ਗੁਰਦਾਸਪੁਰ 1 ਜਨਵਰੀ ( ਅਸ਼ਵਨੀ ) :- ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅੱਧੀਨ ਪੈਂਦੇ ਪੁਲਿਸ ਸਟੇਸ਼ਨ ਕਲਾਨੋਰ ਦੀ ਪੁਲਿਸ ਵੱਲੋਂ ਤਿੰਨ ਵਿਅਕਤੀਆ ਨੂੰ ਇਕ ਦੇਸੀ ਪਿਸਟਲ ਸਮੇਤ ਮੈਗਜ਼ੀਨ 21 ਰੌਂਦ ਜ਼ਿੰਦਾ , ਇਕ ਦੇਸੀ ਕੱਟਾ 315 ਬੋਰ ਸਮੇਤ ਦੋ ਜ਼ਿੰਦਾ ਰੌਂਦ , 3 ਜ਼ਿੰਦਾ ਰੌਂਦ . 32 ਬੋਰ , 281 ਗ੍ਰਾਮ ਨਸ਼ੀਲਾ ਪਾਉਡਰ ਅਤੇ ਇਕ ਲੱਖ ਰੁਪਈਆ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
ਸਹਾਇਕ ਸਬ ਇੰਸਪੈਕਟਰ ਰਵਿੰਦਰ ਕੁਮਾਰ ਪੁਲਿਸ ਸਟੇਸ਼ਨ ਕਲਾਨੋਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਟੀ ਪੁਆਇੰਟ ਰੁਢਿਆਣਾ ਮੋੜ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਕਰ ਰਹੇ ਸੀ ਤਾਂ ਡੇਰਾ ਬਾਬਾ ਨਾਨਕ ਸਾਈਡ ਤੋ ਇਕ ਕਾਰ ਨੰਬਰ ਪੀ ਬੀ 08 ਬੀ ਬੀ 3588 ਆਉਂਦੀ ਵਿਖਾਈ ਦਿੱਤੀ ਜਿਸ ਵਿੱਚ ਸਵਾਰ ਵਿਅਕਤੀਆਂ ਪਾਸ ਨਸ਼ੀਲਾ ਪਦਾਰਥ ਅਤੇ ਨਜਾਰਿਜ ਹਥਿਆਰਾਂ ਦਾ ਸ਼ੱਕ ਹੋਣ ਤੇ ਇਸ ਬਾਰੇ ਪੁਲਿਸ ਸਟੇਸ਼ਨ ਕਲਾਨੋਰ ਸੂਚਨਾ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਸਹਾਇਕ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕੁਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਦਿਹਾਤੀ ਦੀ ਹਾਜ਼ਰੀ ਵਿੱਚ ਅਮਨਪ੍ਰੀਤ ਸਿੰਘ ਦੀ ਤਲਾਸ਼ੀ ਕੀਤੀ ਤਾਂ ਉਸ ਪਾਸੋ 281 ਗ੍ਰਾਮ ਨਸ਼ੀਲਾ ਪਾਉਡਰ , ਇਕ ਦੇਸੀ ਪਿਸਤੋਲ 30 ਬੋਰ ਸਮੇਤ ਮੈਗਜ਼ੀਨ 6 ਰੌਂਦ ਜ਼ਿੰਦਾ 30 ਬੋਰ ਬਰਾਮਦ ਹੋਏ , ਅਨਮੋਲਪ੍ਰੀਤ ਸਿੰਘ ਪਾਸੋ ਇਕ ਮੈਗਜ਼ੀਨ 32 ਬੋਰ ਅਤੇ 3 ਜ਼ਿੰਦਾ ਰੌਂਦ 32 ਬੋਰ ਬਰਾਮਦ ਹੋਏ ਅਤੇ ਚਾਰਲਸ ਪਾਸੋ ਇਕ 315 ਬੋਰ ਦਾ ਦੇਸੀ ਕੱਟਾ ਸਮੇਤ 2 ਜ਼ਿੰਦਾ ਰੌਂਦ ਅਤੇ 3 ਜ਼ਿੰਦਾ ਰੌਂਦ 32 ਬੋਰ ਬਰਾਮਦ ਹੋਏ ਅਤੇ ਗੱਡੀ ਦੇ ਡੈਸ਼ ਬੋਰਡ ਵਿੱਚੋਂ ਇਕ ਲੱਖ ਰੁਪਈਆ ਬਰਾਮਦ ਹੋਏ ਪੁੱਛ-ਗਿੱਛ ਦੋਰਾਨ ਕਾਬੂ ਕੀਤੇ ਉਕਤ ਵਿਅਕਤੀਆਂ ਨੇ ਦਸਿਆਂ ਕਿ ਉਹ ਨਸ਼ਾ ਕਰਨ ਅਤੇ ਵੇਚਣ ਦੇ ਆਦੀ ਹਨ ਅਤੇ ਉਹਨਾਂ ਵਿਸ਼ਾਲ ਅਤੇ ਰਮਨਦੀਪ ਸਿੰਘ ਨੂੰ ਨਸ਼ਾ ਵੇਚਣ ਲਈ ਦਿੱਤਾ ਸੀ ਜਿਨਾ ਨੇ ਨਸ਼ੀਲਾ ਪਦਾਰਥ ਵੇਚ ਕੇ ਉਹਨਾਂ ਨੂੰ ਇਕ ਲੱਖ ਰੁਪਈਆ ਡੱਰਗ ਮੰਨੀ ਉਂਨਾਂ ਨੂੰ ਦਿੱਤਾ ਸੀ ।