ਗੁਰਦਾਸਪੁਰ 9 ਨਵੰਬਰ ( ਅਸ਼ਵਨੀ ) : ਅਦਰਬਾਈਜਾਨ ਦੇ ਰੱਸਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 3 ਲੱਖ ਦੀ ਠੱਗੀ ਮਾਰਣ ਦੇ ਦੋਸ਼ ਵਿੱਚ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾਂ ਦੀ ਪੁਲਿਸ ਵੱਲੋਂ ਤਿੰਨ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ । ਮਨਦੀਪ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਗੁੰਝੀਆ ਬੇਟ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਗੁਰਵਿੰਦਰ ਸਿੰਘ ਪੁੱਤਰ ਜੋਹਰ ਸਿੰਘ ਵਾਸੀ ਲੋਹਗੜ, ਸਤਨਾਮ ਸਿੰਘ ਪੁੱਤਰ ਉਜਾਗਰ ਸਿੰਘ ਵਾਸੀ ਅੋਲਖ ਕਲਾਂ ਅਤੇ ਨਿਰਮਲ ਸਿੰਘ ਵਾਸੀ ਮਾਲੀਆ ਨੇ ਮਿਲੀ ਭੁਗਤ ਕਰਕੇ ਉਸ ਨੂੰ ਅਦਰਬਾਈਜਾਨ ਦੇ ਰੱਸਤੇ ਵਿਦੇਸ਼ ਭੇਜਣ ਲਈ 3 ਲੱਖ ਰੁਪਈਆ ਲੇ ਕੇ ਉਸ ਨੂੰ ਅਦਰਬਾਈਜਾਨ ਭੇਜ ਦਿੱਤਾ ਜਿੱਥੇ ਉਹ ਇਕ ਸਾਲ ਆਪਣੇ ਖਰਚ ਤੇ ਰਹਿ ਕੇ ਵਾਪਿਸ ਆਇਆ ਹੈ ਇਸ ਤੋ ਬਾਅਦ ਉਕਤ ਵਿਅਕਤੀਆਂ ਨੇ ਉਸ ਨੂੰ 70 ਹਜ਼ਾਰ ਰੁਪਈਆ ਵਾਪਿਸ ਕਰ ਦਿੱਤੇ ਜਦੋਕਿ ਬਾਕੀ ਪੈਸੇ ਵਾਪਿਸ ਮੰਗਣ ਤੇ ਉਸ ਨੂੰ ਧਮਕੀਆਂ ਦਿੰਦੇ ਹਨ ।ਸਹਾਇਕ ਸਬ ਇੰਸਪੈਕਟਰ ਸਲਿੰਦਰ ਸਿੰਘ ਨੇ ਦਸਿਆਂ ਕਿ ਮਨਦੀਪ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਪੁਲਿਸ ਕਪਤਾਨ ਇੰਨਵੇਸਟੀਗੇਸ਼ਨ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਉਕਤ ਤਿੰਨ ਵਿਅਕਤੀਆਂ ਦੇ ਵਿਰੁੱਧ ਧਾਰਾ 420 ,406 ,506 ਅਤੇ 120 ਬੀ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।
ਵੱਡੀ ਖਬਰ…ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 3 ਲੱਖ ਦੀ ਠੱਗੀ ਮਾਰਨ ਦੇ ਦੋਸ਼ ‘ਚ ਤਿੰਨ ਵਿਰੁੱਧ ਮਾਮਲਾ ਦਰਜ
- Post published:November 9, 2021