Prime Punjab Times

Latest news
ਇਤਿਹਾਸ ਵਿਭਾਗ ਵਲੋਂ ਨੈਤਿਕ ਕਦਰਾਂ ਕੀਮਤਾਂ ਤੇ ਇੱਕ ਵਿਸ਼ੇਸ਼ ਲੈਕਚਰ ਕਰਵਾਇਆ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ, ਪੰਜਾਬ ਸਰਕਾਰ ਤਨਖਾਹ ਕਮਿਸ਼ਨ ਦੇ ਬਕਾਏ ਜਾਰੀ ਕਰੇ : ਨਰੇਸ਼ ਕੁਮਾਰ ਦਸੂਹਾ ਚ ਐਨ ਆਰ ਆਈ ਦੇ ਹੋਏ ਕਤਲ ਦੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ  ਅੱਡਾ ਬੈਰੀਅਰ ਤੇ 2 ਗੱਡੀਆਂ ਦੀ ਹੋਈ ਟੱਕਰ,ਸਪਾਰਕਿੰਗ ਹੋਣ ਤੇ ਦੋਵੇਂ ਗੱਡੀਆਂ ਅੱਗ ਦੀ ਭੇਂਟ ਚੜ੍ਹੀਆਂ ਕੰਪਿਉਟਰ ਵਿਭਾਗ ਵਲੋਂ ਸਾਈਬਰ ਜਾਗਰੂਕਤਾ ਦਿਵਸ ਮੌਕੇ ਵਿਸ਼ੇਸ਼ ਲੈਕਚਰ ਕਰਵਾਇਆ ਐਨ.ਐਸ.ਐਸ.ਵਿਭਾਗ ਵੱਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਕੈਂਸਰ ਦੀ ਬਿਮਾਰੀ ਦੀ ਪਛਾਣ ਸਬੰਧੀ ਸਾਨੂੰ ਜਾਗਰੂਕ ਹੋੋਣ ਦੀ ਲੋੋੜ :- ਡਾ. ਹਰਜੀਤ ਸਿੰਘ ਰਿਸਰਸ ਮੈਥਡੌਲੋਜੀ ਅਤੇ ਇੰਟਲੈਕਚੁਅਲ ਪ੍ਰੋਪਰਟੀ ਰਾਈਟਸ ਤੇ ਵਿਸ਼ੇਸ਼ ਸੈਮੀਨਾਰ डी ए वी पब्लिक स्कूल गढ़दीवाला में करवाई गई जल बचाओ गतिविधि ਗਰੀਨ ਸਕੂਲ ਪ੍ਰੋਗਰਾਮ : ਹੁਸ਼ਿਆਰਪੁਰ ਨੂੰ ਦੇਸ਼ ਭਰ ’ਚੋਂ ਮਿਲਿਆ  ’ਬੈਸਟ ਗਰੀਨ ਡਿਸਟ੍ਰਿਕਟ’ ਐਵਾਰਡ

Home

ADVERTISEMENT
ADVERTISEMENT ADVTISEMENT ADVERTISEMENT ADVERTISEMENT
You are currently viewing ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ 82 ਲੱਖ ਮੀਟ੍ਰਿਕ ਟਨ ਝੋਨੇ ਦੀ ਹੋ ਚੁੱਕੀ ਹੈ ਖਰੀਦ : ਲਾਲ ਚੰਦ ਕਟਾਰੂਚੱਕ

ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ 82 ਲੱਖ ਮੀਟ੍ਰਿਕ ਟਨ ਝੋਨੇ ਦੀ ਹੋ ਚੁੱਕੀ ਹੈ ਖਰੀਦ : ਲਾਲ ਚੰਦ ਕਟਾਰੂਚੱਕ

ਮੁਕੇਰੀਆਂ / ਹੁਸ਼ਿਆਰਪੁਰ (ਚੌਧਰੀ) 

ਸੂਬੇ ਦੀਆਂ ਮੰਡੀਆਂ ’ਚ ਹੁਣ ਤੱਕ 82 ਲੱਖ ਮੀਟ੍ਰਿਕ ਟਨ ਝੋਨੇ ਦੀ ਹੋ ਚੁੱਕੀ ਹੈ ਖਰੀਦ : ਲਾਲ ਚੰਦ ਕਟਾਰੂਚੱਕ

ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਤੇ ਵਣ ਤੇ ਜੰਗਲੀ ਜੀਵ ਮੰਤਰੀ ਨੇ ਦਾਣਾ ਮੰਡੀ ਮੁਕੇਰੀਆਂ ’ਚ ਲਿਆ ਝੋਨੇ ਦੀ ਖਰੀਦ ਪ੍ਰਕਿਰਿਆ ਦਾ ਜਾਇਜ਼ਾ

ਕਿਹਾ, ਖਰੀਦੀ ਗਈ ਫਸਲ ਦੇ ਕਿਸਾਨਾਂ ਦੇ ਖਾਤਿਆਂ ’ਚ 10 ਹਜ਼ਾਰ ਕਰੋੜ ਰੁਪਏ ਕਰਵਾਏ ਜਾ ਚੁੱਕੇ ਹਨ ਜਮ੍ਹਾਂ

7 ਮਹੀਨਿਆ ’ਚ ਹੀ ਪੰਜਾਬ ਸਰਕਾਰ ਨੇ ਹਰ ਵਰਗ ਨੂੰ ਧਿਆਨ ’ਚ ਰੱਖਦੇ ਹੋਏ ਲਏ ਇਤਿਹਾਸਕ ਫੈਸਲੇ

27 ਅਕਤੂਬਰ : ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਪੰਜਾਬ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਮੁਕੇਰੀਆਂ ਦਾਣਾ ਮੰਡੀ ਵਿਚ ਪਹੁੰਚ ਕੇ ਝੋਨੇ ਦੀ ਖਰੀਦ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀ ਅਤੇ ਉਹ ਖੁਦ ਰੋਜ਼ਾਨਾ ਮੰਡੀਆਂ ਵਿਚ ਪਹੁੰਚ ਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਹੁਣ ਤੱਕ 18 ਜ਼ਿਲਿ੍ਹਆਂ ਦੀਆਂ ਮੰਡੀਆਂ ਦਾ ਦੌਰਾ ਕਰ ਚੁੱਕੇ ਹਨ ਅਤੇ ਪੂਰੇ ਸੂਬੇ ਵਿਚ ਝੋਨੇ ਦੀ ਖਰੀਦ ਦਾ ਸੀਜ਼ਨ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਤੱਕ ਸੂਬੇ ਦੀਆਂ ਮੰਡੀਆਂ ਵਿਚ 85 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ 82 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ ਅਤੇ 10 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਅਕਸਰ ਕਿਸਾਨਾਂ ਦਾ ਦੁਸਹਿਰਾ ਤੇ ਦੀਵਾਲੀ ਮੰਡੀਆਂ ਵਿਚ ਫ਼ਸਲ ਵੇਚਣ ਦੇ ਇੰਤਜ਼ਾਰ ਵਿਚ ਨਿਕਲ ਜਾਂਦੀ ਸੀ, ਪਰੰਤੂ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਸੂਬੇ ਦੀਆਂ ਮੰਡੀਆਂ ਵਿਚ ਇਸ ਤਰ੍ਹਾਂ ਦੀ ਉਦਾਹਰਣ ਵੀ ਸਾਹਮਣੇ ਆਈ ਹੈ ਕਿ ਦੁਪਹਿਰ ਕਿਸਾਨ 12 ਵਜੇ ਝੋਨਾ ਮੰਡੀ ਵਿਚ ਲੈ ਆਉਂਦਾ ਹੈ, ਤਾਂ ਸ਼ਾਮ 4 ਵਜੇ ਉਸ ਦੇ ਖਾਤੇ ਵਿਚ ਖਰੀਦੇ ਗਏ ਝੋਨੇ ਦੀ ਰਾਸ਼ੀ ਪਹੁੰਚ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ 4 ਘੰਟੇ ਵਿਚ ਹੀ ਸੂਬੇ ਦੀਆਂ ਮੰਡੀਆਂ ਵਿਚ ਝੋਨੇ ਦੀ ਖਰੀਦ ਕੀਤੀ ਗਈ ਹੈ, ਜੋ ਕਿ ਪੰਜਾਬ ਸਰਕਾਰ ਦੀ ਕਿਸਾਨ ਹਿਤੈਸ਼ੀ ਸੋਚ ਨੂੰ ਦਰਸਾਉਂਦਾ ਹੈ।
ਕੈਬਨਿਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਪਹਿਲਾਂ ਸੂਬੇ ਦੀਆਂ ਮੰਡੀਆਂ ਵਿਚ ਫ਼ਸਲ ਵੇਚਣ ਆਏ ਕਿਸਾਨਾਂ ਨੂੰ ਦੋ ਸਮੱਸਿਆਵਾਂ ਮੁੱਖ ਹੁੰਦੀਆਂ ਸਨ, ਇਕ ਉਨ੍ਹਾਂ ਦੀ ਫਸਲ ਦੀ ਖਰੀਦ ਅਤੇ ਦੂਜੀ ਵਿਕੀ ਹੋਈ ਫ਼ਸਲ ਦੇ ਪੈਸੇ ਮਿਲਣਾ। ਹੁਣ ਦੋਵੇਂ ਹੀ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੰਮ ਕਰਨ ਵਿਚ ਵਿਸ਼ਵਾਸ ਰੱਖਦੀ ਹੈ, ਇਹੀ ਕਾਰਨ ਹੈ ਕਿ ਸਿਰਫ 7 ਮਹੀਨਿਆਂ ਵਿਚ ਸਰਕਾਰ ਨੇ ਹਰ ਵਰਗ ਨੂੰ ਧਿਆਨ ਵਿਚ ਰੱਖਦੇ ਹੋਏ ਇਤਿਹਾਸਕ ਫੈਸਲੇ ਲਏ ਹਨ, ਜਿਸ ਨਾਲ ਸੂਬੇ ਦੀ ਜਨਤਾ ਖੁਸ਼ ਹੈ। ਇਸ ਦੌਰਾਨ ਉਨ੍ਹਾਂ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਨਾਲ ਗੱਲਬਾਤ ਵੀ ਕੀਤੀ। ਇਸ ਮੌਕੇ ਸ਼੍ਰੀ ਜੇ.ਐਸ. ਮੁਲਤਾਨੀ, ਡਿਪਟੀ ਡਾਇਰੈਕਟਰ ਖੁਰਾਕ ਤੇ ਸਿਵਲ ਸਪਲਾਈ ਰਜਨੀਸ਼ ਕੁਮਾਰੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।

error: copy content is like crime its probhihated