ਗੜ੍ਹਦੀਵਾਲਾ 15 ਦਸੰਬਰ (ਚੌਧਰੀ) : ਅੱਜ ਗੜ੍ਹਦੀਵਾਲ ਦੇ ਵਾਰਡ ਨੰਬਰ 11 ਦੀਆਂ ਔਰਤਾਂ ਉੱਘੇ ਸਮਾਜ ਸੇਵੀ, ਗ਼ਰੀਬਾਂ ਦੇ ਮਸੀਹਾ ਤੇ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸਰਦਾਰ ਮਨਜੀਤ ਸਿੰਘ ਦਸੂਹਾ ਦੀ ਮਜ਼ਬੂਤੀ ਲਈ ਵੱਡੀ ਗਿਣਤੀ ਵਿੱਚ ਅੱਗੇ ਆਈਆਂ ਤੇ ਕਿਹਾ ਕਿ ਜਿਸ ਉਤਸ਼ਾਹ ਨਾਲ ਹਲਕੇ ਵਿੱਚ ਲੋੜਵੰਦ, ਗਰੀਬ ਪਰਿਵਾਰਾਂ ਲਈ ਮਸੀਹਾ ਬਣ ਕੇ ਕੰਮ ਕਰ ਰਹੇ ਹਨ ਉਸ ਨਾਲ ਲੋੜਵੰਦ ਪਰਿਵਾਰਾਂ ਨੂੰ ਬਹੁਤ ਵੱਡਾ ਲਾਭ ਪ੍ਰਾਪਤ ਹੋ ਰਿਹਾ ਹੈ ਇਸ ਲਈ ਉਹ ਮਨਜੀਤ ਦਸੂਹਾ ਦੀਆਂ ਲੋਕ ਭਲਾਈ ਦੀਆਂ ਸਕੀਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੂੰ 2022 ਵਿੱਚ ਹਲਕੇ ਦੀ ਵਾਗਡੋਰ ਸੌਂਪਣ ਲਈ ਕੋਈ ਕਸਰ ਨਹੀਂ ਛੱਡਣਗੀਆਂ। ਇਸ ਮੌਕੇ ਮਨਜੀਤ ਸਿੰਘ ਦਸੂਹਾ ਨੇ ਦਿਲ ਦੀਆਂ ਗਹਿਰਾਈਆਂ ਤੋਂ ਬੀਬੀਆਂ ਦਾ ਧੰਨਵਾਦ ਕਰਦਿਆਂ ਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕਰਦਿਆਂ ਕਿਹਾ ਕਿ ਜਦੋਂ ਬੀਬੀਆਂ, ਮਾਤਾਵਾਂ – ਭੈਣਾਂ ਅੱਗ ਹੋ ਕੇ ਚੱਲ ਪੈਣ ਤਾਂ ਉਹਨਾਂ ਅੱਗੇ ਕੋਈ ਵੀ ਤਾਕਤ ਟਿਕ ਨਹੀਂ ਸਕਦੀ, ਇਸ ਕਰਕੇ ਉਹ ਮਾਤਾਵਾਂ ਭੈਣਾਂ ਦੇ ਅਸ਼ੀਰਵਾਦ ਨਾਲ 2022 ਮਿਸ਼ਨ ਫਤਿਹ ਕਰਨਗੇ। ਉਹਨਾਂ ਕਿਹਾ ਕਿ ਹਲਕੇ ਵਿੱਚ ਮਾਤਾਵਾਂ ਭੈਣਾਂ ਦੇ ਮਾਣ ਸਤਿਕਾਰ ਵਿੱਚ ਕੋਈ ਕਸਰ ਨਹੀਂ ਛੱਡਾਂਗਾ ਤੇ ਉਹਨਾਂ ਨੂੰ ਨਵੀਂ ਤਕਨੀਕ ਦੀਆਂ ਸਹੂਲਤਾਂ ਉਪਲਬੱਧ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡਾਂਗਾਂ। ਇਸ ਮੌਕੇ ਰਿੰਪੀ ਤਲਵਾੜ, ਸੁਰਿੰਦਰ ਜਾਜਾ, ਗੀਤਾ ਰਾਣੀ, ਦੇਬੋ, ਭਜਨ ਕੌਰ, ਆਸ਼ਾ ਰਾਣੀ, ਬੀਰੋ, ਪ੍ਰਵੀਨ, ਕੁਸ਼ੱਲਿਆ ਦੇਵੀ, ਹਰਬੰਸ ਕੌਰ,ਰਚਨਾ ਦੇਵੀ, ਪ੍ਰਦੀਪ ਕੌਰ, ਜਯੋਤੀ, ਜਸਵਿੰਦਰ ਕੌਰ ਆਦਿ ਹਾਜ਼ਰ ਸਨ ।