ਹੁਸ਼ਿਆਰਪੁਰ, 15 ਦਸੰਬਰ(ਬਿਊਰੋ) : ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਪਰਾਜਿਤਾ ਜੋਸ਼ੀ ਅਤੇ ਟਰੇਨੀ ਜੁਡੀਸ਼ੀਅਲ ਅਫ਼ਸਰ ਕੇਸ਼ਵ ਅਗਨੀਹੋਤਰੀ ਵਲੋਂ ਓਬਜ਼ਰਵੇਸ਼ਨ ਹੋਮ, ਸਪੈਸ਼ਲ ਹੋਮ, ਓਲਡ ਏਜ ਹੋਮ ਤੇ ਚਿਲਡਰਨ ਹੋਮ ਦਾ ਦੌਰਾ ਕੀਤਾ ਗਿਆ ਅਤੇ ਉਕਤ ਸਥਾਨਾਂ ’ਤੇ ਕਰੀਬ 84 ਲੋਕਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਪੁੱਛਿਆ। ਉਨ੍ਹਾਂ ਖਾਣ-ਪੀਣ ਤੇ ਰਸੋਈ ਦਾ ਨਿਰੀਖਣ ਕੀਤਾ ਅਤੇ ਸਾਰਿਆਂ ਨੂੰ ਮਾਸਕ ਲਗਾਉਣ ਦੇ ਨਾਲ-ਨਾਲ ਕੋਵਿਡ ਟੈਸਟਿੰਗ ਬਾਰੇ ਪੁੱਛਿਆ। ਉਨ੍ਹਾਂ ਸਾਰੇ ਹੋਮਜ਼ ਵਿਚ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੇ ਨਿਰਦੇਸ਼ ਵੀ ਦਿੱਤੇ।
ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਸਾਰਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੇ ਉਨ੍ਹਾਂ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਓਲਡ ਏਜ ਵਿਚ ਬਜੁਰਗਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਉਥੇ ਕੁਝ ਸਮੇਂ ਤੋਂ ਫਲੱਸ਼ ਦੀ ਬਲਾਕੇਜ ਦੀ ਚੱਲ ਰਹੀ ਸਮੱਸਿਆ ਨੂੰ ਜਲਦ ਠੀਕ ਕਰਵਾਉਣ ਦੇ ਨਿਰਦੇਸ਼ ਦਿੱਤੇ।
ਅਪਰਾਜਿਤਾ ਜੋਸ਼ੀ ਨੇ ਇਸ ਦੌਰਾਨ ਦੱਸਿਆ ਕਿ ਹਰ ਵਿਅਕਤੀ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਲੈ ਸਕਦਾ ਹੈ, ਜਿਸ ਦੀ ਸਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇ। ਉਨ੍ਹਾਂ ਦੱਸਿਆ ਕਿ ਹਵਾਲਾਤੀ, ਮਹਿਲਾ, ਬੱਚਾ, ਉਦਯੋਗਿਕ ਕਾਮੇ, ਦਿਵਆਂਗ, ਆਦਿ-ਧਰਮੀ ਤੇ ਪੱਛੜੀ ਜਾਤੀਆਂ ਤਹਿਤ ਆਉਂਦੇ ਹਰ ਵਿਅਕਤੀ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਕਾਨੂੰਨੀ ਸਲਾਹ ਹਰ ਵਿਅਕਤੀ ਲੈ ਸਕਦਾ ਹੈ। ਉਨ੍ਹਾਂ ਲੋਕ ਅਦਾਲਤਾਂ, ਸਥਾਈ ਲੋਕ ਅਦਾਲਤ (ਲੋਕ ਭਲਾਈ ਸਕੀਮਾਂ) ਮੈਡੀਏਸ਼ਨ ਤੇ ਕੰਸਲੀਏਸ਼ਨ ਸੈਂਟਰ ਬਾਰੇ ਵੀ ਦੱਸਿਆ।