ਗੜ੍ਹਦੀਵਾਲਾ 20 DEC (YOGESH GUPTA) : ਪੰਜਾਬ ਸਰਕਾਰ ਵਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਖਰਚ ਕਰਕੇ ਸੂਬੇ ਦੀ ਨੁਹਾਰ ਬਦਲਣ ਵਿਚ ਕੋਈ ਕਸਰ ਨਹੀਂ ਛੱਡੀ ਜਿਸ ਨਾਲ ਸੂਬਾ ਖੁਸ਼ਹਾਲੀ ਅਤੇ ਤਰੱਕੀ ਦੀਆਂ ਬੁਲੰਦੀਆਂ ਵੱਲ ਵੱਧ ਰਿਹਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ ਵੱਲੋਂ ਦਾਣਾ ਮੰਡੀ ਗੜ੍ਹਦੀਵਾਲਾਤੋਂ ਰਘਵਾਲ ਰੋਡ ਮੱਲੇਵਾਲ ਤੱਕ (47.32 ਲੱਖ) ਦੀ ਲਾਗਤ ਨਾਲ ਨਵੀਂ ਬਣਾਈ ਸੰਪਰਕ ਸੜਕ ਦਾ ਉਦਘਾਟਨ ਕਰਨ ਦੌਰਾਨ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ । ਇਸ ਮੌਕੇ ਉਨ੍ਹਾਂ ਕਿਹਾ ਕਿ ਗੜਦੀਵਾਲਾ ਰਘਵਾਲ ਰੋਡ ਮੱਲੇਵਾਲ ਤੋਂ ਦਾਣਾ ਮੰਡੀ ਗੜ੍ਹਦੀਵਾਲਾ ਸੰਪਰਕ ਸੜਕ ਨਾਲ ਜਿੱਥੇ ਇਲਾਕੇ ਦੇ ਲੋਕਾਂ ਨੂੰ ਸਹੂਲਤ ਮਿਲੇਗੀ , ਉਥੋਂ ਦੇ ਸਥਾਨਕ ਲੋਕਾਂ ਨੂੰ ਵੀ ਇਸ ਦਾ ਲਾਭ ਮਿਲੇਗਾ ਅਤੇ ਇਸ ਸੜਕ ਦੇ ਬਣਨ ਨਾਲ ਲੋਕਾਂ ਨੂੰ ਆਵਾਜਾਈ ਸਬੰਧੀ ਰਾਹਤ ਮਿਲੇਗੀ । ਇਸ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗਰਾਂਟਾ ਦੇ ਗੁੱਛ ਮੁਹਈਆ ਕਰਵਾਕੇ ਨੁਹਾਰ ਬਦਲਣ ਵਿੱਚ ਪਹਿਲਕਦਮੀ ਕੀਤੀ ਹੈ। ਜਿਸ ਕਰਕੇ ਸੂਬੇ ਦਾ ਹਰ ਵਰਗ ਕਾਂਗਰਸ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੈ। ਉਹਨਾ ਕਿਹਾ ਕਿ ਪੰਜਾਬ ਸਰਕਾਰ ਇਲਾਕੇ ਦੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਹਮੇਸ਼ਾ ਵਚਨਬੱਧ ਹੈ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਹਮੇਸ਼ਾ ਹਰ ਵਰਗ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਪਹਿਲਕਦਮੀ ਕੀਤੀ ਗਈ ਹੈ । ਇਸ ਮੌਕੇ ਪ੍ਰਧਾਨ ਨਗਰ ਕੌਂਸਿਲ ਜਸਵਿੰਦਰ ਸਿੰਘ ਜੱਸਾ, ਸ਼ਹਿਰੀ ਪ੍ਰਧਾਨ ਅਤੇ ਐਮਸੀ ਕਾਂਗਰਸ ਸੁਦੇਸ਼ ਕੁਮਰ ਟੋਨੀ,ਐਮਸੀ ਸਰੋਜ ਕੁਮਾਰੀ, ਨਗਰ ਕੋਂਸਲ ਵਾਇਸ ਪ੍ਰਧਾਨ ਸੰਦੀਪ ਜੈਨ ਐਮਸੀ,ਯੂਥ ਬਲਾਕ ਪ੍ਰਧਾਨ ਅਚਿੰਨ ਸ਼ਰਮਾ,ਪ੍ਰਿੰਸੀਪਲ ਕਰਨੈਲ ਸਿੰਘ ਕਲਸੀ, ਐਮਸੀ ਅਨੁਰਾਧਾ ਸ਼ਰਮਾ,ਸੁਨੀਤਾ ਕੁਮਾਰੀ,ਜਸਕੀਰਤ ਕੌਰ (ਬ੍ਰਹਮ ਆਸ਼ਰਮ, ਤੀਰਥ ਸਿੰਘ ਦਾਤਾ,ਸੁਬਾਸ਼ ਕੁਮਰ ਬਾਸ਼ੀ,ਪਵਨ ਸਲਾਰਿਆ,ਰਾਮ ਸਿੰਘ ਕਲਸੀ, ਰੋਹਿਤ ਕੁਮਾਰ ਆਦਿ ਭਾਰੀ ਗਿਣਤੀ ਚ ਕਾਂਗਰਸੀ ਆਗੂ ਹਾਜਰ ਸਨ ।

ਸੰਗਤ ਸਿੰਘ ਗਿਲਜੀਆਂ ਵਲੋਂ ਗੜਦੀਵਾਲਾ ਦਾਣਾ ਮੰਡੀ ਤੋਂ ਰਘਵਾਲ ਰੋਡ ਮੱਲੇਵਾਲ ਤਕ ( 47.32 ਲੱਖ) ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ
- Post published:December 20, 2021
You Might Also Like

ਹਲਕੇ ਵਲੋਂ ਦਿੱਤੇ ਮਾਣ ਸਤਿਕਾਰ ਲਈ ਮੈਂ ਸਦਾ ਹੀ ਰਿਣੀ ਰਹਾਂਗੀ : ਵਿਧਾਇਕਾ ਕਟਾਰੀਆ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੈਨਸ਼ਨ ਵੰਡ ਸਮਾਰੋਹ ਆਯੋਜਿਤ

BJP ਵਰਕਰਾਂ ਦਾ ਵੱਡਾ ਕਾਫਲਾ ਦਸੂਹਾ ਤੋਂ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਰਵਾਨਾ ਹੋਇਆ

ਰੰਧਾਵਾ ਸ਼ੂਗਰ ਮਿੱਲ ਦੇ ਗੇਟ ਸਾਹਮਣੇ ਮੋਟਰ ਸਾਈਕਲ ਅਤੇ ਬੁਲੈਰੋ ਦੀ ਭਿਆਨਕ ਟੱਕਰ,ਇੱਕ ਦੀ ਮੌਤ, ਇੱਕ ਗੰਭੀਰ ਜਖਮੀ
