ਦਸੂਹਾ (ਚੌਧਰੀ)
28 ਦਸੰਬਰ :ਕਲਯੁਗੀ ਮਾਂ ਨੇ ਆਪਣੇ 8 ਸਾਲਾ ਬੇਟੇ ਨੂੰ ਨਹਿਰ ਚ ਧੱਕਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਸੂਹਾ ਪੁਲਿਸ ਵਲੋਂ ਮਾਂ ਤੇ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਦਸੂਹਾ ਪੁਲਿਸ ਨੂੰ ਜਾਣਕਾਰੀ ਦਿੰਦੀਆਂ ਰਾਜ ਕੁਮਾਰ ਪੁੱਤਰ ਚਰੰਜੀ ਲਾਲ ਵਾਸੀ ਵਧਈਆਂ ਥਾਣਾ ਦਸੂਹਾ ਜਿਲਾ ਹੁਸਿਆਰਪੁਰ ( ਉਮਰ ਕਰੀਬ 30 ਸਾਲ ਸਾਲ ) ਨੇ ਦੱਸਿਆ ਕਿ ਔਉਹ ਦੋ ਭਰਾ ਅਤੇ ਇੱਕ ਭੈਣ ਹੈ। ਜੋ ਕਿ ਸਾਰੇ ਸ਼ਾਦੀ ਸ਼ੁਦਾ ਹਨ ਅਤੇ ਵੱਡਾ ਭਰਾ ਰਵੀ ਕੁਮਾਰ ਦੀ ਸ਼ਾਦੀ ਰੀਨਾ ਕੁਮਾਰੀ ਪੁੱਤਰੀ ਕਰਮ ਚੰਦ ਵਾਸੀ ਚੱਕ ਭਈਆ ਥਾਣਾ ਮੁਕੇਰੀਆ ਨਾਲ ਸਾਲ 2012 ਵਿੱਚ ਹੋਈ ਸੀ। ਜਿਸਦੇ ਦੋ ਬੱਚੇ ਜਿਹਨਾਂ ਵਿੱਚ ਇੱਕ ਲੜਕਾ ਜਿਸਦਾ ਨਾਮ ਅਭੀ ਉਮਰ 08 ਸਾਲ ਅਤੇ ਲੜਕੀ ਦੀ ਉਮਰ 10 ਸਾਲ ਹੈ। ਉਸਦਾ ਭਰਾ ਮਈ 2022 ਵਿੱਚ ਵਿਦੇਸ਼ ਮਾਲਦੀਪ ਗਿਆ ਹੋਇਆ ਹੈ। ਉਸਦੀ ਭਰਜਾਈ ਰੀਨਾ ਕੁਮਾਰੀ ਅਕਸਰ ਹੀ ਉਸਦੇ ਭਰਾ ਨਾਲ ਫੋਨ ਤੇ ਲੜਾਈ ਝਗੜਾ ਕਰਦੀ ਰਹਿੰਦੀ ਸੀ ਅਤੇ ਪਾਸੋਂ ਮੂਹੋ ਮੰਗੇ ਪੈਸੇ ਮੰਗਵਾਉਂਦੀ ਸੀ ਅਤੇ ਡਰਾਵਾ ਦਿੰਦੀ ਸੀ ਕਿ ਉਹ ਬੱਚਿਆ ਨੂੰ ਨਹਿਰ ਵਿੱਚ ਸੁੱਟ ਕੇ ਮਾਰ ਦੇਵੇਗੀ। ਬੀਤੀ ਰਾਤ ਮਿਤੀ 26-12-22 ਨੂੰ ਉਸਦੀ ਭਰਜਾਈ ਰੀਨਾ ਕੁਮਾਰੀ ਉਸਦੇ ਭਰਾ ਰਵੀ ਕੁਮਾਰ ਨਾਲ ਫੋਨ ਪਰ ਲੜਾਈ ਕਰ ਰਹੀ ਸੀ। ਜੋ ਅੱਜ ਮਿਤੀ 27-12-22 ਨੂੰ ਉਸਨੂੰ ਵਕਤ ਕਰੀ 10.00 ਵਜੇ ਸਵੇਰੇ ਪਤਾ ਲੱਗਾ ਕਿ ਉਸਦੀ ਭਰਜਾਈ ਰੀਨਾ ਕੁਮਾਰੀ ਉਸਦੇ ਭਤੀਜੇ ਅਭੀ ਨੂੰ ਨਾਲ ਲੈ ਕੇ ਉੱਚੀ ਬੱਸੀ ਨਹਿਰ ਪਰ ਚੱਲੀ ਗਈ ਹੈ। ਜਿਸਤੇ ਉਸਨੇ ਇਸ ਸਬੰਧੀ ਆਪਣੇ ਪਿਤਾ ਚਰੰਜੀ ਲਾਲ ਨੂੰ ਦੱਸਿਆ ਅਤੇ ਉਸਦਾ ਪਿਤਾ ਮੋਟਰਸਾਈਕਲ ਪਰ ਸਵਾਰ ਹੋ ਕੇ ਭਰਜਾਈ ਰੀਨਾ ਕੁਮਾਰੀ ਅਤੇ ਭਤੀਜੇ ਅਭੀ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਦ ਉਹ ਉੱਚੀ ਬਸੀ ਪੁਲ ਤੇ ਪੁੱਜੇ ਤਾਂ ਰਾਹਗੀਰਾ ਤੋਂ ਪਤਾ ਲੱਗਾ ਕਿ ਇੱਕ ਅੋਰਤ ਅਤੇ ਇੱਕ ਬੱਚਾ ਉੱਚੀ ਬਸੀ ਨਹਿਰ ਦੇ ਕਿਨਾਰੇ ਕੱਚੇ ਰਸਤੇ ਤੇ ਲਮੀਣਾਂ ਸਾਈਡ ਨਹਿਰ ਦੇ ਕਿਨਾਰੇ ਬੈਠੇ ਹਨ। ਵਕਤ ਕਰੀਬ 12.00 ਵਜੇ ਦਾ ਹੋਵੇਗਾ ਕਿਤਾ ਉਸਦੀ ਭਰਜਾਈ ਅਤੇ ਭਤੀਜਾ ਨਹਿਰ ਕਿਨਾਰੇ ਖੜੇ ਦਿਖਾਈ ਦਿੱਤੇ। ਤੇ ਉਸਨੇ ਆਪਣੀ ਭਰਜਾਈ ਨੂੰ ਅਵਾਜ ਮਾਰੀ ਤੇ ਰੁਕਣ ਨੂੰ ਕਿਹਾ ਜਿਥੇ ਉਸਦੇ ਦੇਖਦੇ ਦੇਖਦੇ ਉਸਦੇ ਭਤੀਜੇ ਅਭੀ ਨੂੰ ਨਹਿਰ ਵਿੱਚ ਸੁੱਟ ਦਿੱਤਾ ਅਤੇ ਉਹ ਨਹਿਰ ਵਿੱਚ ਰੁੜ੍ਹ ਗਿਆ।ਜੋ ਉਸਦੀ ਭਰਜਾਈ ਨੇ ਉਸਦੇ ਭਤੀਜੇ ਨੂੰ ਮਾਰ ਦੇਣ ਦੀ ਨੀਅਤ ਨਾਲ ਨਹਿਰ ਵਿੱਚ ਸੁੱਟੇ ਕੇ ਮਾਰ ਦਿੱਤਾ ਹੈ। ਜਿਸਤੇ ਮੁੱਕਦਮਾ ਦਰਜ ਕੀਤਾ ਗਿਆ।








