ਪਿੰਡ ਪੰਡੋਰੀ ਅਟਵਾਲ ਵਿਖੇ ਜਸਵੀਰ ਸਿੰਘ ਰਾਜਾ ਦੇ ਸਮਰਥਨ ‘ਚ ਹੋਇਆ ਭਾਰੀ ਇਕੱਠ
ਗੜ੍ਹਦੀਵਾਲਾ 2 ਦਸੰਬਰ (ਚੌਧਰੀ/ਯੋਗੇਸ਼ ਗੁਪਤਾ) : ਆਜ਼ਾਦੀ ਦੇ 70 ਸਾਲ ਤੋਂ ਵੀ ਵੱਧ ਸਮੇਂ ਦੌਰਾਨ ਕਿਸੇ ਵੀ ਸਰਕਾਰ ਨੇ ਕੰਢੀ ਏਰੀਏ ਦੇ ਲੋਕਾਂ ਦੀ ਕਦੇ ਬਾਤ ਨਹੀਂ ਪੁੱਛੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਸਬੀਰ ਸਿੰਘ ਰਾਜਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਉੜਮੁੜ ਟਾਂਡਾ ਨੇ ਪਿੰਡ ਪੰਡਰੀ ਅਟਵਾਲ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕੰਢੀ ਵਾਸੀ ਅੱਜ ਵੀ ਰੋਜ਼ਗਾਰ, ਇੰਡਸਟਰੀ, ਜੰਗਲੀ ਜਾਨਵਰਾਂ ਤੋਂ ਫਸਲਾਂ ਦਾ ਬਚਾਅ, ਸਿੱਖਿਆ, ਸੜਕਾਂ, ਪਾਣੀ ਤੇ ਸਿਹਤ ਸੇਵਾਵਾਂ ਆਦਿ ਵਰਗੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ।ਉਨ੍ਹਾਂ ਕਿਹਾ ਕਿ ਜੇਕਰ ਡਿਸਪੈਂਸਰੀ ਹਨ ਤਾਂ ਉੱਥੇ ਵੀ ਡਾਕਟਰਾਂ ਦੀ ਘਾਟ, ਸਕੂਲਾਂ ਵਿਚ ਅਧਿਆਪਕਾਂ ਦੀ ਘਾਟ ਹਮੇਸ਼ਾ ਰਹਿੰਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮਾਝਾ ਤੇ ਮਾਲਵੇ ਦੇ ਹਲਕਿਆਂ ‘ਚ ਜੇਕਰ ਕੁਦਰਤੀ ਮਾਰ ਨਾਲ ਫਸਲ ਖਰਾਬ ਹੋਈ ਹੋਵੇ ਤਾਂ ਉਸਦਾ ਮੁਆਵਜ਼ਾ ਮਿਲਦਾ ਹੈ, ਪਰ ਕੰਢੀ ਵਿਚ ਕਿਸੇ ਵੀ ਜ਼ਿਮੀਂਦਾਰ ਨੂੰ ਅੱਜ ਤੱਕਮੁਆਵਜ਼ਾ ਨਹੀਂ ਮਿਲਿਆ। ਨੌਜਵਾਨ ਬਰੋਜ਼ਗਾਰੀ ਦੀ ਮਾਰ ਝੱਲ ਰਹੇ ਹਨ। ਰਾਜਾ ਨੇ ਕਿਹਾ ਕਿ ਕੰਢੀ ਏਰੀਏ ਨਾਲ ਜੁੜੇ ਸਰਕਾਰਾਂ ਦੇ ਪ੍ਰਤੀਨਿਧ ਵੀ ਕਦੇ ਇਥੋਂ ਦੇ ਲੋਕਾਂ ਦੀ ਤਰਸਯੋਗ ਹਾਲਤ ਬਾਰੇ ਵਿਧਾਨ ਸਭਾ ‘ਚ ਜਾ ਕੇ ਨਹੀਂ ਬੋਲੇ। ਉਨ੍ਹਾਂ ਕਿਹਾ ਕਿ ਇਸਦੇ ਉਲਟਅਰਵਿੰਦਰ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵੱਲੋਂ ਲੋਕਾਂ ਨੂੰ ਜੋ ਸਹੂਲਤਾਂ ਦਿੱਤੀਆਂ ਗਈਆਂ ਹਨ, ਉਹ ਕਿਸੇ ਤੋਂ ਲੁਕੀਆਂ ਨਹੀਂ। ਉਨ੍ਹਾਂ ਵੱਲੋਂ ਪੰਜਾਬ ਨੂੰ ਵੀ ਦਿੱਲੀ ਦੀ ਤਰ੍ਹਾਂ ਵਿਕਾਸ ਪੱਖੋਂ ਨੰਬਰ ਇਕ ਸੂਬਾ ਬਣਾਏ ਜਾਣ ਦੀ ਗਾਰੰਟੀ ਦਿੱਤੀ ਜਾ ਰਹੀ ਹੈ ਅਤੇ ਔਰਤਾਂ ਲਈ ਦਿੱਤੀ ਤੀਸਰੀ ਗਾਰੰਟੀ ਇਕ ਸ਼ਾਲਾਘਾਯੋਗ ਉਪਰਾਲਾ ਹੈ।ਰਾਜਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਦਲ ਚਾਹੁੰਦੇ ਹਨ ਤੇ ਹੁਣ ਰਵਾਇਤੀ ਪਾਰਟੀਆਂ ਨੂੰ ਹੁਣ ਮੁੰਹ ਨਹੀਂ ਲਾਉਣਗੇ।
ਇਸ ਮੌਕੇ ਬਲਜਿੰਦਰ ਸਿੰਘ ਚੋਹਕਾ, ਬਲਾਕ ਪ੍ਰਧਾਨ ਮਨਜੀਤ ਸਿੰਘ, ਰਜਿੰਦਰਸਿੰਘ, ਕੇਸ਼ਵ ਸਿੰਘ ਸੈਣੀ, ਰਛਪਾਲ ਸਿੰਘ, ਕੁਲਦੀਪ ਮਿੰਟੂ, ਬਿੱਲੂ ਪੰਡਤ, ਪੰਮਾ ਪੰਡੋਰੀ, ਗੁਰਨਾਮ ਸਿੰਘ,ਕੁਲਦੀਪ ਸਿੰਘ,ਪ੍ਰਮਿੰਦਰ ਪ੍ਰਧਾਨ, ਕਾਮਰੇਡ ਕੁਲਦੀਪ, ਮੇਜਰ ਸਿੰਘ, ਤਰਸੇਮ ਸਿੰਘ, ਸਤੀਸ਼ ਕੁਮਾਰ, ਗੁਰਮੇਲ ਸਿੰਘ, ਸੁਖਰਾਜ ਸਿੰਘ,ਬਾਬਲਾ, ਹੈਪੀ, ਮੰਗਤਾ ਅਤੇ ਹਰਪ੍ਰੀਤ ਆਦਿ ਭਾਰੀ ਗਿਣਤੀ ਵਿਚ ਹਾਜਰ ਸਨ।