ਬਟਾਲਾ 16 ਦਸੰਬਰ(ਬਿਊਰੋ) : ਸੰਘਰਸ਼ ਕਮੇਟੀ ਬਟਾਲਾ ਵੱਲੋਂ ਚਲਾਈ ਗਈ ਹੜਤਾਲ 40 ਵੇ ਦਿਨ ਵਿੱਚ ਜਾਰੀ ਰਹੀ । ਅਜਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸ਼ਿਵ ਸੈਨਾ ਬਾਲ ਠਾਕਰੇ, ਉਪ ਪ੍ਰਧਾਨ ਪੰਜਾਬ ਰਮੇਸ ਨਈਅਰ ਅਤੇ ਲੋਕ ਇਨਸਾਫ ਪਾਰਟੀ ਹਲਕਾ ਬਟਾਲਾ ਦੇ ਇੰਨਚਾਰਜ ਵਿਜੇ ਤ੍ਰੇਹਨ ਵੱਲੋ ਕਮੇਟੀ ਘਰ ਸਾਹਣੇ ਚਲ ਰਹੀ ਭੁੱਖ ਹੜਤਾਲ ਤਿੱਖਾ ਸੰਘਰਸ਼ ਕਰਦਿਆਂ ਕਿਹਾ ਕਿ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਲਈ ਸਾਨੂੰ ਜਾਨ ਦੀ ਬਾਜੀ ਵੀ ਲਾਉਣੀ ਪਈ ਤਾਂ ਅਸੀਂ ਪਿਛੇ ਨਹੀਂ ਹਟਾਂਗੇ । ਕਿਸਾਨ ਯੂਨੀਅਨ ਦੇ ਸਹਿਯੋਗੀ ਲਖਵਿੰਦਰ ਸਿੰਘ ਲੱਖਾ ਨੇ ਧਰਨੇ ਵਿੱਚ ਪਹੁੰਚ ਕੇ ਕਿਹਾ ਪਿੰਡਾ ਦੇ ਲੋਕ ਇਸ ਧਰਨੇ ਦੀ ਸ਼ਲਾਘਾ ਕਰ ਰਹੇ ਹਨ ਅਤੇ ਇਲਾਕੇ ਦਾ ਹਰ ਵਸਨੀਕ ਜਿਲਾ ਬਨਣ ਦੇ ਹੱਕ ਵਿੱਚ ਹੈ । ਜੇਕਰ ਚੰਨੀ ਸਰਕਾਰ ਨੇ ਜ਼ਿਲ੍ਹਾ ਨਹੀਂ ਅਨਾਊਸ ਕੀਤਾ ਤਾਂ ਅਸੀਂ ਆਤਮਦਾਹ ਤੱਕ ਵੀ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਅਤੇ ਚੰਨੀ ਸਰਕਾਰ ਦੀਆਂ ਨਾਸਾਂ ਬੰਦ ਕਰ ਕੇ ਹੀ ਦੰਮ ਲਵਾਂਗੇ । ਵਪਾਰ ਮੰਡਲ ਦੇ ਚੇਅਰਮੈਨ ਮਦਨ ਲਾਲ ਨੇ ਕਿਹਾ ਕਿ ਚੰਨੀ ਸਰਕਾਰ ਦਾ ਪੰਜਾਬ ਵਿੱਚ ਹਰ ਪਾਸੇ ਧਰਨੇ , ਪ੍ਰਦਰਸ਼ਨ ਅਤੇ ਡੱਟਕੇ ਵਿਰੋਧ ਹੋ ਰਿਹਾ ਹੈ । ਅਗਰ ਇਸੇ ਤਰ੍ਹਾਂ ਬਟਾਲੇ ਨੂੰ ਜਿਲ੍ਹਾ ਨਾ ਬਣਾਇਆ ਗਿਆ ਤਾ ਆਉਣ ਵਾਲੀਆਂ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਦਾ ਭਾਰੀ ਨੁਕਸਾਨ ਹੋਵੇਗਾ। ਇਸ ਮੋਕੇ ਤੇ ਪ੍ਰਧਾਨ ਕਲਸੀ, ਨਈਅਰ ਅਤੇ ਤ੍ਰੇਹਨ ਨੇ ਸਾਂਝੇ ਬਿਆਨ ਦਿੰਦਿਆ ਕਿਹਾ ਕਿ ਬਟਾਲਾ ਨੂੰ ਜਲਦ ਤੋਂ ਜਲਦ ਪੂਰਨ ਜਿਲ੍ਹਾ ਬਣਾ ਕੇ ਬਟਾਲਾ ਸ਼ਹਿਰ ਵਾਸੀ ਅਤੇ ਸਾਡੇ ਲੱਗਦੇ ਪਿੰਡਾ ਦੇ ਲੋਕਾਂ ਦਾ ਮਨ ਜਿੱਤ ਕੇ ਹੋ ਰਹੇ ਵਿਰੋਧ ਅਤੇ ਧਰਨਿਆ ਤੋਂ ਮੁਕਤੀ ਕਰਾ ਕੇ ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਸ਼ਵੀ ਨੂੰ ਖੁਰਾਬ ਹੋਣ ਤੋਂ ਬਚਾਇਆ ਜਾਏ। ਇਸ ਮੌਕੇ ਪ੍ਰਧਾਨ ਹੰਸਾ ਸਿੰਘ ਫੌਜੀ, ਭਗਵੰਤ ਸਿੰਘ, ਸੁਖਦੇਵ ਸਿੰਘ ਪ੍ਰਧਾਨ, ਰਾਜੀਵ ਮਿੰਟੂ, ਬਹੁਜਨ ਸਮਾਜ ਆਗੂ ਬਲਕਾਰ ਸਿੰਘ ਨਾਹਰ, ਰਮੇਸ ਅਗਰਵਾਲ ਵਿਸ਼ਵ ਹਿੰਦੂ ਪ੍ਰੀਸ਼ਦ ਜਿਲ੍ਹਾ ਚੇਅਰਮੈਨ ਆਦਿ ਹਾਜ਼ਰ ਸਨ।

*ਸੰਘਰਸ਼ ਕਮੇਟੀ ਵੱਲੋਂ ਬਟਾਲਾ ਨੂੰ ਜਿਲ੍ਹਾ ਬਣਾਉਣ ਲਈ ਧਰਨਾ 40 ਵੇ ਦਿਨ ਲਗਾਤਾਰ ਜਾਰੀ*
- Post published:December 16, 2021
You Might Also Like

ਹੈਲਥ ਇੰਸਪੈਕਟਰਾਂ ਅਤੇ ਸਿਹਤ ਕਾਮਿਆਂ ਦੀ ਮਹੀਨਾਵਾਰ ਮੀਟਿੰਗ ਡਾ ਬਿੰਦੂ ਗੁਪਤਾ ਦੀ ਅਗਵਾਈ ਹੇਠ ਸੀ ਐਚ ਸੀ ਘਰੋਟਾ ਵਿਖੇ ਸੰਪੰਨ

ਆਪ’ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਰਮਨ ਬਹਿਲ ਦੇ ਲਈ ਮੈਦਾਨ ‘ਚ ਆਉਣਗੇ : ਕਸ਼ਮੀਰ ਸਿੰਘ

ਹੈਰੋਇਨ ਅਤੇ ਚੋਰੀ ਸ਼ੂਦਾ ਮੋਟਰ-ਸਾਈਕਲ ਸਮੇਤ ਤਿੰਨ ਕਾਬੂ

जिला कानूनी सेवाएं अथॉरिटी द्वारा बाल दिवस पर निकाली /-
