਕੀਤੀ ਗਏ ਜਿਸ ਵਿੱਚੋਂ 77 ਪੱਤੇ ਟਰਾਮਾਡੋਲ ਹਰੇਕ ਪੱਤੇ ਵਿੱਚ 8/8 ਕੈਪਸੂਲ ਕੁੱਲ 616 ਕੈਪਸੂਲ ਅਤੇ ਪ੍ਰਦੀਪ ਕੁਮਾਰ ਉਰਫ ਮੋਨੂੰ ਵੱਲੋਂ ਸੁੱਟੇ ਲਿਫਾਫੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ 18 ਪੱਤੇ ਟਰਾਮਾਡੋਲ ਕੁੱਲ 144 ਕੈਪਸੂਲ ਅਤੇ 40 ਪੱਤੇ ਪੈਰਾਸੀਟਾਮੋਲ ਟੈਬਲੋਟਸ ਹਰੇਕ ਪੱਤੇ ਵਿੱਚ 10 / 10 ਗੋਲੀਆਂ ਕੁੱਲ 400 ਗੋਲੀਆਂ ਬਰਾਮਦ ਹੋਈਆ ਜਿਸ ਤੋ ਮੁਕੰਦਮਾ ਦਰਜ ਕੀਤਾ ਗਿਆ।

ਮਾਡਲ ਟਾਊਨ : ਇਸੇ ਤਰ੍ਹਾਂ ਏ ਐਸ ਆਈ ਗੁਰਦੀਪ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਦੇ ਸਬੰਧ ਵਿੱਚ ਬਾਲਮੀਕ ਮੂਰਤੀ ਚੌਂਕ ਲਾਗੇ ਪੁੱਜੇ ਤਾਂ ਇੱਕ ਮੋਨਾ ਨੌਜਵਾਨ ਮੋਟਰਸਾਈਕਲ ਮਾਰਕਾ 12 ਨੰਬਰੀ PB 08 BL 7282 ਨੂੰ ਛੱਡ ਕੇ ਭੱਜਣ ਲੱਗਾ। ਜਿਸ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਣ ਤੇ ਆਪਣਾ ਨਾਮ ਵਿਸ਼ਾਲ ਪੁੱਤਰ ਦੀਪਕ ਵਾਸੀ ਮੁਹੱਲਾ ਸ਼ਾਸ਼ਤਰੀ ਨਗਰ ਥਾਣਾ ਮਾਡਲ ਟਾਊਨ ਦੱਸਿਆ ਦੀ ਹਸਬ ਜਾਬਤਾ ਤਲਾਸ਼ੀ ਅਮਲ ‘ਚ ਲਿਆਦੀ ਤਾਂ ਉਸ ਪਾਸੋਂ 1120 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆ ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ