ਵੱਡੀ ਖਬਰ.. ਬਟਾਲਾ ਦੇ ਆਈਲਟਸ ਸੈਂਟਰ ਚ ਨੌਜਵਾਨਾਂ ਦੀ ਹੋਈ ਤਕਰਾਰ ‘ਚ ਚਲੀਆਂ ਗੋਲੀਆਂ,ਇਕ ਨੌਜਵਾਨ ਹੋਇਆ ਜਖਮੀ
ਬਟਾਲਾ 08 ਦਸੰਬਰ-(ਬਿਊਰੋ ) : ਬਟਾਲਾ ਦੇ ਜਲੰਧਰ ਰੋਡ ਚ ਸਥਿਤ ਇਕ ਆਈਲਟਸ ਸੈਂਟਰ ਚ ਪੜਣ ਵਾਲੇ ਨੌਜਵਾਨਾਂ ਦੀ ਹੋਈ ਤਕਰਾਰ ਦੌਰਾਨ ਫਾਇਰਿੰਗ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇਕ ਨੌਜਵਾਨ ਗੋਲੀ ਲੱਗਣ ਨਾਲ ਜਖਮੀ ਹੋਇਆ ਹੈ |ਮੌਕੇ ਤੇ ਪੁਲੀਸ ਵੱਲੋਂ ਪਹੁੰਚ ਕੇ ਜਾਂਚ ਆਰੰਭ ਦਿੱਤੀ ਗਈ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਟਾਲਾ ਦੇ ਨਜਦੀਕ ਪਿੰਡ ਸਰਵਾਲੀ ਦੇ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਨੌਜਵਾਨਾਂ ਦੇ ਝਗੜੇ ਚ ਉਸਦੇ ਬੇਟੇ ਦੇ ਗੋਲੀ ਲੱਗੀ ਹੈ ਅਤੇ ਉਹ ਜੇਰੇ ਇਲਾਜ ਹੈ ਉਥੇ ਹੀ ਰਣਜੀਤ ਸਿੰਘ ਮੁਤਾਬਿਕ ਉਸਦੇ ਭਣੇਵੇਂ ਦਾ ਆਈਲਟਸ ਸੈਂਟਰ ਚ ਪੜਨ ਵਾਲੇ ਕਿਸੇ ਨੌਜਵਾਨ ਦਾ ਮਾਮੂਲੀ ਮੋਬਾਈਲ ਫੋਨ ਤੇ ਝਗੜਾ ਹੋਇਆ ਸੀ ਅਤੇ ਉਹ ਖੁਦ ਆਈਲਟਸ ਸੈਂਟਰ ਪਹੁੰਚ ਕੇ ਦੋਵਾਂ ਨੌਜਵਾਨਾਂ ਨੂੰ ਇਕੱਠੇ ਬਿਠਾ ਕੇ ਰਾਜ਼ੀਨਾਮਾ ਵੀ ਕਰਵਾ ਦਿਤਾ ਲੇਕਿਨ ਜਦ ਉਹ ਅਤੇ ਉਸਦਾ ਭਣੇਵਾਂ ਵਾਪਿਸ ਜਾ ਰਹੇ ਸਨ ਤਾ ਉਹਨਾਂ ਨੂੰ ਫੋਨ ਆਇਆ ਕਿ ਉਸਦੇ ਬੇਟੇ ਦੇ ਗੋਲੀ ਲੱਗੀ ਹੈ ਅਤੇ ਇਸ ਦੇ ਨਾਲ ਹੀ ਰਣਜੀਤ ਸਿੰਘ ਨੇ ਦੱਸਿਆ ਕਿ ਉਸਦਾ ਬੇਟਾ ਜੇਰੇ ਇਲਾਜ ਹੈ |
ਉਥੇ ਹੀ ਦੋ ਧਿਰਾਂ ਚ ਹੋਏ ਝਗੜੇ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁਚੇ ਪੁਲਿਸ ਥਾਣਾ ਸਿਵਲ ਲਾਈਨ ਬਟਾਲਾ ਦੇ ਥਾਣਾ ਇੰਚਾਰਜ ਅਮੋਲਕ ਸਿੰਘ ਨੇ ਦੱਸਿਆ ਕਿ ਹੁਣ ਤਕ ਇਹ ਸਾਮਣੇ ਆਇਆ ਹੈ ਕਿ ਬੀਤੇ ਕਲ ਆਈਲਟਸ ਸੈਂਟਰ ਚ ਪੜਨ ਵਾਲੇ ਦੋ ਨੌਜਵਾਨਾਂ ਜਗਪ੍ਰੀਤ ਅਤੇ ਲਵਪ੍ਰੀਤ ਸਿੰਘ ਦਾ ਕਿਸੇ ਲੜਕੀ ਨੂੰ ਲੈਕੇ ਤਕਰਾਰ ਹੋਇਆ ਸੀ ਜਦਕਿ ਅੱਜ ਦੋਵਾਂ ਨੌਜਵਾਨਾਂ ਵਲੋਂ ਆਪਣੇ ਸਾਥੀ ਨੌਜਵਾਨਾਂ ਨੂੰ ਬੁਲਾਇਆ ਗਿਆ ਅਤੇ ਦੋਵਾਂ ਧਿਰਾਂ ਚ ਤਕਰਾਰ ਹੋਈ ਅਤੇ ਆਪਸ ਚ ਫਾਇਰਿੰਗ ਵੀ ਹੋਈ ਅਤੇ ਇਕ ਨੌਜਵਾਨ ਲਵਪ੍ਰੀਤ ਸਿੰਘ ਗੋਲੀ ਲੱਗਣ ਨਾਲ ਜਖ਼ਮੀ ਹੋਇਆ ਹੈ ਜਿਸ ਨੂੰ ਇਕ ਨਿਜੀ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਹੈ ਉਥੇ ਹੀ ਪੁਲਿਸ ਵਲੋਂ ਜਗਪ੍ਰੀਤ ਨੂੰ ਹਿਰਾਸਤ ਚ ਲਿਆ ਗਿਆ ਹੈ ਅਤੇ ਥਾਣਾ ਇੰਚਾਰਜ ਅਮੋਲਕ ਸਿੰਘ ਦਾ ਕਹਿਣਾ ਹੀ ਕਿ ਮਾਮਲਾ ਦਰਜ ਕਰ ਅਗਲੀ ਪੁੱਛਗਿੱਛ ਸ਼ੁਰੂ ਕਰ ਦਿਤੀ ਗਈ ਹੈ ਅਤੇ ਇਸ ਇਲਾਕੇ ਚ ਲਗੇ ਸੀਸੀਟੀਵੀ ਕੈਮਰੇ ਦੀ ਫੋਟੈਜ ਵੀ ਖੰਗਾਲੀ ਜਾ ਰਹੀ ਹੈ |