ਲਾਵਾਰਿਸ ਮਿਲੀ ਨੰਨ੍ਹੀ ਬੱਚੀ ਨੂੰ ਬਾਬਾ ਦੀਪ ਸਿੰਘ ਸੇਵਾ ਦਲ ਨੇ ਬਾਲ ਸੁਰਖਿਆ ਵਿਭਾਗ ਹੁਸ਼ਿਆਰਪੁਰ ਨੂੰ ਸੌਂਪਿਆ
ਗੜਦੀਵਾਲਾ, 2 ਦਸੰਬਰ (ਚੌਧਰੀ) : ਅੱਜ ਬਾਬਾ ਦੀਪ ਸਿੰਘ ਸੇਵਾਦਲ ਗੜਦੀਵਾਲਾ ਵਲੋਂ ਜੋ ਬੀਤੇ ਦਿਨੀਂ ਇਕ ਸਾਲ ਦੀ ਬੱਚੀ ਲਾਵਾਰਿਸ ਹਾਲਤ ਵਿਚ ਕੋਈ ਇਕ ਆਈਲੈਟਸ ਸੈਂਟਰ ਹੁਸ਼ਿਆਰਪੁਰ ਦੀਆਂ ਪੌੜੀਆਂ ਵਿਚ ਛੱਡ ਗਿਆ ਸੀ ਉਸ ਬੱਚੀ ਨੂੰ ਅੱਜ ਬਾਲ ਸੁਰਖਿਆ ਵਿਭਾਗ ਹੁਸ਼ਿਆਰਪੁਰ ਦੇ ਅਫਸਰ ਸੁਖਜਿੰਦਰ ਸਿੰਘ ਨੂੰ ਸੌਂਪ ਦਿੱਤਾ ਗਿਆ ਹੈ। ਅੱਗੇ ਇਸ ਬੱਚੀ ਦਾ ਮੈਡੀਕਲ ਕਰਵਾ ਕੇ ਯੂਨੀਕ ਹੋਮ ਜਲੰਧਰ ਭੇਜ ਦਿੱਤਾ ਜਾਵੇਗਾ,ਜੋ ਕਿ ਸਪੈਸ਼ਲ ਬੱਚਿਆਂ ਵਾਸਤੇ ਹੀ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਜੇਕਰ ਇਸ ਬੱਚੀ ਦੇ ਪਰਿਵਾਰ ਵਾਰੇ ਕੁੱਝ ਪਤਾ ਨਹੀਂ ਲੱਗ ਸਕਿਆ ਤਾਂ ਇਸ ਬੱਚੀ ਨੂੰ ਕਿਸੇ ਹੋਰ ਪਰਿਵਾਰ ਨੂੰ ਗੋਦ ਦੇ ਦਿੱਤਾ ਜਾਵੇਗਾ। ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਇਸ ਬੱਚੀ ਨੂੰ ਗੋਦ ਲੈਣਾ ਚਾਹੁੰਦਾ ਹੈ ਤਾਂ ਉਹ ਸਰਕਾਰ ਦੀ ਵੈਬਸਾਇਟ ਤੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੈ।ਇਸ ਮੌਕੇ ਮੁਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪਰਸ਼ੋਤਮ ਸਿੰਘ ਬਾਹਗਾ, ਸੁਖਜਿੰਦਰ ਸਿੰਘ ਬਾਲ ਸੁਰਖਿਆ ਦਫਤਰ, ਬਲਜੀਤ ਸਿੰਘ, ਜਸਵਿੰਦਰ ਸਿੰਘ ਆਦਿ ਸੋਸਾਇਟੀ ਦੇ ਮੈਂਬਰ ਹਾਜ਼ਰ ਸਨ।