ਦਸੂਹਾ 10 ਨਵੰਬਰ (ਚੌਧਰੀ) : ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਰਜਿ. ਦਸੂਹਾ ਵੱਲੋਂ ਕਮਾਂਡੈਂਟ ਬਖਸ਼ੀਸ਼ ਸਿੰਘ ਜੀ ਦੀ ਪ੍ਰਧਾਨਗੀ ਹੇਠ ਸਰਦਾਰ ਤਜਿੰਦਰ ਸਿੰਘ ਭਾਰਜ ਐਨ.ਆਰ.ਆਈ ਗੁਰੂ ਕਿਰਪਾ ਵੈਲਫੇਅਰ ਸੁਸਾਇਟੀ ਦੇ ਸੀ.ਈ.ਓ ਨੂੰ ਉਹਨਾਂ ਦੀਆਂ ਸਮਾਜ ਸੇਵੀ ਸੇਵਾਵਾਂ ਨੂੰ ਦੇਖਦੇ ਹੋਏ ਉਹਨਾਂ ਨੂੰ ਸਮ੍ਰਿਤੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਚੌ. ਕੁਮਾਰ ਸੈਣੀ ਸਕੱਤਰ ਜਰਨਲ ਨੇ ਦੱਸਿਆ ਕਿ ਗੁਰੂ ਕਿਰਪਾ ਵੈਲਫੇਅਰ ਸੁਸਾਇਟੀ ਵੱਲੋਂ ਗੁਰੂ ਕਿਰਪਾ ਕੰਪਿਊਟਰ ਸੈਂਟਰ ਚਲਾਇਆ ਜਾ ਰਿਹਾ ਹੈ, ਜਿਸ ਵਿਚ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਫ੍ਰੀ ਕੰਪਿਊਟਰ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਅਤਿ ਗਰੀਬ ਬੱਚਿਆਂ ਨੂੰ ਦੁਪਹਿਰ ਦਾ ਫ੍ਰੀ ਖਾਣਾ ਵੀ ਦਿੱਤਾ ਜਾਂਦਾ ਹੈ। ਅਮਰੀਕਾ ਵਿੱਚ ਵਸੇ ਐਨ.ਆਰ.ਆਈ ਤਜਿੰਦਰ ਸਿੰਘ ਭਾਰਜ ਦੀ ਅਗਵਾਈ ਹੇਠ ਪਿਛਲੇ ਕੁਝ ਮਹੀਨਿਆਂ ਤੋਂ ਇਹ ਸੇਵਾਵਾਂ ਦਿੱਤੀਆ ਜਾ ਰਹੀਆਂ ਹਨ।ਇਸ ਮੌਕੇ ਭਾਰਜ ਵੱਲੋ ਗੁਰੂ ਨਾਨਕ ਮਿਸ਼ਨ ਹਸਪਤਾਲ ਦਸੂਹਾ ਵਿਖੇ ਲੱਖਾਂ ਰੁਪਏ ਦੀ ਡਾਇਲਸਿਸ ਮਸ਼ੀਨ ਲਗਾਉਣ ਲਈ ਵੀ ਯੋਗਦਾਨ ਦਿੱਤਾ ਗਿਆ ਹੈ। ਅਸੀਂ ਸਾਰੇ ਉਹਨਾਂ ਦੇ ਇਹਨਾ ਕਾਰਜਾਂ ਕਰਕੇ ਅਤਿ ਧੰਨਵਾਦੀ ਹਾਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ. ਅਮਰੀਕ ਸਿੰਘ ਬਸਰਾ, ਜਗਜੀਤ ਸਿੰਘ ਬਲੱਗਣ, ਕਰਨਲ ਜੈ ਐਲ ਸ਼ਰਮਾ, ਮਾਸਟਰ ਰਮੇਸ਼ ਸ਼ਰਮਾ, ਪ੍ਰੇਮ ਸ਼ਰਮਾ, ਰਿਟਾਇਰ ਪ੍ਰਿੰਸੀਪਲ ਸਤੀਸ਼ ਕਾਲੀਆ ਅਤੇ ਰਿਟਾਇਰ ਹੈਡਮਾਸਟਰ ਰਣਬੀਰ ਚੰਦ ਆਦਿ ਹਾਜ਼ਰ ਸਨ।
ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਵੱਲੋਂ ਗੁਰੂ ਕਿਰਪਾ ਵੈਲਫੇਅਰ ਸੁਸਾਇਟੀ ਦੇ ਮਾਲਕ ਨੂੰ ਕੀਤਾ ਸਨਮਾਨਿਤ
- Post published:November 10, 2021