ਵੱਡੀ ਖਬਰ.. ਗੜ੍ਹਦੀਵਾਲਾ : ਦੋ ਮੱਝਾਂ ਨੰਗਲ ਥੱਥਲ ਅਤੇ ਇੱਕ ਮੱਝ ਸਹਿਜੋਵਾਲ ਤੋਂ ਹੋਈ ਚੋਰੀ,ਲੋਕਾਂ ਚ ਦਹਿਸ਼ਤ ਦਾ ਮਾਹੌਲ
ਗੜਦੀਵਾਲਾ 5 ਦਸੰਬਰ (ਚੌਧਰੀ /ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਸ਼ੁਕਰਵਾਰ ਅਤੇ ਸ਼ਨੀਵਾਰ ਦੀ ਰਾਤ ਗੜ੍ਹਦੀਵਾਲਾ ਵਿਖੇ ਹੋਈ ਲੱਖਾਂ ਦੀ ਚੋਰੀ ਦੇ ਮਾਮਲੇ ਨੂੰ ਇਲਾਕਾ ਨਿਵਾਸੀ ਭੁਲੇ ਨਹੀਂ ਕਿ ਗੜ੍ਹਦੀਵਾਲਾ ਦੇ ਪਿੰਡ ਨੰਗਲ ਥੱਥਲ ਦੇ ਮੋਹਨ ਸਿੰਘ ਪੁੱਤਰ ਅੱਛਰ ਸਿੰਘ ਦੀਆਂ ਦੋ ਮੱਝਾਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਿਸ ਨਾਲ ਪੁਲਿਸ ਦੀ ਕਾਰਗੁਜ਼ਾਰੀ ਤੇ ਇਕ ਹੋਰ ਵੱਡਾ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਹੈ। ਕਿ ਇਲਾਕੇ ਵਿੱਚ ਦਿਨ ਵ ਦਿਨ ਚੋਰ ਬੇਖੌਫ ਤਾਂਡਵ ਚੱਲ ਰਿਹਾ। ਪੁਲਿਸ ਸੁਸਤ ਅਤੇ ਚੋਰ ਚੁਸਤ ਵਾਲੀ ਗੱਲ ਬਿਲਕੁਲ ਸਹੀ ਸਾਬਤ ਹੋ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੀ ਇਕ ਮੱਝ ਪੰਜਵੇਂ ਸੂ ਸੂਈ ਹੋਈ ਸੀ ਤੇ ਦੂਜੀ ਪਹਿਲੇ ਸੂ ਸੂਈ ਹੋਈ ਸੀ । ਇਸੇ ਤਰ੍ਹਾਂ ਬੀਤੀ ਰਾਤ ਪਿੰਡ ਸਹਿਜੋਵਾਲ ਦੀ ਵਿਧਵਾ ਬਿਮਲਾ ਦੇਵੀ ਪਤਨੀ ਰਮੇਸ਼ ਲਾਲ ਦੀ ਤਾਜ਼ੀ ਸੂਈ ਮੱਝ ਜੋ ਤਿੰਨ ਮਹੀਨੇ ਪਹਿਲਾਂ ਸੂਈ ਸੀ ਚੋਰ ਸੰਗਲ ਸਮੇਤ ਚੋਰੀ ਕਰਕੇ ਲੈ ਗਏ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਔਰਤ ਦੁੱਧ ਵੇਚ ਕੇ ਗੁਜ਼ਾਰਾ ਕਰਦੀ ਸੀ ਪਰ ਚੋਰਾਂ ਨੇ ਇਸ ਨੂੰ ਵੀ ਨਹੀਂ ਬਖ਼ਸ਼ਿਆ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਵਾਪਰਨ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਲੋਕਾਂ ਦੀ ਮੰਗ ਹੈ ਕਿ ਪੁਲਿਸ ਸਖ਼ਤੀ ਨਾ ਪੇਸ਼ ਆ ਕੇ ਨਾ ਚੋਰਾਂ ਨੂੰ ਕਾਬੂ ਕਰੇ ਤੇ ਜਿਨ੍ਹਾਂ ਦੀਆਂ ਮੱਝਾਂ ਗੁਆਚੀਆਂ ਉਨ੍ਹਾਂ ਨੂੰ ਵਾਪਸ ਦਿਵਾਈਆਂ ਜਾਣ ।