ਸ੍ਰੀ ਹਰਗੋਬਿੰਦਪੁਰ (ਰਾਜ ਅੰਮ੍ਰਿਤ ਸਿੰਘ , ਅਸ਼ੋਕ ਨਈਅਰ ) : ਸਵ: ਜਥੇਦਾਰ ਮਹਿੰਦਰ ਸਿੰਘ ਸੰਧਵਾਂ ਯਾਦਗਾਰੀ ਟੂਰਨਾਮੈਂਟ ਪਿੰਡ ਲੱਦਾ ਮੁੰਡਾ ਵਿਚ ਕਰਵਾਇਆ ਗਿਆ । ਜਿਸ ਵਿਚ ਵੱਖ -ਵੱਖ ਪਿੰਡਾਂ ਦੀਆਂ 32 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਨੂੰ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਰੈਫਰੀਆਂ ਵੱਲੋਂ ਬੜੇ ਸੁਚੱਜੇ ਢੰਗ ਨਾਲ ਖਿਡਾਇਆ ਗਿਆ । ਇਸ ਦੌਰਾਨ ਲੱਧਾ ਮੁੰਡਾ, ਉਦੋਕੇ, ਮਮਰਾਵਾਂ ਅਤੇ ਹਰਪੁਰਾ ਦੀਆਂ ਟੀਮਾਂ ਨੇ ਸੈਮੀ ਫਾੲੀਨਲ ਤਕ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਫਾਈਨਲ ਮੈਚ ਲੱਧਾ ਮੁੰਡਾ ਤੇ ਉਦੋਕੇ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ ,ਜਿਸ ਵਿਚ ਉਦੋਕੇ ਦੀ ਟੀਮ ਪੈਨਲਟੀਆਂ ਚ ਜੇਤੂ ਰਹੀ। ਉਦੋਕੇ ਨੇ ਪਹਿਲਾ ਅਤੇ ਲੱਧਾ ਮੁੰਡਾ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਕ੍ਰਮਵਾਰ 41000 ਤੇ 31000 ਦੇ ਇਨਾਮ ਪ੍ਰਾਪਤ ਕੀਤੇ । ਇਨਾਮਾਂ ਦੀ ਵੰਡ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੇ ਕੀਤੀ । ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਜਿਨ੍ਹਾਂ ਵਿਚ ਬਲਦੇਵ ਸਿੰਘ ਏ ਓ ,ਨਿਸ਼ਾਨ ਸਿੰਘ ਮੰਡਿਆਲਾ ,ਮਾਸਟਰ ਪ੍ਰੀਤਮ ਸਿੰਘ ਬੋਲੇਵਾਲ ,ਸ ਤਜਿੰਦਰ ਸਿੰਘ ਸਾਬਕਾ ਸਰਪੰਚ ਸੰਧਵਾਂ, ਡਾ ਭੁਪਿੰਦਰ ਸਿੰਘ ਸੰਧਵਾਂ, ਮਾਸਟਰ ਕੁਲਵੰਤ ਸਿੰਘ, ਮਾਸਟਰ ਦਰਸ਼ਨ ਸਿੰਘ ,ਮਾਸਟਰ ਦਿਲਬਾਗ ਸਿੰਘ, ਕਵੀਸ਼ਰ ਗੁਰਦੇਵ ਸਿੰਘ ਅਤੇ ਜਗਦੀਪ ਸਿੰਘ ਸੰਧੂ ਆਦਿ ਹਾਜ਼ਰ ਸਨ ।
ਸਵ: ਜਥੇਦਾਰ ਮਹਿੰਦਰ ਸਿੰਘ ਸੰਧਵਾਂ ਯਾਦਗਾਰੀ ਟੂਰਨਾਮੈਂਟ ਪਿੰਡ ਲੱਧਾ ਮੁੰਡਾ ਵਿਖੇ ਸ਼ਾਨੋ-ਸ਼ੌਕਤ ਨਾਲ ਸਮਾਪਤ
- Post published:January 3, 2022