ਸਵ: ਗੁਰਬਖਸ਼ ਸਿੰਘ ਲੰਬੜਦਾਰ ਦੀ ਨਿੱਘੀ ਯਾਦ ਵਿੱਚ ਕਿਸਾਨੀ ਸੰਘਰਸ਼ ਨੂੰ ਸਮਰਪਿਤ ਘੋੜਿਆਂ ਦੀਆਂ ਦੌੜਾਂ ‘ਚ ਘੋੜਸਵਾਰਾਂ ਨੇ ਦਿਖਾਇਆ ਅਪਣਾ ਜੌਹਰ
ਜੁਝਾਰ ਸਿੰਘ ਕਕਰਾਲਾ ਨੇ ਪਹਿਲਾਂ ਸਥਾਨ ਕੀਤਾ ਹਾਸਲ, 31000 ਰੁਪਏ ਤੇ ਸਨਮਾਨ ਚਿੰਨ੍ਹ ਨਾਲ ਕੀਤਾ ਸਨਮਾਨਿਤ
ਗੜ੍ਹਦੀਵਾਲਾ 16 ਦਸੰਬਰ (ਚੌਧਰੀ /ਯੋਗੇਸ਼ ਗੁਪਤਾ) : ਗੜ੍ਹਦੀਵਾਲਾ ਦੇ ਪਿੰਡ ਤਲਵੰਡੀ ਜੱਟਾਂ ਵਿਖੇ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਤੇ ਪਿੰਡ ਦੇ ਸਰਪੰਚ ਮਨਜੋਤ ਸਿੰਘ ਤਲਵੰਡੀ, ਲੰਬੜ ਸਟੱਡ ਫਾਰਮ, ਗ੍ਰਾਮ ਪੰਚਾਇਤ ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਸਵ: ਗੁਰਬਖਸ਼ ਸਿੰਘ ਲੰਬੜਦਾਰ ਦੀ ਨਿੱਘੀ ਯਾਦ ਵਿੱਚ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਘੋੜਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ,ਪ੍ਰਧਾਨ ਜੰਗਵੀਰ ਚੌਹਾਨ ਕਿਸਾਨ ਸੰਘਰਸ਼ ਕਮੇਟੀ ਦੋਆਬਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਜੇਤੂ ਕੁੱਲ 20 ਖਿਡਾਰੀਆਂ ਨੂੰ ਕਰੀਬ 1 ਲੱਖ 27 ਹਾਜ਼ਰ ਰੁਪਏ ਦੇ ਇਨਾਮ ਤਕਸੀਮ ਕੀਤੇ ਗਏ। ਜਿਸ ਵਿਚ ਪਹਿਲਾ ਸਥਾਨ ਹਾਸਿਲ ਕਰਨ ਤੇ ਜੁਝਾਰ ਸਿੰਘ ਕਕਰਾਲਾ ਨੂੰ 31 ਹਾਜ਼ਰ ਰੁਪਏ ਇਨਾਮ ਦੀ ਰਾਸ਼ੀ ਤੇ ਸਨਮਾਨ ਚਿੰਨ੍ਹ, ਜਗਪ੍ਰੀਤ ਸਿੰਘ ਭੈਣੀ ਰੜਾ ਨੂੰ ਦੂਜਾ ਸਥਾਨ ਪ੍ਰਰਾਪਤ ਕਰਨ ਤੇ 21 ਹਾਜ਼ਰ ਰੁਪਏ, ਹੈਪੀ ਦਬੁਜਰਜੀ ਨੂੰ ਤੀਜਾ ਸਥਾਨ ਹਾਸਲ ਕਰਨ ਤੇ 11 ਹਾਜ਼ਰ ਰੁਪਏ ਇਨਾਮ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਬਰਜਿੰਦਰ ਸਿੰਘ ਪਰਵਾਨਾ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਡਾ ਮਨਦੀਪ ਸਿੰਘ ਮੰਨਾ ਡੱਫਰ,ਦੀਪ ਬਰਿਆਣਾ ਅੰਮਿ੍ਤਪਾਲ ਸਿੰਘ, ਜੰਗ ਬਾਬਾ ਕਪੂਰਥਲਾ,ਭਾਈ ਦਵਿੰਦਰ ਸਿੰਘ ਮੂਨਕ, ਜਗਤਾਰ ਸਿੰਘ,ਰਜਵੰਤ ਸਿੰਘ ਤਲਵੰਡੀ ਸਰਪੰਚ,ਹਰਦੀਪ ਸਿੰਘ ਪਿੰਕੀ,ਭਾਈ ਗੁਰਦੀਪ ਸਿੰਘ,ਕੁਲਵੰਤ ਸਿੰਘ ਸਰਪੰਚ ਗੁਰਸ਼ਮਿੰਦਰ ਰੰਮੀ ਢੋਲੋਵਾਲ ,ਰਾਜਾ ਗੋਂਦਪੁਰ, ਸ਼ੁਭਮ ਸਹੋਤਾ, ਸੁਖਵਿੰਦਰ ਸਿੰਘ, ਸੁਖਬੀਰ ਸਿੰਘ, ਜਤਿੰਦਰ ਸਿੰਘ ਆਦਿ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੇ ਲੋਕ ਤੇ ਖੇਡ ਪ੍ਰੇਮੀ ਹਾਜ਼ਰ ਸਨ।