30 ਦਸੰਬਰ ਦੀ ਮੁੱਖਮੰਤਰੀ ਨਾਲ ਮੀਟਿੰਗ ਸਫਲ ਨਾ ਹੋਈ ਤਾਂ ਸੰਘਰਸ਼ ਕਰਾਂਗੇ ਤੇਜ
ਗੁਰਦਾਸਪੁਰ / ਮੋਗਾ 29 ਦਸੰਬਰ ( ਅਵਿਨਾਸ਼ ) : ਜਾਇੰਟ ਐਕਸ਼ਨ ਕਮੇਟੀ ਦੇ ਝੰਡੇ ਹੇਠ ਸਿਹਤ ਵਿਭਾਗ ਪੰਜਾਬ ਦੇ ਸਮੁੱਚੇ ਕੇਡਰਾਂ ਵੱਲੋਂ ਲਗਾਤਾਰ ਅੱਠ ਦਿਨ ਤੋਂ ਚੱਲ ਰਿਹਾ ਸੰਘਰਸ਼ ਦਿਨੋਂ ਦਿਨ ਜੋਰ ਫੜਦਾ ਜਾ ਰਿਹਾ ਹੈ ਤੇ 28 ਦਸੰਬਰ ਨੂੰ ਪੰਜਾਬ ਭਰ ਦੇ ਸਿਹਤ ਕਾਮਿਆਂ ਵੱਲੋਂ ਚੰਡੀਗੜ੍ਹ ਵਿਖੇ ਕੀਤੇ ਗਏ ਲਾਮਿਸਾਲ ਰੋਸ ਪ੍ਰਦਰਸ਼ਨ ਨੇ ਸਰਕਾਰ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਹਨ ਤੇ ਮਜਬੂਰਨ ਮੁੱਖ ਮੰਤਰੀ ਚੰਨੀ ਨੂੰ ਜਾਇੰਟ ਐਕਸ਼ਨ ਕਮੇਟੀ ਨੂੰ 30 ਦਸੰਬਰ ਨੂੰ ਮੀਟਿੰਗ ਦਾ ਸਮਾਂ ਦੇਣਾ ਪਿਆ ਹੈ। ਜਾਇੰਟ ਐਕਸ਼ਨ ਕਮੇਟੀ ਪੰਜਾਬ ਦੇ ਕਨਵੀਨਰ ਕੁਲਬੀਰ ਸਿੰਘ ਢਿੱਲੋਂ ਨੇ ਅੱਜ ਦਫਤਰ ਸਿਵਲ ਸਰਜਨ ਮੋਗਾ ਅੱਗੇ ਪਿਛਲੇ ਅੱਠ ਦਿਨ ਤੋਂ ਚੱਲ ਰਹੇ ਰੋਸ ਧਰਨੇ ਨੂੰ ਸੰਬੋਧਨ ਦੌਰਾਨ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ 30 ਦਸੰਬਰ ਦੀ ਮੁੱਖ ਮੰਤਰੀ ਨਾਲ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਦਾ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਚੱਲ ਰਹੀਆਂ ਸੇਵਾਵਾਂ ਜਿਵੇਂ ਐਮਰਜੰਸੀ, ਬਲੱਡ ਬੈਂਕ ਅਤੇ ਲੇਬਰ ਰੂਮ ਆਦਿ ਦਾ ਵੀ ਬਾਈਕਾਟ ਕੀਤਾ ਜਾ ਸਕਦਾ ਹੈ । ਉਹਨਾਂ ਜਿਲ੍ਹਾ ਮੋਗਾ ਦੇ ਪੈਰਾਮੈਡੀਕਲ ਕਾਮਿਆਂ ਦਾ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਧੰਨਵਾਦ ਵੀ ਕੀਤਾ । ਇਸ ਧਰਨੇ ਨੂੰ ਸੰਬੋਧਨ ਕਰਦਿਆਂ ਜਾਇੰਟ ਐਕਸ਼ਨ ਕਮੇਟੀ ਜਿਲ੍ਹੋ ਮੋਗਾ ਦੇ ਆਗੂਆਂ ਮਹਿੰਦਰ ਪਾਲ ਲੂੰਬਾ, ਰਾਜ ਕੁਮਾਰ ਢੁੱਡੀਕੇ, ਜੋਗਿੰਦਰ ਸਿੰਘ ਮਾਹਲਾ, ਇੰਦਰਜੀਤ ਕੌਰ, ਸੁਖਦੀਪ ਕੌਰ ਸਟਾਫ ਨਰਸ, ਕੰਵਲਜੀਤ ਕੌਰ, ਇੰਦਰਜੀਤ ਕੌਰ, ਰਾਜਪਾਲ ਕੌਰ, ਰਾਜੇਸ਼ ਭਾਰਦਵਾਜ਼, ਨਵਤੇਜ਼ ਸਿੰਘ, ਹਰਪ੍ਰੀਤ ਕੌਰ, ਬਲਰਾਜ ਸਿੰਘ ਡਰੋਲੀ, ਰਘੁਵੀਰ ਸਿੰਘ ਸੁਪਰਡੰਟ ਆਦਿ ਨੇ ਆਦਿ ਨੇ ਵੀ ਸਰਕਾਰ ਨੂੰ ਰਗੜੇ ਲਗਾਉਂਦਿਆਂ ਸਰਕਾਰ ਤੇ ਵਾਅਦਾ ਖਿਲਾਫੀ ਦਾ ਦੋਸ਼ ਲਗਾਉਂਦਿਆਂ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਕੱਟੇ ਹੋਏ ਭੱਤੇ ਅਤੇ ਏ.ਸੀ.ਪੀ. ਤੁਰੰਤ ਬਹਾਲ ਕਰਨ, ਐਨ. ਐਚ. ਐਮ., ਆਊਟਸੋਰਸ ਅਤੇ ਜਿਲ੍ਹਾ ਪ੍ਰੀਸ਼ਦ ਵਿੱਚ ਰਹਿ ਗਏ ਮੁਲਾਜ਼ਮਾਂ ਨੂੰ ਤੁਰੰਤ ਪੱਕੇ ਕਰਕੇ ਸਿਹਤ ਵਿਭਾਗ ਵਿੱਚ ਸ਼ਿਫਟ ਕਰਨ, ਸਮੂਹ ਪੈਰਾਮੈਡੀਕਲ ਕਾਮਿਆਂ ਨੂੰ ਰਿਸਕ ਅਲਾਊਂਸ, ਸਪੈਸ਼ਲ ਇੰਕਰੀਮੈਂਟ ਦੇਣ, ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੇ ਕਮਿਸ਼ਨ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕੀਤੀ ਅਤੇ ਕੱਲ੍ਹ ਨੂੰ ਫਿਰ ਜਿਲ੍ਹੇ ਦੇ ਪੈਰਾਮੈਡੀਕਲ ਕਾਮਿਆਂ ਨੂੰ ਵੱਡੀ ਗਿਣਤੀ ਵਿੱਚਜ ਸਵੇਰੇ 9 ਵਜੇ ਦਫਤਰ ਸਿਵਲ ਸਰਜਨ ਮੋਗਾ ਪਹੁੰਚਣ ਦੀ ਅਪੀਲ ਕੀਤੀ, ਤਾਂ ਜੋ ਸਰਕਾਰ ਤੇ ਪੈਰਾਮੈਡੀਕਲ ਕਾਮਿਆਂ ਦੀਆਂ ਮੰਗਾਂ ਮਨਵਾਉਣ ਲਈ ਦਬਾਅ ਵਧਾਇਆ ਜਾ ਸਕੇ । ਉਹਨਾਂ ਸਰਕਾਰ ਦੇ ਮੁਲਾਜ਼ਮਾਂ ਨਾਲ ਵਿਸ਼ਵਾਸ਼ਘਾਤ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਨੇ ਇੱਕ ਪਾਸੇ ਪੇ ਕਮਿਸ਼ਨ ਲਾਗੂ ਕਰਕੇ ਜਿੱਥੇ ਲੋਕਾਂ ਅੰਦਰ ਇਹ ਭਰਮ ਪੈਦਾ ਕੀਤਾ ਹੈ ਕਿ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਬੇਤਹਾਸ਼ਾ ਵਾਧਾ ਕੀਤਾ ਹੈ, ਉਥੇ ਚੋਰ ਦਰਵਾਜ਼ੇ ਰਾਹੀਂ ਮੁਲਾਜ਼ਮਾਂ ਦੇ 40 ਤਰ੍ਹਾਂ ਦੇ ਭੱਤੇ ਕੱਟ ਕੇ ਉਹਨਾਂ ਦੀ ਤਨਖਾਹ ਪਹਿਲਾਂ ਨਾਲੋਂ ਵੀ ਘਟਾ ਦਿੱਤੀ ਹੈ, ਜਿਸ ਨਾਲ ਮ੍ਰੁਲਾਜ਼ਮ ਆਪਣੇ ਆਪ ਨੂੰ ਚੰਨੀ ਸਰਕਾਰ ਹੱਥੋਂ ਠੱਗੇ ਹੋਏ ਮਹਿਸੂਸ ਕਰ ਰਹੇ ਹਨ । ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਨੇ ਆਪਣੀ ਗਲਤੀ ਵਿੱਚ ਸੁਧਾਰ ਨਾ ਕੀਤਾ ਤਾਂ ਇਹਨਾਂ ਚੋਣਾਂ ਵਿੱਚ ਸਰਕਾਰ ਨੂੰ ਮੁਲਾਜ਼ਮਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ । ਇਸ ਮੌਕੇ ਉਕਤ ਤੋਂ ਇਲਾਵਾ ਰਜਨੀ ਰਾਣੀ, ਮਨਦੀਪ ਸਿੰਘ ਭਿੰਡਰ, ਪ੍ਰਵੀਨ ਕੁਮਾਰੀ, ਸੁਮਿਤ ਕੁਮਾਰ,ਹਾਕਮ ਸਿੰਘ,ਸੁਰਿੰਦਰ ਸਿੰਘ, ਬਲਕਰਨ ਸਿੰਘ, ਰਣਜੀਤ ਸਿੰਘ, ਨਿਰਪਾਲ ਕੌਰ, ਰਾਣੀ ਸਿੱਧੂ,ਸ਼ਰਨਜੀਤ ਕੌਰ,ਬਲਜੀਤ ਸਿੰਘ,ਗਗਨਪ੍ਰੀਤ ਸਿੰਘ ਆਦਿ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਪੈਰਾਮੈਡੀਕਲ ਕਾਮੇ ਹਾਜਰ ਸਨ ।