ਸ਼੍ਰੀ ਆਦੀਸ਼ਵਰ ਭਗਵਾਨ ਜੈਨ ਮੰਦਿਰ ‘ਚ ਸਲਾਨਾ ਝੰਡਾ ਚੜਾਉਣ ਦੀ ਰਸਮ ਬਹੁਤ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਈ
ਗੜ੍ਹਦੀਵਾਲਾ 3 ਦਸੰਬਰ (ਚੌਧਰੀ ) : ਸ਼੍ਰੀ ਆਦੀਸ਼ਵਰ ਭਗਵਾਨ ਜੈਨ ਮੰਦਿਰ ਗੜ੍ਹਦੀਵਾਲਾ ਵਿੱਚ ਸਲਾਨਾ ਝੰਡਾ ਚੜਾਉਣ ਦੀ ਰਸਮ ਬਹੁਤ ਧੂਮਧਾਮ ਅਤੇ ਸ਼ਰਧਾ ਪੂਰਵਕ ਮਨਾਈ ਗਈ। ਇਸ ਮੌਕੇ ਹੁਸ਼ਿਆਰਪੁਰ ਤੋਂ ਵਿਸ਼ੇਸ ਤੌਰ ਤੇ ਪਧਾਰੇ ਉਮੇਸ਼ ਜੈਨ, ਯਸ਼ਪਾਲ ਜੈਨ, ਸੰਦੀਪ ਜੈਨ, ਚਿਤਰੰਜਨ ਜੈਨ ਅਤੇ ਪਰਵੇਸ਼ ਜੈਨ, ਮੋਨਿਕਾ ਜੈਨ ਨੇ ਪੂਰੇ ਵਿਧੀ ਵਿਧਾਨ ਨਾਲ ਸਤਰਾ ਵੈਦੀ ਪੂਜਾ ਬਹੁਤ ਹੀ ਸ਼ਰਧਾ ਪੂਰਵਕ ਕਰਵਾਈ। ਇਸ ਮੌਕੇ ਸੰਗੀਤਾ ਜੈਨ, ਰੋਜੀ ਜੈਨ, ਸ਼ਿਖਾ ਜੈਨ, ਵਸੁਧਾ ਜੈਨ ਨੇ ਬਹੁਤ ਹੀ ਸੁੰਦਰ ਭਜਨਾਂ ਨਾਲ ਸ਼੍ਰੀ ਆਦੀਸ਼ਵਰ ਭਗਵਾਨ ਦੀ ਮਹਿਮਾ ਦਾ ਗੁਣਗਾਨ ਕੀਤਾ।ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਅਨੂਪ ਜੈਨ, ਸ਼੍ਰੀਮਤੀ ਅਲਕਾ ਜੈਨ, ਸ਼੍ਰੀ ਅਕਸ਼ਿਤ ਜੈਨ, ਸ਼੍ਰੀਮਤੀ ਮੇਘਾ ਜੈਨ ਨੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਗੜ੍ਹਦੀਵਾਲਾ ਸ਼੍ਰੀ ਆਤਮਾ ਨੰਦ ਜੈਨ ਸਭਾ ਦੇ ਪ੍ਰਧਾਨ ਸੁਨੀਲ ਜੈਨ,ਵਾਇਸ ਪ੍ਰਧਾਨ ਸ਼ਰਿਆਂਸ਼ ਕੁਮਾਰ ਜੈਨ ਨੇ ਮੁੱਖ ਮਹਿਮਾਨ ਅਨੂਪ ਜੈਨ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼੍ਰੀ ਆਤਮਾ ਨੰਦ ਜੈਨ ਸਭਾ ਗੜ੍ਹਦੀਵਾਲਾ ਦੇ ਸੈਕਟਰੀ ਦੀਪਕ ਜੈਨ ਨੇ ਦੱਸਿਆ ਕਿ ਇਸ ਪ੍ਰਾਚੀਨ ਸ਼੍ਰੀ ਆਦੀਸ਼ਵਰ ਭਗਵਾਨ ਜੈਨ ਮੰਦਿਰ ਗੜ੍ਹਦੀਵਾਲਾ ਦਾ ਨਿਰਮਾਣ ਸ਼੍ਰੀ ਵਿਜਿਯਾ ਨੰਦ ਸੁਰੀਸ਼ਵਰ ਜੀ ਮਹਾਰਾਜ ਜੀ ਦੀ ਪ੍ਰੇਰਨਾ ਨਾਲ ਲਾਲਾ ਰੂਪ ਲਾਲ ਜੈਨ ਨੇ ਲਗਭਗ 125 ਸਾਲ ਪਹਿਲਾਂ ਕਰਵਾਇਆ ਸੀ।ਇਸ ਮੰਦਿਰ ਦਾ ਪੁਰਨਿਰਮਾਣ ਗੱਛਾਧੀਪਤੀ ਸ਼੍ਰੀ ਜੈਨ ਅਚਾਰੀਆ ਨਿਤਿਆਨੰਦ ਸੁਰੀ ਜੀ ਮਹਾਰਾਜ ਜੀ ਦੀ ਸਦ ਪ੍ਰੇਰਨਾ ਨਾਲ 1997 ਵਿੱਚ ਕਰਵਾਇਆ ਗਿਆ।ਹੁਣ ਇਹ ਮੰਦਿਰ ਤੀਰਥ ਸਥਾਨ ਬਣ ਚੁੱਕਾ ਹੈ।ਇਸ ਮੌਕੇ ਪ੍ਰਿੰਸੀਪਲ ਰਾਕੇਸ਼ ਜੈਨ, ਪਾਰਸ਼ ਜੈਨ,ਮਨੀ ਜੈਨ,ਮਨਿੰਦਰ ਜੈਨ,ਮਯੰਕ ਜੈਨ, ਵਿਕਾਸ ਜੈਨ, ਸੰਦੀਪ ਜੈਨ, ਮਨੀਸ਼ ਜੈਨ, ਹਿਤੇਸ਼ ਜੈਨ,ਰਾਜੀਵ ਜੈਨ, ਪੰਕਜ ਜੈਨ, ਪ੍ਰਤੀਕ ਜੈਨ, ਲਕਸ਼ ਜੈਨ, ਕੇ.ਵੀ. ਜੈਨ ਸਮੇਤ ਭਾਰੀ ਗਿਣਤੀ ਵਿੱਚ ਬਿਰਾਧਰੀ ਦੇ ਲੋਕ ਹਾਜਰ ਸਨ।