Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਬਾਹਟੀਵਾਲ-ਕੈਸ਼ੋਪੁਰ ਟੁੰਡ ਵਿਖੇ ਕਰਵਾਇਆ ਗਿਆ ਸੂਫ਼ੀਆਨਾ ਜੋੜ ਮੇਲਾ

ਬਾਹਟੀਵਾਲ-ਕੈਸ਼ੋਪੁਰ ਟੁੰਡ ਵਿਖੇ ਕਰਵਾਇਆ ਗਿਆ ਸੂਫ਼ੀਆਨਾ ਜੋੜ ਮੇਲਾ

ਗੜ੍ਹਦੀਵਾਲਾ ( ਚੌਧਰੀ )

21 ਨਵੰਬਰ : ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਬਾਹਟੀਵਾਲ-ਕੈਸ਼ੋਪੁਰ ਟੁੰਡ ਵਿਖੇ ਦਰਬਾਰ ਪੀਰ ਸ਼ਾਹ ਮਹੁੰਮਦ ਵਿਖੇ ਸੂਫ਼ੀਆਨਾ ਜੋੜ ਮੇਲਾ ਦਰਬਾਰ ਸ਼੍ਰੀ ਬਾਲਾ ਜੀ ਬਾਹਟੀਵਾਲ ਦੇ ਗੱਦੀਨਸ਼ੀਨ ਅਤੇ ਸੂਫ਼ੀ ਲੇਖਕ ਬਾਬਾ ਰਾਮਜੀ ਅਤੇ ਇਲਾਕੇ ਦੀਆਂ ਸੰਗਤਾਂ ਦੁਆਰਾ ਕਰਵਾਇਆ ਗਿਆ। ਸਭ ਤੋਂ ਪਹਿਲਾਂ ਝੰਡੇ ਅਤੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਗਈ ਉਪਰੰਤ ਨਾਮਵਰ ਗਾਇਕ ਮਨੀ ਮਾਨ, ਕੁਲਵਿੰਦਰ ਕਿੰਦਾ, ਨਿਸ਼ਾਨ ਨਿਸ਼ੂ, ਸ਼ਿਵ ਕੁਮਾਰ ਕਾਦਰੀ ਅਤੇ ਹੋਰ ਨਾਮਵਰ ਪਾਰਟੀਆਂ ਵੱਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਗਾਇਕ ਮਨੀ ਮਾਨ ਨੇ ਮਾਵਾਂ-ਮਾਵਾਂ ਹੁੰਦੀਆਂ ਨੇ ਗੀਤ ਨਾਲ ਸਾਰੀਆਂ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਗਾਇਕ ਕੁਲਵਿੰਦਰ ਕਿੰਦਾ ਨੇ ਬੜੀ ਔਖੀ ਏ ਮਿਲੀ ਫ਼ਕੀਰੀ ਸੱਜਣਾਂ ਕਲਾਮ ਸੁਣਾ ਕੇ ਸੰਗਤਾਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ। ਇਸ ਮੇਲੇ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਬਾਬਾ ਬਾਲੀ ਜੀ ਸ਼ਾਮ ਚੁਰਾਸੀ, ਬਾਬਾ ਸ਼ਾਦੀ ਲਾਲ ਜੀ, ਬਾਬਾ ਲਛਮਣ ਦਾਸ ਜੀ, ਬਾਬਾ ਪ੍ਰੇਮ ਦਾਸ ਜੀ ਰਜਪਾਲਮਾਂ,ਬਾਬਾ ਚੰਦਰ ਸ਼ੇਖਰ ਸਕਰਾਲਾ, ਬਾਬਾ ਸਾਬੀ ਸ਼ਾਮ ਚੁਰਾਸੀ ਅਤੇ ਵੱਖ-ਵੱਖ ਡੇਰਿਆਂ ਤੋਂ ਸਾਧੂ-ਸੰਤ, ਮਹਾਂਪੁਰਸ਼ ਪਹੁੰਚੇ ਸਨ। ਸੰਗਤਾਂ ਨੂੰ ਵਿਸ਼ੇਸ ਤੌਰ ਤੇ ਆਸ਼ੀਰਵਾਦ ਦੇਣ ਲਈ ਬਾਬਾ ਰਾਮਾ ਗਿਰ ਜੀ ਗੱਗਾਂ ਵਾਲੇ ਅਤੇ ਬਾਬਾ ਗੁਰਬਚਨ ਦਾਸ ਜੀ ਪਹੁੰਚੇ। ਇਸ ਮੇਲੇ ਵਿੱਚ ਸ. ਕਰਮਵੀਰ ਸਿੰਘ ਘੁਮੰਣ ਵਿਧਾਇਕ ਦਸੂਹਾ ਅਤੇ ਸ. ਕਮਲਜੀਤ ਕੁਲਾਰ ਰਸੂਲਪੁਰ, ਸ. ਲਖਵਿੰਦਰ ਸਿੰਘ ਲੱਖੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਸ. ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ ਨੇ ਆਪਣੇ ਸੰਬੋਧਨ ਵਿੱਚ ਆਈਆਂ ਸੰਗਤਾਂ ਨੂੰ ਜੋੜ ਮੇਲੇ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਸਾਨੂੰ ਸਭ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਫ਼ਕੀਰਾਂ ਦੀ ਧਰਤੀ ਹੈ ਅਜਿਹੇ ਧਾਰਮਿਕ ਪ੍ਰੋਗਰਾਮ ਸਾਨੂੰ ਪ੍ਰਮਾਤਮਾ ਦੇ ਨਾਲ ਜੋੜਨ ਦਾ ਉਪਰਾਲਾ ਕਰਦੇ ਹਨ। ਇਸ ਮੌਕੇ ਮਸ਼ਹੂਰ ਪੰਜਾਬੀ ਗੀਤਕਾਰ ਸੁਖਜੀਤ ਝਾਂਸਾ ਵਾਲੇ ਜੀ ਦੀ ਪੰਜਾਬੀ ਗੀਤਕਾਰੀ ਦੀ ਸੇਵਾ ਨੂੰ ਮਾਣ ਸਤਿਕਾਰ ਦਿੰਦਿਆਂ ਬਾਬਾ ਰਾਮਜੀ ਸੂਫ਼ੀ ਲੇਖਕ ਅਤੇ ਗੱਦੀਨਸ਼ੀਨ ਦਰਬਾਰ ਸ਼੍ਰੀ ਬਾਲਾ ਜੀ ਬਹਾਟੀਵਾਲ ਵੱਲੋਂ ਸ਼੍ਰੀ ਬਾਲਾ ਜੀ (ਹਨੂੰਮਾਨ ਜੀ) ਦੇ ਗੁਰਜ ਨਾਲ ਸਨਮਾਨਿਤ ਕੀਤਾ ਗਿਆ ਅਤੇ ਆਏ ਹੋਏ ਮੁੱਖ ਮਹਿਮਾਨਾਂ ਦਾ ਸਿਰਪਾਓ ਅਤੇ ਯਾਦ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਮੌਕੇ ਵੈਦ ਪਰਸ਼ੋਤਮ ਸ਼ਰਮਾਂ, ਐਡਵੋਕੇਟ ਲਖਵੀਰ ਸਿੰਘ, ਚੇਅਰਮੈਨ ਕੁਲਵੀਰ ਸਿੰਘ, ਵੈਦ ਨਿਰਮਲ ਲੋਈ, ਸਰਪੰਚ ਰਣਜੀਤ ਸਿੰਘ, ਕੈਪਟਨ ਗੁਰਵਿੰਦਰ ਸਿੰਘ,ਦਵਿੰਦਰ ਸਿੰਘ ਲਾਲਾ,ਡਾ.ਸਤਪਾਲ ਬੇਰਛਾ, ਸ਼ੁਭਮ ਸਹੋਤਾ, ਸ਼ੈਂਕੀ ਕਲਿਆਣ,ਰਾਜੂ ਗੁਪਤਾ,ਗੋਵਿੰਦ, ਹਰਦੀਪ ਸਿੰਘ, ਨੰਬਰਦਾਰ ਦਲਜੀਤ ਕੁਮਾਰ, ਚੌਂਕੀਦਾਰ ਹਜ਼ਾਰਾ ਰਾਮ, ਰਜੀਵ ਕੁਮਾਰ, ਰਮਨ ਕੁਮਾਰ, ਪੰਚ ਰਜਿੰਦਰ ਕੁਮਾਰ, ਪੰਚ ਆਸ਼ਾ ਰਾਣੀ, ਮੋਤੀ ਲਾਲ, ਤਿਲਕ ਰਾਜ, ਓਮਪਾਲ, ਬਲਦੇਵ ਸਿੰਘ, ਗੁਰਦੇਵ ਸਿੰਘ ਸਮਤੇ ਦਰਬਾਰ ਦੇ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ। ਇਸ ਮੌਕੇ ਸੰਗਤਾਂ ਲਈ ਵਿਸ਼ਾਲ ਲੰਗਰ ਵੀ ਲਗਾਏ ਜਾਣਗੇ।