15 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ ਲੱਗਣ ਵਾਲੀ ਵੈਕਸੀਨੇਸ਼ਨ ਸ਼ੁਰੂ :- ਐਸ.ਐਮ.ਓ ਰਮਨ ਕੁਮਾਰ
ਗੜ੍ਹਸ਼ੰਕਰ 4 ਜਨਵਰੀ (ਅਸ਼ਵਨੀ ਸ਼ਰਮਾ) : ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਸੀਨੀਅਰ ਮੈਡੀਕਲ ਅਫਸਰ ਡਾ ਰਮਨ ਕੁਮਾਰ ਜੀ ਨੇ 15 ਤੋਂ 18 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਦੀ ਸ਼ੁਰੂਆਤ ਆਪਣੇ ਬੇਟੇ ਅਤੇ ਉਸਦੇ ਸਾਥੀ ਨੂੰ ਕਰੋਨਾ ਵੈਕਸੀਨ ਲਗਵਾ ਕੇ ਕੀਤੀ । ਇਸ ਮੌਕੇ ਡਾਕਟਰ ਸਾਹਿਬ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ 15 ਤੋਂ 18 ਸਾਲ ਦੇ ਬੱਚਿਆਂ ਨੂੰ ਕਰੋਨਾ ਵੈਕਸੀਨ ਜ਼ਰੂਰ ਲਗਵਾਉਣ ਤਾਂ ਜੋ ਉਹਨਾਂ ਨੂੰ ਕਰੋਨਾ ਦੇ ਸੰਭਾਵੀ ਖ਼ਤਰੇ ਤੋਂ ਬਚਾਇਆ ਜਾ ਸਕੇ। ਇਹ ਵੈਕਸੀਨ ਸਭ ਤਰ੍ਹਾਂ ਦੇ ਟਰਾਇਲਾਂ ਵਿਚੋਂ ਪਾਸ ਹੋਣ ਉਪਰੰਤ ਹੀ ਬੱਚਿਆਂ ਨੂੰ ਲਗਾਉਣ ਲਈ ਮੰਜ਼ੂਰ ਹੋਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕਾਂ ਨੂੰ ਕੋਵਿਡ ਅਨੁਸਾਰ ਹਿਦਾਇਤਾਂ ਜਿਵੇਂ ਮਾਸਕ ਅਤੇ ਸੈਨੀਟਾਇਜਰ ਦੀ ਵਰਤੋਂ, ਬਿਨਾਂ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਜਾਣਾ, ਕਰੋਨਾ ਟੀਕਾਕਰਨ ਕਰਵਾਉਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨ ਦੀ ਅਪੀਲ ਕੀਤੀ।