Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜਾਅਲੀ ਜਮਾਨਤੀ ਨੰਬਰਦਾਰ,ਤਹਿਸੀਲਦਾਰ ਦੀ ਜਾਅਲੀ ਮੋਹਰ,ਆਧਾਰ ਕਾਰਡ ਅਤੇ ਨੰਬਰਦਾਰੀ ਦਾ ਅਡੈਂਟੀ ਕਾਰਡ ਸਮੇਤ ਦੋ ਨੂੰ ਪੁਲਿਸ ਨੇ ਕੀਤਾ ਕਾਬੂ

ਜਾਅਲੀ ਜਮਾਨਤੀ ਨੰਬਰਦਾਰ,ਤਹਿਸੀਲਦਾਰ ਦੀ ਜਾਅਲੀ ਮੋਹਰ,ਆਧਾਰ ਕਾਰਡ ਅਤੇ ਨੰਬਰਦਾਰੀ ਦਾ ਅਡੈਂਟੀ ਕਾਰਡ ਸਮੇਤ ਦੋ ਨੂੰ ਪੁਲਿਸ ਨੇ ਕੀਤਾ ਕਾਬੂ

ਹੁਸ਼ਿਆਰਪੁਰ (PPT NEWS) 

18 ਦਸੰਬਰ : ਸਰਤਾਜ ਸਿੰਘ ਚਾਹਲ ਆਈ.ਪੀ.ਐਸ ਐਸ.ਐਸ.ਪੀ ਜਿਲਾ ਹੁਸਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਪਰ ਪਲਵਿੰਦਰ ਸਿੰਘ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ ਦੀ ਅਗਵਾਈ ਹੇਠ ਦੇਸ ਰਾਜ ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਦੀ ਟੀਮ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋਂ ਏ.ਐਸ.ਆਈ. ਦਿਪੰਕਰ ਸਿੰਘ ਨੰਬਰ 1207/ਹੁਸ਼ਿ: ਨੂੰ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਵਿਸ਼ਾਲ ਪੁੱਤਰ ਸੰਤ ਰਾਮ ਵਾਸੀ ਮ.ਨੰ: 75-ਬੀ ਗਲੀ ਨੰਬਰ 1 ਹੂਸੈਨਪੁਰਾ ਥਾਣਾ ਰਾਮਬਾਗ ਜਿਲ੍ਹਾਂ ਅੰਮ੍ਰਿਤਸਰ ਵੱਖ-ਵੱਖ ਅਦਾਲਤਾਂ ਵਿੱਚ ਜਾਅਲੀ ਜਮਾਨਤਾ ਦੇਣ ਦਾ ਆਦਿ ਹੈ। ਜੋ ਅੱਜ ਵੀ ਜਿਲ੍ਹਾ ਕਚਿਹਰੀ ਹੁਸ਼ਿਆਰਪੁਰ ਵਿੱਚ ਆਪਣੀਆ ਜਾਅਲੀ ਮੋਹਰਾਂ ਸਮੇਤ ਜਾਅਲੀ ਜਮਾਨਤ ਦੇਣ ਲਈ ਆਇਆ ਹੋਇਆ ਹੈ। ਜਿਸ ਪਰ ਏ.ਐਸ.ਆਈ. ਦਿਪੰਕਰ ਸਿੰਘ ਨੰਬਰ 1207/ਹੁਸ਼ਿ: ਨੇ ਸਮੇਤ ਸਾਥੀ ਕਰਮਚਾਰੀਆਂ ਦੇ ਜਿਲ੍ਹਾ ਕਚਿਹਰੀ ਹੁਸ਼ਿਆਰਪੁਰ ਤੋਂ ਵਿਸ਼ਾਲ ਪੁੱਤਰ ਸੰਤ ਰਾਮ ਵਾਸੀ ਮਨੰ: 75-ਬੀ ਗਲੀ ਨੰਬਰ 1 ਹੂਸੈਨਪੁਰਾ ਥਾਣਾ ਰਾਮਬਾਗ ਜਿਲ੍ਹਾ ਅਮ੍ਰਿਤਸਰ ਕਾਬੂ ਕਰਕੇ ਉਸ ਪਾਸੋਂ ਇੱਕ ਜਾਅਲੀ ਮੋਹਰ ਅਤੇ ਹੋਰ ਦਸਤਾਵੇਜ ਬ੍ਰਾਮਦ ਕੀਤੇ। ਵਿਸ਼ਾਲ ਉਕਤ ਪਹਿਲਾ ਹੀ ਮੁੱਕਦਮਾ ਨੰਬਰ 52 ਮਿਤੀ 30-03-2022 ਅ/ਧ 419,420,465, 467,471,120-ਬੀ ਭ:ਦ: ਥਾਣਾ ਸਿਟੀ, ਹੁਸ਼ਿਆਰਪੁਰ ਵਿੱਚ ਲੋੜੀਦਾ ਸੀ। ਜਿਸਦੀ ਉਕਤ ਮੁੱਕਦਮਾ ਵਿੱਚ ਗ੍ਰਿਫਤਾਰੀ ਪਾਈ ਗਈ ਸੀ। ਦੌਰਾਨੇ ਤਫਤੀਸ਼ ਮੁੱਕਦਮਾ ਹਜ਼ਾਂ ਵਿੱਚ ਦੋਸ਼ੀ ਸੁਖਪਾਲ ਸਿੰਘ ਪੁੱਤਰ ਲੇਟ ਬਿਸ਼ਨ ਸਿੰਘ ਵਾਸੀ ਪਿੰਡ ਤੁੰਗਾਂ ਦੀ ਪੱਤੀ ਵਾਰਡ ਨੰਬਰ 71 ਪਿੰਡ ਫਤਾਹਪੁਰ ਥਾਣਾ ਅਸਲਾਮਾਬਾਦ ਜਿਲ੍ਹਾ ਅੰਮ੍ਰਿਤਸਰ ਅਤੇ ਦੋਸ਼ੀ ਨੀਰਜ ਕੁਮਾਰ ਪੁੱਤਰ ਯੋਗਰਾਜ ਵਾਸੀ ਮੁਹੱਲਾ ਚੋਧਰੀ ਇੰਨਕਲੇਵ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਹਨਾਂ ਨੂੰ ਕਿ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ।