ਗੁਰਦਾਸਪੁਰ 19 ਨਵੰਬਰ ( ਅਸ਼ਵਨੀ ) :- ਸਿਵਲ ਲਾਈਨ ਰੋਡ ਉੱਪਰ ਐਸ ਬੀ ਆਈ ਦੀ ਏਟੀਐਮ ਦੇ ਸਾਹਮਣੇ ਸੜਕ ਕੰਢੇ ਪਿੱਛਲੇ ਕਾਫੀ ਸਮੇਂ ਤੋ ਪਿਆਂ ਮਲਬਾ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਲਾਕਾ ਵਾਸੀਆ ਨੇ ਦਸਿਆਂ ਕਿ ਕਰੀਬ 4-5 ਮਹੀਨੇ ਪਹਿਲਾ ਨਗਰ ਕੌਂਸਲ ਦੇ ਠੇਕੇਦਾਰ ਵੱਲੋਂ ਗੱਲੀ ਵਿੱਚ ਟਾਇਲਾ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਤੇ ਠੇਕੇਦਾਰ ਨੇ ਕੰਮ ਮੁਕੰਮਲ ਕੀਤੇ ਬਿਨਾ ਹੀ ਬੰਦ ਕਰ ਦਿੱਤਾ ਸੀ ਜਿਸ ਕਾਰਨ ਇਸ ਗੱਲੀ ਵਿੱਚ ਰਹਿਣ ਵਾਲੇ ਲੋਕਾਂ ਨੂੰ ਮੁਸ਼ਿਕਲ ਪੇਸ਼ ਆਉਣ ਕਾਰਨ ਲੋਕਾਂ ਨੇ ਇਲਾਕੇ ਦੇ ਕੋਸਲਰ ਅਤੇ ਨਗਰ ਕੋਸ਼ਲ ਦੇ ਅਧਿਕਾਰੀਆਂ ਨੂੰ ਬੇਨਤੀ ਕਰਕੇ ਕੰਮ ਦੋਬਾਰਾ ਸ਼ੁਰੂ ਕਰਵਾਇਆਂ ਸੀ । ਠੇਕੇਦਾਰ ਵੱਲੋਂ ਕੰਮ ਸਮਾਪਤ ਕਰਕੇ ਮਲਬਾ ਅਤੇ ਬੱਜਰੀ ਆਦਿ ਸੜਕ ਦੇ ਕਿਨਾਰੇ ਢੇਰ ਲੱਗਾ ਦਿੱਤਾ ਗਿਆ । ਇਲਾਕੇ ਦੇ ਵਸਨੀਕਾਂ ਵੱਲੋਂ ਮਲਬਾ ਚੁੱਕਣ ਦੀ ਬਾਰ-ਬਾਰ ਕੋਸਲਰ ਅਤੇ ਕੋਸਲ ਦੇ ਆਧਿਕਾਰੀਆ ਪਾਸੋ ਮੰਗ ਕੀਤੀ ਜਾ ਰਹੀ ਹੈ । ਇਸ ਸੰਬੰਧ ਵਿੱਚ ਇਸ ਵਾਰਡ ਦੇ ਕੌਂਸਲਰ ਪਰਸ਼ੋਤਮ ਲਾਲ ਸ਼ਰਮਾ ਨਾਲ ਗੱਲ ਕੀਤੀ ਤਾਂ ਉਹਨਾਂ ਦਸਿਆਂ ਕਿ ਉਹਨਾਂ ਵੀ ਕਈ ਵਾਰ ਮਲਬਾ ਚੁਕਵਾਉਣ ਲਈ ਨਗਰ ਕੋਸਲ ਦੇ ਜੇ ਈ ਅਤੇ ਐਮ ਈ ਨੂੰ ਬੇਨਤੀ ਕੀਤੀ ਹੈ ਇਸ ਪੱਤਰਕਾਰ ਵੱਲੋਂ ਨਗਰ ਕੋਸ਼ਲ ਦੇ ਮਿਉਸਪਲ ਇੰਜੀਨੀਅਰ ਰਜੇਸ਼ ਸਾਹਣੀ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਲਬਾ ਚੁੱਕਵਾਉਣ ਲਈ ਨਗਰ ਕੋਸ਼ਲ ਦੇ ਜੇ ਈ ਨੂੰ ਕਹਿ ਦਿੱਤਾ ਹੈ ।ਇਹ ਤੇ ਹੁਣ ਆਉਣ ਵਾਲਾ ਸਮਾ ਹੀ ਦੱਸੇਗਾ ਕਿ ਹਾਦਸਿਆਂ ਨੂੰ ਸੱਦਾ ਦੇ ਰਿਹਾ ਇਹ ਮਲਬਾ ਕਿਸੇ ਹਾਦਸੇ ਤੋ ਬਾਅਦ ਚੁੱਕਿਆਂ ਜਾਂਦਾ ਹੈ ਜਾਂ ਪਹਿਲਾ ।

ਸੜਕ ਕੰਢੇ ਪਿਆ ਮਲਬਾ ਦੇ ਰਿਹਾ ਹਾਦਸਿਆਂ ਨੂੰ ਸੱਦਾ
- Post published:November 19, 2021
You Might Also Like

ਕੈਨੇਡਾ ਦੇ ਹਿੰਦੂ ਮੰਦਰ ਵਿੱਚ ਸ਼ਰਧਾਲੂਆਂ ‘ਤੇ ਹੋਏ ਹਮਲੇ ਦੇ ਵਿਰੋਧ ‘ਚ ਹਿੰਦੂ ਸੁਰੱਖਿਆ ਸਮਿਤੀ ਨੇ ਖਾਲਿਸਤਾਨ ਦਾ ਪੁਤਲਾ ਫੂਕਿਆ

प्रदेश महामंत्री तरुण चुग ने जिला उपाध्यक्ष भारत भूषण लूथरा के साथ की बटाला चुनावी सरगर्मियों पर चर्चा

*ਵਿਜੀਲੈਂਸ ਬਿਊਰੋ ਨੇ ਸਿਪਾਹੀ ਨੂੰ 2000 ਰੁਪਏ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀਂ ਕਾਬੂ*

बडी खबर.. पुलिस ने अंधे कत्ल की गुत्थी सुलझाई,आरोपी गिरफ्तार
